ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਐਸ ਜੀ ਪੀ ਸੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਦੇ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ ਨੇ ਆਪਣੇ ਆਪ ਨੂੰ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮਜ਼ਬੂਤ ਦਾਵੇਦਾਰ ਹੋਣ ਦਾ ਦਾਅਵਾ ਕੀਤਾ ਹੈ।ਉਹਨਾ ਕਿਹਾ ਕਿ ਹਲਕੇ ਅੰਦਰ ਅਕਾਲੀ ਦਲ ਦੀ ਟਿਕਟ ਦੇ ਕਈ ਦਾਵੇਦਾਰ ਨਜ਼ਰ ਆ ਰਹੇ ਹਨ । ਇਹਨਾਂ ਦੀ ਪਾਰਟੀ ਪ੍ਰਤੀ ਨਾ ਤਾਂ ਕੋਈ ਕੁਰਬਾਨੀ ਹੈ ਨਾ ਹੀ ਕੋਈ ਵੱਡਾ ਯੋਗਦਾਨ।
ਉਨ੍ਹਾਂ ਕਿਹਾ ਮੈਂ 20 ਸਾਲਾਂ ਦੀ ਉਮਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਹਾਂ ਅਤੇ ਹਰ ਦੁੱਖ ਸੁੱਖ ਦੀ ਘੜੀ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੈ। ਅਤੇ ਓਹਨਾ ਕਿਹਾ ਕਿ ਮੈਂ ਸੁਲਤਾਨਪੁਰ ਲੋਧੀ ਹਲਕੇ ਵਿਚ ਵਰਕਾਰਾਂ ਨਾਲ 30 ਸਾਲ ਤੋਂ ਵੀ ਵੱਧ ਜੁੜਿਆ ਹੋਇਆ ਹੈ ਅਤੇ ਸੁਲਤਾਨਪੁਰ ਲੋਧੀ ਹਲਕੇ ਵਿਚ ਕੰਬੋਜ ਭਾਈਚਾਰਾ 40% ਤੋਂ ਵੀ ਵੱਧ ਹੈ। ਜਿਸ ਕਾਰਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਕੰਬੋਜ ਵਰਗ ਨੂੰ ਦੇ ਕੇ ਹੀ ਨਵਾਂਜਿਆਂ ਜਾਵੇ ਅਤੇ ਆਉਣ ਵਾਲਿਆਂ ਵਿਧਾਨ ਸਭਾ ਦੀਆਂ ਚੋਣਾਂ ਸੁਲਤਾਨਪੁਰ ਲੋਧੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗੇ ।
ਡੋਗਰਾਵਾਲ ਨੇ ਕਿਹਾ ਕੀ ਮੈਂ ਹਲਕਾ ਸੁਲਤਾਨਪੁਰ ਲੋਧੀ ਦਾ ਅਧਿਐਨ ਕੀਤਾ ਹੈ।ਲੋਕਾਂ ਦੀ ਰਮਜ਼ ਦੀ ਪਹਿਚਾਨਣ ਕੀਤੀ ਹੈ ਕਿ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਅਤੇ ਕੀ ਲੋੜਾਂ ਨੇ ਸਰਦਾਰ ਡੋਗਰਾਵਾਲ ਨੇ ਕਿਹਾ ਕਿ ਜੇਕਰ ਮੈਨੂੰ ਟਿਕਟ ਮਿਲ ਜਾਂਦੀ ਹੈ ਅਤੇ ਜਿੱਤ ਪ੍ਰਾਪਤ ਕਰਕੇ ਫਿਰ ਮੈਂ ਹਲਕੇ ਅੰਦਰ ਪਹਿਲ ਦੇ ਆਧਾਰ ਤੇ ਇੱਕ ਵੱਡਾ ਹਸਪਤਾਲ ਖੁਲਵਾਂਗਾ। ਜਿਸ ਦੀ ਸੁਲਤਾਨਪੁਰ ਲੋਧੀ ਵਿਚ ਬਹੁਤ ਜਰੂਰਤ ਹੈ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly