ਅਕਾਲੀ ਦਲ ਤਿੰਨ ਤੋਂ ਦੋ ਵਿਧਾਇਕਾਂ ਉੱਤੇ ਆਇਆ ਨਵਾਂ ਸ਼ਹਿਰ ਤੋਂ ਡਾਕਟਰ ਸੁਖੀ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਝਾੜੂ ਚੁੱਕਿਆ

ਬਲਬੀਰ ਸਿੰਘ ਬੱਬੀ

(ਸਮਾਜ ਵੀਕਲੀ) ਪੰਜਾਬ ਦੇ ਸਿਆਸੀ ਮੰਚ ਦੇ ਉੱਪਰ ਰੋਜ਼ਾਨਾ ਹੀ ਨਵਾਂ ਸਿਆਸੀ ਦ੍ਰਿਸ਼ ਦੇਖਣ ਨੂੰ ਸਾਹਮਣੇ ਆਉਂਦਾ ਹੈ। ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਪਾਰਟੀ ਨੂੰ ਛੱਡ ਦੂਜੀ ਦੂਜੀ ਤੋਂ ਤੀਜੀ, ਤੀਜੀ ਤੋਂ ਫਿਰ ਪਹਿਲੀ ਪਾਰਟੀ ਵਿੱਚ ਆ ਕੇ ਦਲ ਬਦਲੂਆਂ ਨੇ ਅਨੇਕਾਂ ਰੰਗ ਦਿਖਾਏ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਇਹ ਕੰਮ ਚੱਲ ਰਿਹਾ ਹੈ।
ਅੱਜ ਨਵਾਂ ਸ਼ਹਿਰ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤੇ ਉਹਨਾਂ ਨੇ ਵੀ ਹੁਣ ਹੱਥ ਵਿੱਚ ਝਾੜੂ ਫੜ ਲਿਆ ਹੈ।
ਅੱਜ ਚੰਡੀਗੜ੍ਹ ਵਿੱਚ ਅਚਾਨਕ ਹੀ ਮੌਕੇ ਉੱਤੇ ਰੱਖੇ ਗਏ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਆਪਣੇ ਅਨੇਕਾਂ ਸਾਥੀਆਂ ਦੇ ਨਾਲ ਹਾਂਜੀ ਪੰਜਾਬ ਦੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਚਲਾਈਆਂ ਜਾ ਰਹੀਆਂ ਪੰਜਾਬ ਸਰਕਾਰ ਦੀਆਂ ਨੀਤੀਆਂ ਜੋ ਕਿ ਗਰੀਬ ਸਮਾਜ ਲਈ ਦਿੱਤੀਆਂ ਜਾ ਰਹੀਆਂ ਹਨ ਉਨਾਂ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਸੁਖਵਿੰਦਰ ਹੋਰਾਂ ਨੇ ਆਪ ਵਿੱਚ ਆਉਣ ਦਾ ਕਾਰਨ ਦੱਸਿਆ। ਡਾਕਟਰ ਸੁਖੀ ਨੇ ਕਿਹਾ ਕਿ ਅਸੀਂ ਦੁਬਲੇ ਕੁਚਲੇ ਲੋਕਾਂ ਨੂੰ ਜਗਾਉਣ ਦਾ ਯਤਨ ਆਪਣੇ ਸਿਆਸੀ ਗੁਰੂ ਕਾਂਸ਼ੀ ਰਾਮ ਜੀ ਹੁਣਾਂ ਤੋਂ ਪ੍ਰਭਾਵਿਤ ਹੋ ਕੇ ਸੇਵਾ ਸਮਝ ਕੇ ਸਿਆਸਤ ਵਿੱਚ ਆਏ ਸੀ ਜੋ ਕੁਝ ਹੋ ਰਿਹਾ ਉਹ ਸਭ ਨੂੰ ਹੀ ਪਤਾ ਹੈ। ਮੈਂ ਅਕਾਲੀ ਦਲ ਵੱਲੋਂ ਵਿਧਾਇਕ ਬਣਿਆ। ਅਕਾਲੀ ਦਲ ਉੱਤੇ ਕਾਬਜ ਪ੍ਰਮੁੱਖ ਅਕਾਲੀ ਆਗੂਆਂ ਦੀ ਦੀਆਂ ਪਾਰਟੀ ਪ੍ਰਤੀ ਗਲਤ ਕੀਤੀਆਂ ਕਾਰਨ ਅਕਾਲੀ ਦਲ ਦਾ ਸਿਆਸੀ ਗਰਾਫ ਪੰਜਾਬ ਵਿੱਚ ਬਹੁਤ ਨੀਵੇਂ ਪੱਧਰ ਉੱਤੇ ਚਲੇ ਗਿਆ ਹੈ ਇਸ ਲਈ ਲੋਕ ਸੇਵਾ ਦੇ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਹੀ ਬਿਹਤਰ ਸਮਝਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਚਰਨ ਕੰਵਲ ਸਿੰਘ ਸੇਖੋਂ ਐਮ.ਬੀ.ਈ. ਨੂੰ ਕ੍ਰੈਨਫੀਲਡ ਯੂਨੀਵਰਸਿਟੀ ਵੱਲੋਂ ਸਰਵਉੱਚ ਅਲੂਮਨੀ ਪੁਰਸਕਾਰ ,78 ਸਾਲਾਂ ਦੇ ਇਤਿਹਾਸ ਵਿੱਚ ਸਰਵਉੱਚ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਬ੍ਰਿਟਿਸ਼ ਸਿੱਖ
Next articleਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਹੋਈ ਫੁੱਲ ਡਰੈਸ ਰਿਹਰਸਲ,15 ਅਗਸਤ ਨੂੰ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਲਹਿਰਾਉਣਗੇ ਤਿਰੰਗਾ