ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਅਕਾਲੀ ਦਲ ਸਬੰਧੀ ਨਵੀਂ ਭਰਤੀ ਕਮੇਟੀ ਬਣੀ ਇਹ ਭਰਤੀ ਕਮੇਟੀ ਇਸ ਵੇਲੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਭਰਤੀ ਸਬੰਧੀ ਮੀਟਿੰਗਾਂ ਕਰ ਰਹੀ ਹੈ ਤੇ ਮੈਂਬਰਸ਼ਿਪ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਇਸ ਮਾਮਲੇ ਦੇ ਵਿੱਚ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਹਲਕਾ ਇੰਚਾਰਜ ਵੱਲੋਂ ਇਹ ਬਿਆਨ ਸਾਹਮਣੇ ਆਇਆ ਹੈ ਕਿ ਅਸੀਂ ਪਹਿਲਾਂ ਹੀ ਭਰਤੀ ਕਰ ਚੁੱਕੇ ਹਾਂ ਇਹ ਜੋ ਨਵੀਂ ਭਰਤੀ ਕਮੇਟੀ ਭਰਤੀ ਕਰ ਰਹੀ ਹੈ ਹੈ ਇਸ ਦੀ ਕੋਈ ਤੁਕ ਨਹੀਂ ਬਣਦੀ ਇਸ ਮਾਮਲੇ ਨਾਲ ਸੰਬੰਧਿਤ ਪੁਲਿਸ ਜਿਨਾਂ ਖੰਨਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਸਮੇਲ ਸਿੰਘ ਬੌਦਲੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮਾਛੀਵਾੜਾ ਸਾਹਿਬ ਨਾਲ ਸਬੰਧਤ ਟਕਸਾਲੀ ਅਕਾਲੀ ਆਗੂ ਜਥੇਦਾਰ ਕੇਵਲ ਸਿੰਘ ਕੱਦੋ ਨੇ ਸਪੱਸ਼ਟ ਕੀਤਾ ਹੈ ਕਿ ਮੈਂ ਅਕਾਲੀ ਦਲ ਨਾਲ ਸੰਬੰਧਿਤ ਸਭ ਤੋਂ ਪੁਰਾਣਾ ਵਰਕਰ ਹਾਂ ਅਕਾਲੀ ਦਲ ਨੂੰ ਧੜੇ ਬੰਦੀਆਂ ਵਿੱਚੋਂ ਕੱਢ ਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਬੱਝੇ ਹਾਂ ਪਰ ਜੋ ਅਕਾਲੀ ਦਲ ਬਾਦਲ ਦੇ ਆਗੂ ਇਹ ਕਹਿ ਰਹੇ ਹਨ ਕਿ ਅਸੀਂ ਅਕਾਲੀ ਦਲ ਦੀ ਭਰਤੀ ਪਹਿਲਾਂ ਹੀ ਕਰ ਲਈ ਹੈ ਸਾਨੂੰ ਇਹ ਦੱਸਿਆ ਜਾਵੇ ਕਿ ਇਹ ਜੋ ਭਰਤੀ ਅਕਾਲੀ ਦਲ ਵਾਲੇ ਕਹਿ ਰਹੇ ਹਨ ਉਸ ਦੀਆਂ ਪਰਚੀਆਂ ਸਾਡੇ ਤੱਕ ਕਿਉਂ ਨਹੀਂ ਪੁੱਜੀਆਂ ਜਥੇਦਾਰ ਕਦੋ ਨੇ ਕਿਹਾ ਕਿ ਪਿੱਛੇ ਜੋ ਕੁਝ ਵੀ ਹੋਇਆ ਉਹ ਸਭ ਆਗੂਆਂ ਦੇ ਹੰਕਾਰ ਦਾ ਨਤੀਜਾ ਸੀ ਪਰ ਹੁਣ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਕਮੇਟੀ ਕੰਮ ਕਰ ਰਹੀ ਹੈ ਉਸ ਉੱਤੇ ਕਿੰਤੂ ਪਰੰਤੂ ਕਰਨਾ ਬਹੁਤ ਗਲਤ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj