ਅਕਾਲੀ ਦਲ ਬੁਰੇ ਵਕਤ ਵਿੱਚ ਲੋਕਾਂ ਦੀ ਮੱਦਦ ਲਈ ਦਿਨ ਰਾਤ ਸੇਵਾ ਵਿੱਚ ਜੁਟਿਆ-ਕੈਪਟਨ ਹਰਮਿੰਦਰ ਸਿੰਘ
ਕਪੂਰਥਲਾ (ਕੌੜਾ)– ਦੂਸਰੀ ਵਾਰ ਬਿਆਸ ਦਰਿਆ ਵਿੱਚ ਆਏ ਬੇਹਿਸਾਬੇ ਪਾਣੀ ਵੱਲੋਂ ਹਲ਼ਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਤਬਾਹੀ ਵਾਲ਼ਾ ਮਾਹੌਲ ਪੈਦਾ ਕਰਨ ਨਾਲ਼ ਜਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਕਰ ਦਿੱਤਾ ਹੈ। ਦਰਿਆ ਬਿਆਸ ਦੇ ਅੰਦਰ ਅਤੇ ਧੁੱਸੀ ਬੰਨ੍ਹ ਨਾਲ਼ ਲੱਗਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜਿਲਾ ਪ੍ਰਸ਼ਾਸ਼ਨ, ਸਮਾਜ ਸੇਵੀ ਸੰਸਥਾਵਾਂ, ਵੱਖ ਵੱਖ ਰਾਜਨੀਤਿਕ, ਸਿਆਸੀ ਅਤੇ ਸੱਤਾਧਾਰੀ ਪਾਰਟੀਆਂ ਵਲੋਂ ਹੜ੍ਹਾਂ ਵਿੱਚ ਫ਼ਸੇ ਲੋਕਾਂ ਦੀ ਮੱਦਦ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ। ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਾਹਿਬ ਵੀ ਆਪਣੀ ਟੀਮ ਨਾਲ਼ ਦਿਨ ਰਾਤ ਹੜ੍ਹ ਪ੍ਰਭਾਵਿਤ 44 ਇਲਾਕਿਆਂ ਦੇ ਲੋਕਾਂ ਦੀ ਮੱਦਦ ਕਰਨ ਲਈ ਆਪਣੇ ਸਾਥੀਆਂ ਸਮੇਤ ਪਿੰਡ ਤਕੀਏ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਦਿਨ ਰਾਤ ਮੰਡ ਖੇਤਰ ਦੇ ਲੋਕਾਂ ਦੀ ਸੇਵਾ ਵਿੱਚ ਜੁੱਟੇ ਹੋਏ ਹਨ।
ਅਕਾਲੀ ਨੇਤਾ ਕੈਪਟਨ ਹਰਮਿੰਦਰ ਸਿੰਘ ਨੇ ਪਿੰਡ ਤਕੀਆ ਦੇ ਆਸ ਪਾਸ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਓਹਨਾਂ ਵੇਖਿਆ ਕਿ ਪਿੰਡ ਤਕੀਆ ਦੇ ਆਸ ਪਾਸ ਦੇ ਨਿੱਕੇ ਨਿੱਕੇ ਡੇਰਾ ਨੁਮਾ ਪਿੰਡਾਂ ਦੇ ਲੋਕ ਹੜ੍ਹ ਦੇ ਪਾਣੀ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ ਅਤੇ ਓਹਨਾਂ ਤੱਕ ਖਾਣ ਪੀਣ ਦੀਆਂ ਵਸਤਾਂ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ ਬੇੜੀ ਦੀ ਸਖ਼ਤ ਜ਼ਰੂਰਤ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ ਨੇ ਆਪਣੇ ਅਕਾਲੀ ਸਾਥੀ ਸੁਰਜੀਤ ਸਿੰਘ ਢਿੱਲੋਂ, ਗੁਰਜੰਟ ਸਿੰਘ ਆਹਲੀ ਕਲਾਂ, ਕੁਲਦੀਪ ਸਿੰਘ ਬੂਲੇ, ਅਮਰਜੀਤ ਸਿੰਘ ਖਿੰਡਾ, ਅਮਨਦੀਪ ਸਿੰਘ ਭਵਾਨੀਪੁਰ ਅਤੇ ਪੀ ਏ ਵਰੁਣ ਚੱਢਾ ਦੀ ਅਗਵਾਈ ਹੇਠ ਉਕਤ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਕਾਰਜ ਸਿੰਘ ਤਕੀਆ ਨੂੰ ਨਵੀਂ ਬੇੜੀ ਮੁੱਹਈਆ ਕਰਵਾਈ।
ਕੈਪਟਨ ਹਰਮਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਬੁਰੇ ਵਕਤ ਵਿੱਚ ਇਲਾਕ਼ੇ ਦੇ ਲੋਕਾਂ ਦੀ ਮੱਦਦ ਲਈ ਦਿਨ ਰਾਤ ਚੱਟਾਨ ਵਾਂਗ ਖੜ੍ਹਾ ਹੈ ਅਤੇ ਉਹ ਹੜ੍ਹ ਵਿੱਚ ਫ਼ਸੇ ਆਪਣੇ ਭੈਣਾਂ- ਭਰਾਵਾਂ ਦੀ ਦਿਨ ਰਾਤ ਮੱਦਦ ਕਰਨ ਲਈ ਵਚਨਬੱਧ ਹਨ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly