ਐਸ. ਡੀ. ਕਾਲਜ ਫਾਰ ਵੂਮੈਨ ‘ਚ ਵਿਸ਼ੇਸ਼ ਸੈਮੀਨਾਰ

ਐੱਸ.ਡੀ. ਕਾਲਜ ਫਾਰ ਵੂਮੈਨ ਵਿਖੇ ਆਯੋਜਿਤ ਸੈਮੀਨਾਰ ਦੀ ਝਲਕ ।

ਕਪੂਰਥਲਾ (ਕੌੜਾ)- ਭਾਰਤ ਸਰਕਾਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਐਸ. ਡੀ. ਕਾਲਜ ਫਾਰ ਵੂਮੈਨ ਸੁਲਤਾਨਪੁਰ ਲੋਧੀ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਘਰ ਘਰ ਵੈਕਸੀਨ ਮੁਫ਼ਤ ਅਤੇ ਨਾਨ ਕਮਿਊਨੀਕੇਬਲ ਡਿਜ਼ੀਸਿਜ਼ ਬਚਾਅ ਤੇ ਰੋਕਥਾਮ ਸੰਬੰਧੀ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਵੱਲੋਂ ਕੀਤੀ ਗਈ । ਸੈਮੀਨਾਰ ਦਾ ਮੁੱਖ ਉਦੇਸ਼ ਇਨ੍ਹਾਂ ਦੋਹਾਂ ਅਭਿਆਨਾਂ ਦੀ ਜਾਗਰੂਕਤਾ ਫੈਲਾਉਣਾ ਰਿਹਾ ।

ਇਸ ਦੌਰਾਨ ਤਨੀਸ਼ਾ ਤੇੇ ਜਪਜੀਤ ਕੌਰ ਬੀ.ਐਸਸੀ ਭਾਗ ਦੂਜਾ, ਆਂਚਲ ਬੀ.ਸੀ.ਏ. ਭਾਗ ਪਹਿਲਾ ਆਦਿ ਵਿਦਿਆਰਥਣਾਂ ਪਰਚੇ ਪੜ੍ਹਦਿਆਂ ਦੋਹਾਂ ਅਭਿਆਨਾਂ ਸਬੰਧੀ ਜਾਗਰੂਕਤਾ ਫੈਲਾਉਣ ਦਾ ਸੁਨੇਹਾ ਦਿੱਤਾ । ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਵੱਲੋਂ ਵਿਸ਼ੇਸ਼ ਤੌਰ ਤੇ ਵਿਦਿਆਰਥਣਾਂ ਨੂੰ ਨਾਟ ਮੀ ਬਟ ਯੂ ਜੋ ਕਿ ਐੱਨ. ਐੱਸ. ਐੱਸ ਦਾ ਨਾਅਰਾ ਹੈ ਨੂੰ ਯਾਦ ਕਰਵਾਉਂਦੇ ਹੋਏ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੈਡਮ ਰਜਨੀ ਬਾਲਾ, ਰਜਿੰਦਰ ਕੌਰ, ਰਾਜਬੀਰ ਕੌਰ, ਨਿਵਿਆ, ਕਸ਼ਮੀਰ ਕੌਰ, ਸੁਨੀਤਾ ਕਲੇਰ, ਰੀਟਾ ਮਸੀਹ ਆਦਿ ਸਟਾਫ ਮੈਂਬਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly