ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਨ੍ਹਾਂ ਦੇ ਬੇਟੇ ਨੂੰ ਲਖੀਮਪੁਰ ਖੀਰੀ ਵਿੱਚ ਕਥਿਤ ਤੌਰ ’ਤੇ ਕਿਸਾਨਾਂ ਦੀ ਮੌਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਇਸ ਹਫ਼ਤੇ ਇੱਥੇ ਹੋਣ ਵਾਲੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਫ਼ੌਜੀਆਂ ਦਾ ਸਨਮਾਨ ਕਰਨਗੇ। ਇਹ ਸਮਾਗਮ 23 ਅਕਤੂਬਰ ਨੂੰ ਕੇਂਦਰੀ ਦਿੱਲੀ ਦੇ ਚਾਣਕਯਪੁਰੀ ਇਲਾਕੇ ਵਿੱਚ ਰਾਸ਼ਟਰੀ ਪੁਲੀਸ ਮੈਮੋਰੀਅਲ (ਐੱਨਪੀਐੱਮ) ਵਿੱਚ ਕਰਵਾਇਆ ਜਾਵੇਗਾ।
ਦੇਸ਼ ਦੀ ਸਭ ਤੋਂ ਵੱਡੀ ਬਾਰਡਰ ਸੁਰੱਖਿਆ ਫੋਰਸ, ਜਿਸਦੇ ਰੈਂਕ ਵਿੱਚ ਤਕਰੀਬਨ 2.65 ਲੱਖ ਮੁਲਾਜ਼ਮ ਹਨ, ਨੂੰ ਮੁੱਖ ਤੌਰ ’ਤੇ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ 6,300 ਕਿਲੋਮੀਟਰ ਦੇ ਭਾਰਤੀ ਮੋਰਚਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਕਾਰਵਾਈ ਵਿੱਚ ਮੌਜੂਦਾ ਸਮੇਂ ’ਚ ਬੀਐੱਸਐੱਫ ਦੇ ਕੁੱਲ 1,927 ਜਵਾਨ ਮਾਰੇ ਗਏ ਹਨ। ਬੀਐੱਸਐੱਫ ਨੇ ਬਿਆਨ ਜਾਰੀ ਕਰ ਕੇ ਦੱਸਿਆ ਹੈ ਕਿ ਸ਼ਾਮ ਦੇ ਸੈਸ਼ਨ ਵਿੱਚ ਇੱਕ ਵਿਸ਼ਾਲ ‘ਸ਼ਹੀਦ ਸਨਮਾਨ ਪਰੇਡ’ ਕਰਵਾਈ ਜਾਵੇਗੀ, ਜਿਸ ਵਿੱਚ ਮੁੱਖ ਮਹਿਮਾਨ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕਰਨਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly