ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਣਾ ਪਵੇਗਾ ਪੇਸ਼-ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅੱਜ ਜਥੇਦਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਹੋਈ ਇਸ ਇੱਕਤਰਤਾ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੁੱਜੀਆਂ ਸ਼ਿਕਾਇਤਾਂ ਤੇ ਨਾਲ ਹੀ ਜਿਨਾਂ ਵਿਅਕਤੀਆਂ ਵਿਰੁੱਧ ਸ਼ਿਕਾਇਤਾਂ ਆਈਆਂ ਉਹਨਾਂ ਨੂੰ ਧਾਰਮਿਕ ਸਜਾ ਵੀ ਸੁਣਾਈ ਗਈ।
    ਇਸੇ ਇਕੱਤਰਤਾ ਦੇ ਵਿੱਚੋਂ ਇੱਕ ਹੋਰ ਵੱਡੀ ਖਬਰ ਨਿਕਲ ਕੇ ਆਈ ਹੈ ਜਿਸ ਵਿੱਚ ਸ਼੍ਰੀ ਅਕਾਲ ਤਖਤ ਤੇ ਜਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ। ਸੁਖਬੀਰ ਸਿੰਘ ਬਾਦਲ ਉੱਪਰ ਦੋਸ਼ਾਂ ਦੇ ਸਬੰਧ ਵਿੱਚ ਅਨੇਕਾਂ ਸ਼ਿਕਾਇਤਾਂ ਅਕਾਲ ਤਖਤ ਦੇ ਜਥੇਦਾਰ ਕੋਲ ਪੁੱਜੀਆਂ ਸਨ ਇਹਨਾਂ ਸ਼ਿਕਾਇਤਾਂ ਦੇ ਸਬੰਧ ਵਿੱਚ ਅੱਜ ਜਥੇਦਾਰਾਂ ਨੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ 15 ਦਿਨ ਦਾ ਸਮਾਂ ਦਿੱਤਾ ਹੈ ਕਿ ਜੋ ਵੀ ਪੰਥਕ ਮਸਲਿਆਂ ਦੀਆਂ ਗਲਤੀਆਂ ਕੀਤੀਆਂ ਉਹਨਾਂ ਸਬੰਧੀ ਆਪਣਾ ਸਪਸ਼ਟੀਕਰਨ ਦੇਣਗੇ, ਨਾਲ ਹੀ ਸੌਦਾ ਸਾਧ ਨੂੰ ਜੋ ਮਾਫੀਨਾਮਾ ਦਿੱਤਾ ਗਿਆ ਸੀ ਉਸ ਦੀ ਚਰਚਾ ਹੋਈ। ਇਸ ਮਾਫੀਨਾਮੇ ਦੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਜੋ 90 ਲੱਖ ਰੁਪਏ ਦੇ ਅਖਬਾਰੀ ਇਸ਼ਤਿਹਾਰ ਜਾਰੀ ਕੀਤੇ ਗਏ ਸਨ ਉਹਨਾਂ ਸਬੰਧੀ ਵੀ ਗੱਲਬਾਤ ਹੋਈ ਇਸ ਇਹਨਾਂ ਮੋਟੇ ਬਿੱਲਾਂ ਦੇ ਸਬੰਧ ਵਿੱਚ ਵੀ ਜਥੇਦਾਰ ਨੇ ਅਕਾਲੀ ਆਗੂਆਂ ਵੱਲੋਂ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਇਸ ਦੇ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਅਕਾਲ ਤਖਤ ਦੇ ਗ੍ਰੰਥੀ ਸਿੰਘਾਂ ਨੇ ਵੀ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚ ਕਾਵਿ
Next articleਤਰੱਕੀਆਂ ਦੇ ਨਾਂ ਤੇ ਮਾਸਟਰ ਕਾਡਰ ਨਾਲ ਕੋਝਾ ਮਜਾਕ -ਡੀ. ਟੀ. ਐਫ਼