HOME ਲੁਧਿਆਣਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਅਹਿਮ...

ਲੁਧਿਆਣਾ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ

2
ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਤਰਨਤਾਰਨ ਜ਼ਿਮਨੀ ਚੋਣਾਂ ਦੇ ਨਤੀਜਿਆਂ ਉੱਪਰ ਚਿੰਤਨ ਕਰਨ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਕੋਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸ੍ਰ: ਤਰਸੇਮ ਸਿੰਘ ਖਾਲਸਾ, ਸ੍ਰ: ਅਮਰਜੀਤ ਸਿੰਘ ਵਿਵਝੜੀ, ਸ੍ਰ: ਹਰਭਜਨ ਸਿੰਘ ਤੁੜ, ਸ੍ਰ: ਪਰਮਜੀਤ ਸਿੰਘ ਜੌਹਲ, ਸ੍ਰ: ਬਾਬੂ ਸਿੰਘ ਬਰਾੜ, ਸ੍ਰ: ਕਾਬਲ ਸਿੰਘ ਫਿਰੋਜ਼ਪੁਰ ਨੇ ਕੀਤੀ। ਇਸ ਤੋਂ ਇਲਾਵਾ, ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਪਹੁੰਚੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਪਾਰਟੀ ਆਗੂ ਸ੍ਰ: ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਤਰਨਤਾਰਨ ਦੀਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਉਮੀਦਵਾਰ ਦੀ ਹੋਈ ਹਾਰ ਬਾਰੇ ਮੀਟਿੰਗ ਚਿੰਤਨ ਕੀਤਾ ਗਿਆ ਹੈ, ਤਾਂ ਜੋ ਇਸ ਜ਼ਿਮਨੀ ਚੋਣ ਦੌਰਾਨ ਰਹਿ ਗਈਆਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਪਾਰਟੀ ਨੂੰ ਹੋਰ ਅੱਗੇ ਵਧਾਇਆ ਜਾਵੇ। ਉਨ੍ਹਾਂ ਨੇ ਆਰੋਪ ਲਗਾਇਆ ਕਿ ਸੂਬੇ ਅੰਦਰ ਸੱਤਾਧਾਰੀ ਪਾਰਟੀ ਸਣੇ ਹੋਰ ਵਿਰੋਧੀ ਧਿਰਾਂ ਨੇ ਪੈਸੇ ਤੇ ਤਾਕਤ ਦੀ ਜੰਮ ਕੇ ਦੁਰਵਰਤੋਂ ਕੀਤੀ। ਜਿਨ੍ਹਾਂ ਤੋਂ ਸਬਕ ਲੈ ਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਵੱਲੋਂ ਆਉਂਦੀ ਸ਼੍ਰੀ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਹਿੱਸਾ ਲਿਆ ਜਾਵੇਗਾ। ਖਾਲਸਾ ਸਣੇ ਹੋਰ ਪਾਰਟੀ ਆਗੂਆਂ ਨੇ ਆਤਮ ਪੜਚੋਲ ਦੌਰਾਨ ਸਵੀਕਾਰ ਕੀਤਾ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਉਮੀਦਵਾਰ ਦਾ ਐਲਾਨ ਕਰਨ ਵਿੱਚ ਦੇਰੀ, ਸੱਤਧਾਰੀ ਧਿਰ ਸਣੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਸ਼ਰਾਬ, ਪੈਸੇ ਵਰਗੇ ਲਾਲਚਾਂ ਦਾ ਇਸਤੇਮਾਲ ਅਤੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਾਰਨ ਬਹੁਤ ਨੁਕਸਾਨ ਹੋਇਆ। ਹਾਲਾਂਕਿ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਉਂਦੀਆਂ ਚੋਣਾਂ ਦੌਰਾਨ ਉਮੀਦਵਾਰ ਦਾ ਜਲਦੀ ਐਲਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਰਹਿ ਗਈਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵੱਲੋਂ ਆਉਂਦੇ ਦਿਨਾਂ ਦੌਰਾਨ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਉੱਪਰ ਜ਼ੋਰ ਦਿੱਤਾ ਜਾਵੇਗਾ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾਣਗੀਆਂ। ਜਦਕਿ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਹਾ ਕਿ ਇਸ ਬਾਰੇ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਨੂੰ ਮਿਥੇ ਸਮੇਂ ਦੇ ਅੰਦਰ ਐਨ.ਐਸ.ਏ ਬਾਰੇ ਫੈਸਲਾ ਕਰਨ ਨੂੰ ਕਿਹਾ ਹੈ। ਇਸ ਮੌਕੇ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਪ੍ਰਿਥੀਪਾਲ ਸਿੰਘ ਬਟਾਲਾ, ਰਾਜੀਵ ਕੁਮਾਰ ਲਵਲੀ, ਪ੍ਰੋ: ਸਤਨਾਮ ਕੌਰ ਪਟਿਆਲਾ, ਗੁਰਲਾਲ ਸਿੰਘ ਸਖੀਰਾ, ਜਸਵਿੰਦਰ ਸਿੰਘ ਬਾਦਲ, ਅਵਤਾਰ ਸਿੰਘ ਜਵਾਹਰ ਕੇ, ਸ੍ਰ: ਪ੍ਰਗਟ ਸਿੰਘ ਸੰਧੂ, ਰਾਜੀਵ ਕੁਮਾਰ ਲਵਲੀ, ਹਰਪਾਲ ਸਿੰਘ ਕੋਹਲੀ, ਈਮਾਨ ਸਿੰਘ ਖਹਿਰਾ, ਚਮਕੌਰ ਸਿੰਘ ਧੁਨ, ਸੰਦੀਪ ਰੁਪਾਲੋਂ, ਐਡਵੋਕੇਟ ਗੁਰਵਿੰਦਰ ਸਿੰਘ ਬਰਨਾਲਾ, ਐਡਵੋਕੇਟ ਗੁਰਮੁਖ ਸਿੰਘ ਟਿਵਾਣਾ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਜਸਵੰਤ ਸਿੰਘ ਚੀਮਾ, ਮਨਜਿੰਦਰ ਸਿੰਘ ਬਲ, ਤਜਿੰਦਰ ਸਿੰਘ ਢਿੱਲੋਂ, ਪ੍ਰਗਟ ਸਿੰਘ ਮੀਆਂ ਵਿੰਡ, ਜੁਗਰਾਜ ਸਿੰਘ, ਕਿਰਪਾਲ ਸਿੰਘ ਕਪੂਰੀ, ਜਸਵਿੰਦਰ ਸਿੰਘ ਲਲਤੋਂ, ਮਨਜਿੰਦਰ ਸਿੰਘ ਕਲੇਰ, ਦਲਜੀਤ ਸਿੰਘ ਜਵੰਦਾ, ਸਰਬਜੀਤ ਸਿੰਘ ਤਰਨਤਾਰਨ, ਰੇਸ਼ਮ ਸਿੰਘ ਸੰਧੂ ਤਰਨਤਾਰਨ, ਗੁਰਮੀਤ ਸਿੰਘ ਮਾਹਲਾ, ਨਿਰਵੈਰ ਸਿੰਘ, ਬਿੱਟੂ ਚੌਹਾਨ ਵੀ ਮੌਜੂਦ ਰਹੇ। ਜਿਨਾਂ ਪਾਰਟੀ ਆਗੂਆਂ ਵੱਲੋਂ ਆਪਣੇ ਵਿਚਾਰ ਰੱਖੇ ਗਏ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਡਿਤ ਜਵਾਹਰ ਲਾਲ ਨਹਿਰੂ ਤੋਂ ਡਾ: ਮਨਮੋਹਨ ਸਿੰਘ ਤੱਕ ਦੀਆਂ ਸਰਕਾਰਾਂ ਦੇ ਕੀਤੇ ਕੰਮਾਂ ਨੇ ਭਾਰਤ ਨੂੰ ਦੁਨੀਆਂ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿੱਚ ਖੜਾ ਕੀਤਾ- ਬਾਵਾ
Next articleDr. Mark Durie’s Report on Grooming Gangs