HOME ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਲਾਲੀ ਬਾਜਵਾ ਦਾ 59ਵੇਂ ਜਨਮ ਦਿਨ ਮਨਾਇਆ 

ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਲਾਲੀ ਬਾਜਵਾ ਦਾ 59ਵੇਂ ਜਨਮ ਦਿਨ ਮਨਾਇਆ 

2
ਫੋਟੋ ਅਜਮੇਰ ਦੀਵਾਨਾ

• ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ : ਲਾਲੀ ਬਾਜਵਾ 

ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਇਲਾਕੇ ਦੇ ਹਰਮਨ ਪਿਆਰੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਸਰਦਾਰ ਜਤਿੰਦਰ ਸਿੰਘ ਲਾਲੀ ਬਾਜਵਾ ਇੰਚਾਰਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ 59ਵੇਂ ਜਨਮਦਿਣ ਮੌਕੇ ਉਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਜਿੰਮੇਵਾਰੀ ਮਿਲਣ ‘ਤੇ ਅਕਾਲੀ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਅਕਾਲੀ ਆਗੂਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦਾ ਤਾਂਤਾ ਲੱਗਾ ਰਿਹਾ |  ਜਤਿੰਦਰ ਸਿੰਘ ਲਾਲੀ ਬਾਜਵਾ ਦਾ ਅਕਾਲੀ ਵਰਕਰਾਂ ਵਿੱਚ ਮਾਣ ਅਤੇ ਸਤਿਕਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਵੱਡੀ ਗਿਣਤੀ ਵਿੱਚ ਅਕਾਲੀ ਆਗੂਆਂ ਤੇ ਵਰਕਰਾਂ ਨੇ ਉਹਨਾਂ ਦਾ ਜਨਮ ਦਿਨ ਮਨਾਉਣ ਲਈ ਕੇਕ ਅਤੇ ਗੁਲਦਸਤਿਆਂ ਦਾ ਅੰਬਾਰ ਲਗਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਅਕਾਲੀ ਆਗੂਆਂ ਤੇ ਵਰਕਰਾਂ ਵਿੱਚ, ਬਰਿੰਦਰ ਸਿੰਘ ਪਰਮਾਰ ਸਾਬਕਾ ਮੈਂਬਰ ਕੋਰ ਕਮੇਟੀ, ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ,ਬਲਰਾਜ ਸਿੰਘ ਚੌਹਾਨ ਵਿਸ਼ਵ ਪ੍ਰਸਿੱਧ ਸਾਇਕਲਿਸਟ, ਐਡਵੋਕੇਟ ਸਮਸ਼ੇਰ ਸਿੰਘ ਭਾਰਦਵਾਜ਼, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ,ਜਪਿੰਦਰ ਪਾਲ ਸਿੰਘ,ਹਰਭਜਨ ਸਿੰਘ ਧਾਲੀਵਾਲ ਬਜਵਾੜਾ,ਲਖਬੀਰ ਸਿੰਘ ਭਾਰਜ,ਬਰਿੰਦਰਜੀਤ ਸਿੰਘ ਸਿਟੀ ਲਾਈਟ,ਰਵਿੰਦਰ ਸਿੰਘ ਚੱਕ ਸਿੰਘਾ,ਸਤਪਾਲ ਸਿੰਘ ਭਲਾਣਾ, ਤਜਿੰਦਰ ਸਿੰਘ ਬਡਵਾਲ,ਦਵਿੰਦਰ ਸਿੰਘ ਬੈੰਸ ਬਾਹੋਵਾਲ, ਨਵਜੋਤ ਸਿੰਘ ਜੇਪੀ,ਰਵਿੰਦਰਪਾਲ ਸਿੰਘ ਮਿੰਟੂ, ਅਮਰਜੀਤ ਸਿੰਘ ਨੀਲਾ ਨਲੋਆ ਆਦਿ ਸ਼ਾਮਿਲ ਸਨ | ਆਏ ਹੋਏ ਸਾਰੇ ਮਹਿਮਾਨਾਂ ਤੇ ਅਕਾਲੀ ਆਗੂਆਂ ਦਾ ਧੰਨਵਾਦ ਕਰਦਿਆਂ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਅਤੇ ਸਦਾ ਹੀ ਇਹ ਕਾਮਨਾ ਕੀਤੀ ਹੈ ਕਿ ਅਕਾਲੀ ਦਲ ਅਤੇ ਇਸ ਦੇ ਨਾਲ ਜੁੜੇ ਅਕਾਲੀ ਆਗੂ ਅਤੇ ਵਰਕਰ ਸਦਾ ਚੜ੍ਹਦੀ ਕਲਾ ਬੁਲੰਦੀਆਂ ਵਿੱਚ ਰਹਿਣ | ਸਮੂਹ ਅਕਾਲੀ ਆਗੂਆਂ ਤੇ ਵਰਕਰਾਂ ਨੇ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ 59 ਵੇਂ ਜਨਮ ਦਿਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleMaalik Trailer Unveils a Fierce New Side of Rajkummar Rao, watch the trailer Now!
Next articleਦਸੂਹਾ ਦੇ ਪਿੰਡ ਸੱਗਰਾ ਨੇੜੇ  ਮਿੰਨੀ ਬੱਸ ਅਤੇ ਕਾਰ ਵਿਚਕਾਰ ਜਬਰਦਸਤ ਹਾਦਸਾ, 9 ਮੌਤਾਂ, 33 ਜਖਮੀ ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਸ਼ਾਮਲ