ਸੇਵਾਮੁਕਤ ਲੈਕਚਰਾਰ ਅਮਰਜੀਤ ਸਿੰਘ ਝਲੂਰ ਨੂੰ ਲੋਕਸਭਾ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ
ਬਾਘਾ ਪੁਰਾਣਾ ਖੇਤਰ ਤੋਂ ਹਰਜਿੰਦਰ ਮੌਰਿਆ ਆਪਣੇ ਸੈਕੜੇ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ ਹੋਏ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਤੇ ਵਿਪੁਲ ਕੁਮਾਰ ਨੇ ਦੱਸਿਆ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਪੱਧਰ ‘ਤੇ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਨੂੰ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿਧਾਇਕ ਡਾ. ਨਛੱਤਰ ਪਾਲ ਨੂੰ ਸੂਬਾ ਇੰਚਾਰਜ ਲਗਾਇਆ ਗਿਆ ਸੀ। ਹੁਣ ਇਹ ਦੋ ਹੋਰ ਇੰਚਾਰਜ ਲਗਾਏ ਗਏ ਹਨ। ਹੁਣ ਸੂਬਾ ਪੱਧਰ ‘ਤੇ ਕੁੱਲ ਤਿੰਨ ਇੰਚਾਰਜ ਪੰਜਾਬ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ l ਬਸਪਾ ਦੀ ਜਲੰਧਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਇਹ ਐਲਾਨ ਕੀਤਾ ਗਿਆ। ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੋਵਾਂ ਆਗੂਆਂ ਨੂੰ ਇਸ ਨਿਯੁਕਤੀ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸੇਵਾਮੁਕਤ ਲੈਕਚਰਾਰ ਅਮਰਜੀਤ ਸਿੰਘ ਝਲੂਰ ਨੂੰ ਵੀ ਲੋਕਸਭਾ ਸੰਗਰੂਰ ਦਾ ਇੰਚਾਰਜ ਲਗਾਇਆ ਗਿਆ ਹੈ। ਉੱਥੇ ਪਾਰਟੀ ਵੱਲੋਂ ਪਹਿਲਾਂ ਦੋ ਇੰਚਾਰਜ ਲਗਾਏ ਗਏ ਹਨ, ਜਿਨ੍ਹਾਂ ਦੇ ਨਾਲ ਝਲੂਰ ਕੰਮ ਕਰਨਗੇ। ਡਾ. ਕਰੀਮਪੁਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਘਾ ਪੁਰਾਣਾ ਖੇਤਰ ਤੋਂ ਹਰਜਿੰਦਰ ਮੌਰਿਆ ਆਪਣੇ ਸੈਕੜੇ ਸਾਥੀਆਂ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਹਨ। ਮੌਰਿਆ ਆਪਣੇ ਖੇਤਰ ਵਿੱਚ ਰੇਂਗਰ ਸਮਾਜ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਆਪਣੇ ਇਲਾਕੇ ਵਿੱਚ ਕਾਫੀ ਪ੍ਰਭਾਵ ਹੈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਬਸਪਾ ਮੁਖੀ ਭੈਣ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਵੀ 15 ਜਨਵਰੀ ਨੂੰ ਆ ਰਿਹਾ ਹੈ ਤੇ ਪਾਰਟੀ ਵੱਲੋਂ ਇਹ ਜਨਮ ਦਿਵਸ ਜਨ ਕਲਿਆਣਕਾਰੀ ਦਿਵਸ ਦੇ ਰੂਪ ਵਿੱਚ ਜ਼ਿਲ੍ਹਾ ਪੱਧਰ ‘ਤੇ ਮਨਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj