ਅਖਾੜੇ ਆਲੇ ‘ਆਸ਼ਿਕ ਬਾਬੇ’ ਦੇ ਬਲਾਤਕਾਰਾਂ ਦੀ ਲਿਸਟ ਹੋ ਰਹੀ ਹੈ ਲੰਮੀ

ਹੁਣ ਡੇਰੇ ਦੇ ਡਰਾਈਵਰ ਦੀ ਭੈਣ ਆਈ ਸਾਹਮਣੇ ਜੋ ਇਸ ਬਾਬੇ ਦਾ ਸ਼ਿਕਾਰ ਹੋਈ 
ਲੁਧਿਆਣਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਧਰਮ ਦੇ ਨਾਮ ਹੇਠ ਅਨੇਕਾਂ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਅਕਸਰ ਹੀ ਹਿੰਦੂ ਸਿੱਖ ਮੁਸਲਿਮ ਬਾਬਿਆਂ ਤੇ ਧਾਰਮਿਕ ਸ਼ਖਸ਼ੀਅਤਾਂ ਦੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬਲਾਤਕਾਰਾਂ ਦੇ ਕੇਸ ਵਿੱਚ ਅਨੇਕਾਂ ਬਾਬੇ ਜੇਲ ਵਿੱਚ ਬੰਦ ਹਨ ਪਰ ਇਹ ਬਾਬੇ ਵੀ ਨਹੀਂ ਟਲਦੇ ਤੇ ਅੱਗੋਂ ਬੀਬੀਆਂ ਵੀ, ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਿਲਾ ਲੁਧਿਆਣਾ ਦੇ ਜਗਰਾਉਂ ਅਧੀਨ ਪੈਂਦੇ ਪਿੰਡ ਅਖਾੜਾ ਦੇ ਵਿਚਲੇ ਚਰਨ ਘਾਟ ਡੇਰੇ ਦਾ ਸਾਹਮਣੇ ਆਇਆ ਸੀ ਜਿਸ ਵਿੱਚ ਨੌਜਵਾਨ ਬਾਬਾ ਬਲਜਿੰਦਰ ਸਿੰਘ ਜੋ ਇਸ ਡੇਰੇ ਦਾ ਮੁੱਖ ਸੇਵਾਦਾਰ ਹੈ ਉਸ ਉੱਤੇ ਇੱਕ ਲੜਕੀ ਨੇ ਬਲਾਤਕਾਰ ਦੇ ਦੋਸ਼ ਲਾਏ ਸਨ। ਅੰਮ੍ਰਿਤ ਪਾਲ ਸਿੰਘ ਮਹਿਰੋ ਨਿਹੰਗ ਸਿੰਘ ਨੇ ਅੱਗੇ ਹੋ ਕੇ ਇਹ ਕੇਸ ਲੜਿਆ ਤੇ ਬਲਜਿੰਦਰ ਸਿੰਘ ਨਾਮ ਦਾ ਬਾਬਾ ਇਸ ਵੇਲੇ ਬਲਾਤਕਾਰ ਦੇ ਕੇਸ ਵਿੱਚ ਜੇਲ ਯਾਤਰਾ ਉੱਤੇ ਹੈ।
    ਇਸ ਬਲਾਤਕਾਰੀ ਬਾਬੇ ਦੀ ਆਸ਼ਿਕੀ ਦੀ ਲਿਸਟ ਹੋਰ ਲੰਮੀ ਹੁੰਦੀ ਜਾ ਰਹੀ ਹੈ। ਜਿਸ ਵਿੱਚ ਇਸ ਡੇਰੇ ਨਾਲ ਸੰਬੰਧਿਤ ਡਰਾਈਵਰ ਦੀ ਸਕੀ ਭੈਣ ਵੱਲੋਂ ਹੁਣ ਸਾਹਮਣੇ ਆ ਕੇ ਇਹ ਦੋਸ਼ ਬਾਬੇ ਉੱਤੇ ਲਾਏ ਹਨ ਕਿ ਉਸ ਨੇ ਉਸ ਨਾਲ ਕਈ ਵਾਰ ਕੁਕਰਮ ਕੀਤਾ ਹੈ। ਡੇਰੇ ਵਿੱਚ ਵੀ ਤੇ ਉਸ ਤੋਂ ਬਾਅਦ ਮੋਗਾ ਨਜ਼ਦੀਕ ਪੈਂਦੇ ਬੁੱਘੀਪੁਰਾ ਪਿੰਡ ਦੇ ਹੋਟਲ ਵਿੱਚ ਵੀ ਬਾਬਾ ਇਸ ਲੜਕੀ ਨੂੰ ਅਕਸਰ ਹੀ ਦੁਸ਼ਕਰਮ ਲਈ ਹੋਟਲ ਵਿੱਚ ਲੈ ਕੇ ਜਾਂਦਾ ਸੀ। ਲਾਡੀ ਨੇ ਇਹ ਦੋਸ਼ ਲਾਏ ਹਨ ਕਿ ਬਾਬੇ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਤੇ ਵਾਇਰਲ ਕਰਨ ਦੇ ਨਾਮ ਉੱਤੇ ਉਸ ਨਾਲ ਤੱਕ ਪੇਸ਼ ਆਈ ਕਰਦਾ ਰਿਹਾ।ਇਸ ਲੜਕੀ ਨੇ ਮੋਗਾ ਅਧੀਨ ਪੈਂਦੇ ਮਹਿਣਾ ਥਾਣੇ ਦੇ ਵਿੱਚ ਬਲਾਤਕਾਰ ਸਬੰਧੀ ਇੱਕ ਰਿਪੋਰਟ ਦਰਜ ਕਰਾਈ ਹੈ। ਮਹਿਣਾ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਬਾਬੇ ਉੱਤੇ ਬਲਾਤਕਾਰ ਦਾ ਹੋਰ ਕੇਸ ਦਰਜ ਕੀਤਾ ਹੈ ਹੈ ਤੇ ਜਲਦੀ ਹੀ ਬਾਬੇ ਨੂੰ ਜੇਲ ਵਿੱਚੋਂ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਮਹਿਣਾ ਥਾਣੇ ਵਿੱਚ ਪੁਛਗਿੱਛ ਕੀਤੀ ਜਾਵੇਗੀ।  ਅਜਿਹੇ ਨੌਜਵਾਨ ਪਖੰਡੀ ਬਾਬੇ ਜੋ ਧਰਮ ਦੇ ਨਾਂ ਹੇਠ ਧੰਦਾ ਤਾਂ ਕਰਦੇ ਹੀ ਹਨ ਉਥੇ ਨੌਜਵਾਨ ਲੜਕੀਆਂ ਔਰਤਾਂ ਨਾਲ ਦੁਸ਼ਕਰਮ ਵੀ ਕਰਦੇ ਹਨ। ਇਸ ਲਈ ਲੋਕਾਂ ਨੂੰ ਆਪ ਹੀ ਚਾਹੀਦਾ ਹੈ ਕਿ ਅਜਿਹੇ ਪਖੰਡੀ ਢੌਂਗੀ ਬਾਬਿਆਂ ਦਾ ਖਹਿੜਾ ਛੱਡਿਆ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨੰਨ੍ਹੀ ਪਰੀ…
Next articleਲੋਕ ਗੀਤ ਐਂਟਰਟੇਨਮੇੰਟ ਵਲੋਂ ਵਿਸ਼ਵ ਭਰ ਚ ਰਿਲੀਜ਼ ਕੀਤਾ ਗਿਆ ਗਾਇਕ ” ਸੁੱਖ ਜੰਡੂ ” ਤੇ ਗਾਇਕਾ ” ਪਾਲੀ ਸਿੱਧੂ ” ਦਾ ਨਵਾਂ ਟ੍ਰੈਕ ” ਪਤੰਗੀਆਂ “