ਗਿੱਲ ਦੇ ਪਰਿਵਾਰ ਵਲੋਂ ਸੰਤਾਂ ਨੂੰ ਯੂ ਐਸ ਏ ਆਉਣ ਦਾ ਸੱਦਾ ਵੀ ਦਿੱਤਾ ਗਿਆ – ਦਲਜੀਤ ਸਿੰਘ ਬੈਂਸ
ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਸੜਕ ਦੇ ਨਿਰਮਾਣ ਲਈ ਸੰਤ ਬਾਬਾ ਸੇਵਾ ਸਿੰਘ ਕਿਲਾ ਆਨੰਦਗੜ੍ਹ ਸਾਹਿਬ, ਮੁੱਖ ਸੇਵਾਦਾਰ ਸੰਤ ਬਾਬਾ ਸੁੱਚਾ ਸਿੰਘ ਸ਼੍ਰੀ ਆਨੰਦਪੁਰ ਸਾਹਿਬ, ਸੰਤ ਬਾਬਾ ਸਤਨਾਮ ਸਿੰਘ ਵਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਕਾਰਜ ਲਈ ਜਿੱਥੇ ਹੋਰ ਬਹੁਗਿਣਤੀ ਦਾਨੀ ਵੀਰਾਂ ਵਲੋਂ ਵੱਡੇ ਸਹਿਯੋਗ ਦਿੱਤੇ ਗਏ ਹਨ। ਉਥੇ ਅਜੀਤ ਸਿੰਘ ਗਿੱਲ ਯੂ ਐਸ ਏ ਵਲੋਂ ਵ ਇਸ ਮਹਾਨ ਕਾਰਜ ਲਈ ਆਪਣੀ ਕਮਾਈ ਵਿੱਚੋਂ ਦਸਵੰਧ ਦਿੱਤਾ ਗਿਆ। ਇਸ ਮੌਕੇ ਸਰਦਾਰ ਅਜੀਤ ਸਿੰਘ ਗਿੱਲ ਨੇ ਜਿੱਥੇ ਸਮੇਂ-ਸਮੇਂ ਤੇ ਪੰਜਾਬ ਵਿਚ ਰਾਜ ਕਰ ਰਹੀ ਤੇ ਰਾਜ ਕਰ ਚੁੱਕੀਆਂ ਸਰਕਾਰਾਂ ਦੀ ਨਿਖੇਧੀ ਕੀਤੀ ਉਥੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਵਲੋਂ ਨਿਰਸਵਾਰਥ ਭਾਵਨਾ ਨਾਲ ਕਰਵਾਏ ਜਾ ਰਹੇ ਇਸ ਕਰੋੜਾਂ ਦੇ ਕਾਰਜ ਦੀ ਭਰਪੂਰ ਸਲਾਘਾ ਕੀਤੀ। ਇਸ ਮੌਕੇ ਇਲਾਕੇ ਦੇ ਨਾਮਵਰ ਸਮਾਜ ਸੇਵੀ ਸਰਦਾਰ ਦਲਜੀਤ ਸਿੰਘ ਬੈਂਸ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਮਿੰਟੂ ਯੂ ਐਸ ਏ ਪੋਤਰਾ ਈਸ਼ਰ ਸਿੰਘ ਵਿਕਟੋਰੀਆ ਕਰਾਸ ਨੇ ਵੀ ਸੜਕ ਲਈ ਗੁਪਤ ਦਾਨ ਦੇ ਤੌਰ ਮਾਇਆ ਦੇ ਰੂਪ ਵਿੱਚ ਦਸਵੰਧ ਭੇਜਿਆ। ਇਸ ਤੋਂ ਇਲਾਵਾ ਯੂ ਐਸ ਏ ਤੋਂ ਆਏ ਸੇਵਕ ਪਰਿਵਾਰ ਵਲੋਂ ਬਾਬਾ ਜੀ ਨੂੰ ਅਮਰੀਕਾ ਆਉਣ ਦਾ ਸੱਦਾ ਵੀ ਭੇਜਿਆ ਤਾਂ ਜੋ ਮਾਇਆ ਦੀ ਕਿਸੇ ਪ੍ਰਕਾਰ ਕਮੀ ਨਾ ਆਵੇ। ਇਸ ਮੌਕੇ ਦਾਰਾ ਸਿੰਘ ਬੱਲ ਬਛੌੜੀ, ਅਮਰਜੀਤ ਸਿੰਘ ਕੌਲਗੜ੍ਹ, ਹੀਰਾ ਸਿੰਘ ਪੰਨੂੰ, ਡਾਕਟਰ ਗੁਰਮੇਲ ਸਿੰਘ ਕੜਿਆਲ, ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਜੱਗਾ, ਨਿਰਮਲ ਸਿੰਘ, ਵਿਰਸਾ ਸਿੰਘ ਸ਼ਾਹ, ਸਿਮਰਨ ਸਿੰਘ ਵੜੈਚ ਤੇ ਚਰਨ ਸਿੰਘ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj