ਅਜੈ ਖਟਕੜ ਨੇ ਅਧਿਆਪਕ ਸਟੇਟ ਅਵਾਰਡ ਨਾਲ਼ ਜ਼ਿਲੇ ਦਾ ਮਾਣ ਵਧਾਇਆ: ਡਾ. ਪਾਲ ਅਤੇ ਮਾਨ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਪਿੰਡ ਮੁਕੰਦਪੁਰ ਵਿਖੇ ਸਮਾਜ ਸੇਵੀ ਡਾ. ਨਿਰੰਜਣ ਪਾਲ ਹਿਓਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਮਾਜ ਸੇਵੀ ਸ. ਕੁਲਦੀਪ ਸਿੰਘ ਮਾਨ ਸੇਵਾ ਮੁਕਤ ਮੁੱਖ ਅਧਿਆਪਕ ਜੀ ਦੀ ਅਗਵਾਈ ਵਿੱਚ ਪਿੰਡ ਦੀਆਂ ਉੱਘੀਆਂ ਹਸਤੀਆਂ ਦੀ ਮੌਜੂਦਗੀ ਵਿੱਚ ਸ਼੍ਰੀ ਅਜੈ ਕੁਮਾਰ ਖਟਕੜ ਜਿਹਨਾਂ ਦੀ ਚੋਣ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਰਾਜ ਪੁਰਸਕਾਰ 2024 ਲਈ ਕੀਤੀ ਹੈ। ਉਹਨਾਂ ਦਾ ਭਰਵੀਂ ਇਕੱਤਰਤਾ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਨਿਰੰਜਣ ਪਾਲ ਹਿਓਂ ਸੇਵਾ ਮੁਕਤ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਮਾਜ ਸੇਵੀ ਸ. ਕੁਲਦੀਪ ਸਿੰਘ ਮਾਨ ਸੇਵਾ ਮੁਕਤ ਮੁੱਖ ਅਧਿਆਪਕ ਅਤੇ ਪਿੰਡ ਦੀਆਂ ਹਸਤੀਆਂ ਨੇ ਅਜੈ ਕੁਮਾਰ ਖਟਕੜ ਸਟੇਟ ਅਵਾਰਡੀ ਨੂੰ ਫੁੱਲਾਂ ਦਾ ਗ਼ੁਲਦਸਤਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਨਿਰੰਜਣ ਪਾਲ ਹਿਓਂ ਜੀ ਨੇ ਕਿਹਾ ਕਿ ਅਜੈ ਖਟਕੜ ਬਹੁਤ ਮਿਹਨਤੀ ਅਧਿਆਪਕ ਹੈ ਉਹ ਇਹਨਾਂ ਦੇ ਸਕੂਲੀ ਕੰਮਾਂ ਨੂੰ ਲੰਬੇ ਸਮੇਂ ਤੋਂ ਦੇਖ ਰਹੇ ਹਨ। ਉਹਨਾਂ ਕਿਹਾ ਕਿ ਅਜੈ ਨੇ ਸਾਡੇ ਲਈ ਹੀ ਨਹੀਂ ਸਗੋਂ ਸਾਡੇ ਸਮੁੱਚੇ ਇਲਾਕੇ ਅਤੇ ਜ਼ਿਲ੍ਹੇ ਲਈ ਮਾਣਮੱਤੀ ਪ੍ਰਾਪਤੀ ਕੀਤੀ ਹੈ। ਉਹ ਸਿੱਖਿਆ ਵਿਭਾਗ ਦੇ ਨਾਲ਼-ਨਾਲ਼ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਅੱਗੇ ਰਹਿੰਦੇ ਹਨ। ਸ. ਕੁਲਦੀਪ ਸਿੰਘ ਜੀ ਨੇ ਦੱਸਿਆ ਕਿ ਅਜੈ ਖਟਕੜ ਨੇ ਮੇਰੇ ਨਾਲ਼ ਕੰਮ ਕੀਤਾ ਹੈ, ਉਹਨਾਂ ਨੂੰ ਭਰੋਸਾ ਸੀ ਕਿ ਇੱਕ ਦਿਨ ਉਹ ਵੱਡੀਆਂ ਪ੍ਰਾਪਤੀਆ ਕਰੇਗਾ। ਇਸ ਮੌਕੇ ਅਜੈ ਖਟਕੜ ਨੇ ਵਿਦਿਆਰਥੀਆਂ, ਸਕੂਲ ਅਤੇ ਵਿਭਾਗ ਵਿੱਚ ਬੱਚਿਆਂ ਦੀ ਗੁਣਵੱਤਾ ਸਿੱਖਿਆ ਵਿੱਚ ਵਾਧੇ ਅਤੇ ਖਾਸ ਕਰਕੇ ਮਾਂ-ਬੋਲੀ ਪੰਜਾਬੀ ਲਈ ਸਟੇਟ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ਼ ਦੱਸਿਆ। ਸਮੂਹ ਸ਼ਖ਼ਸੀਅਤਾਂ ਵੱਲੋਂ ਅਜੈ ਖਟਕੜ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਦੀ ਆਸ ਵੀ ਪ੍ਰਗਟ ਕੀਤੀ। ਅਜੈ ਖਟਕੜ ਵੱਲੋਂ ਸਮੂਹ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਡਾ. ਨਿਰੰਜਣ ਪਾਲ ਹਿਓਂ ਸਮਾਜ ਸੇਵੀ ਕੁਲਦੀਪ ਸਿੰਘ ਮਾਨ, ਉੱਘੇ ਸਮਾਜ ਸੇਵਕ ਸ਼੍ਰੀ ਬਹਾਦਰ ਰਾਮ, ਗਿਆਨ ਚੰਦ ਸੇਵਾ ਮੁਕਤ ਸੈਂਟਰ ਹੈੱਡ ਟੀਚਰ, ਅਵਤਾਰ ਸਿੰਘ ਥਾਂਦੀ ਪ੍ਰਧਾਨ ਦੁਸਹਿਰਾ ਕਮੇਟੀ ਮੁਕੰਦਪੁਰ, ਬਲਵੰਤ ਸਿੰਘ ਐੱਸ.ਬੀ.ਆਈ. ਬੰਗਾ, ਹਰਜਿੰਦਰ ਪਾਲ ਕੌਰ, ਪਲਵਿੰਦਰ ਸਿੰਘ ਮਾਨ, ਅਤੇ ਓਮ ਪ੍ਰਕਾਸ਼ ਗੁਰੁ ਨਾਨਕ ਪੇਂਟ ਮੁਕੰਦਪੁਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਵਸਾਏ ਸ਼ਹਿਰ ਚਲੋ ਚਲੀਏ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ
Next articleਜਾਅਲੀ ਪਾਸਪੋਰਟ ‘ਤੇ ਰਹਿਣ ਵਾਲਾ ਤਿੱਬਤੀ ਨਾਗਰਿਕ ਗ੍ਰਿਫਤਾਰ, ਸਾਈਬਰ ਧੋਖੇਬਾਜ਼ਾਂ ਨਾਲ ਮਿਲ ਕੇ ਕੀਤਾ ਕਰੋੜਾਂ ਰੁਪਏ ਦੀ ਠੱਗੀ