ਪੁਣੇ (ਸਮਾਜ ਵੀਕਲੀ):ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਦੇ ਘੇਰੇ ’ਚ ਆਈ ਫਰਮ ਗੁਰੂ ਕਮੋਡਿਟੀ ਸਰਵਿਸਿਜ਼ ਪ੍ਰਾਈਵੇਟ ਲਿਮਿਟਡ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਇਸੇ ਫਰਮ ਦੀ ਮਾਲਕੀ ਵਾਲੀ ਖੰਡ ਮਿੱਲ ਅਜੀਤ ਪਵਾਰ ਦੇ ਇਕ ਰਿਸ਼ਤੇਦਾਰ ਵੱਲੋਂ ਚਲਾਈ ਜਾ ਰਹੀ ਹੈ। ਕੇਂਦਰੀ ਏਜੰਸੀ ਨੇ ਦਾਅਵਾ ਕੀਤਾ ਕਿ ਪਵਾਰ ਤੇ ਉਸ ਦੀ ਪਤਨੀ ਨਾਲ ਸਬੰਧਤ ਕੰਪਨੀ ਇਸ ਕੇਸ ਵਿੱਚ ਸ਼ਾਮਲ ਹੈ। ਪਵਾਰ ਨੇ ਕਿਹਾ ਕਿ ਬੈਂਕ ਨੇ ਟੈਂਡਰ ਜਾਰੀ ਕੀਤੇ ਤਾਂ ਕੁਝ ਕੰਪਨੀਆਂ ਕੁਟੇਸ਼ਨਾਂ ਦੇਣ ਮਗਰੋਂ ਮੈਦਾਨ ਛੱਡ ਗਈਆਂ, ਪਰ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਰਾਜੇਂਦਰ ਗਾਡਗੇ ਨੇ ਕੰਪਨੀ ਨੂੰ ਲੀਜ਼ ’ਤੇ ਲਿਆ ਤੇ ਉਸ ਨੂੰ ਵੀ ਕਈ ਸਾਲਾਂ ਤੱਕ ਘਾਟਾ ਝੱਲਣਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly