HOME ਏਅਰ ਇੰਡੀਆ ਅੰਮ੍ਰਿਤਸਰ ਲੰਡਨ ਉਡਾਨ 15 ਜੁਲਾਈ ਤੱਕ ਮੁਤਲਵੀ

ਏਅਰ ਇੰਡੀਆ ਅੰਮ੍ਰਿਤਸਰ ਲੰਡਨ ਉਡਾਨ 15 ਜੁਲਾਈ ਤੱਕ ਮੁਤਲਵੀ

3

ਏਅਰ ਇੰਡੀਆ ਅੰਮ੍ਰਿਤਸਰ ਲੰਡਨ ਉਡਾਨ 15 ਜੁਲਾਈ ਤੱਕ ਮੁਤਲਵੀ
ਸੇਵਾ ਟਰੱਸਟ ਯੂ.ਕੇ. ਨੇ ਪੰਜਾਬ ਵਿੱਚ ਫਸੇ ਮੁਸਾਫ਼ਿਰਾਂ ਦੀ ਯੂ.ਕੇ. ਵਾਪਸੀ ਦਾ ਮੁੱਦਾ ਏਅਰ ਇੰਡੀਆ ਨਾਲ ਉਠਾਇਆ

ਲੰਡਨ (ਸਮਾਜ ਵੀਕਲੀ):- ਪਿਛਲੇ ਹਫ਼ਤੇ ਏਅਰ ਇੰਡੀਆ ਦੇ ਬਿਨ੍ਹਾਂ ਕਿਸੇ ਚੇਤਾਵਨੀ ਜਾਂ ਨੋਟਿਸ ਦਿੱਤੇ ਬਿਨ੍ਹਾਂ ਅਚਨਚੇਤ ਪੰਜਾਬ ਤੋਂ ਲੰਡਨ (ਗੈਟਵਿਕ) ਉਡਾਨ ਜੋ ਹਫ਼ਤੇ ਵਿੱਚ ਤਿੰਨ ਵਾਰ ਆਉਂਦੀ ਸੀ, ਰੱਦ ਕੲ ਦਿੱਤੀ ਗਈ ਹੈ। ਗੋਆ ਤੋਂ ਗੈਟਵਿਕ ਅਤੇ ਦਿੱਲੀ ਤੋਂ ਨਰੋਬੀ ਜਾਣ ਵਾਲੀਆਂ ਉਡਾਨਾਂ ਵੀ 15 ਜੁਲਾਈ ਤੱਕ ਬੰਦ ਕੀਤੀਆਂ ਗਈਆਂ ਹਨ। ਦਿੱਲੀ ਟੋਰਾਂਟੋ ਹਫ਼ਤੇ ਦੀਆਂ 13 ਫਲਾਈਟਾਂ ਤੋਂ 7, ਦਿੱਲੀ ਵੈਨਕੂਵਰ ਹਫ਼ਤੇ ਦੀਆਂ 7 ਉਡਾਨਾਂ ਘੱਟ ਕੇ 5, ਦਿੱਲੀ ਤੋਂ ਹੀਥਰੋ ਲੰਡਨ ਹਫ਼ਤੇ ਦੀਆਂ 24 ਉਡਨਾਂ ਘਟਾ ਕੇ 22 ਅਤੇ ਅੰਮ੍ਰਿਤਸਰ – ਬਰਮਿੰਘਮ ਅਤੇ ਦਿੱਲੀ ਬਰਮਿੰਘਮ ਹਫ਼ਤੇ ਦੀਆਂ 3 ਉਡਾਨਾਂ ਘਟਾ ਕੇ 2 ਕਰ ਦਿੱਤੀਆਂ ਹਨ।

                  ਕੌਂਸਲਰ ਚਰਨ ਕੰਵਲ ਸਿੰਘ ਸੇਖੋਂ

ਸੇਵਾ ਟਰੱਸਟ ਯੂ.ਕੇ. ਜੋ ਪੰਜਾਬ ਤੋਂ ਲੰਡਨ ਸਿੱਧੀਆਂ ਉਡਾਨਾਂ ਸ਼ੁਰੂ ਕਰਨ ਲਈ ਅਤੇ ਪੰਜਾਬ ਲੰਡਨ ਉਡਾਨਾਂ ਵਿੱਚ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਪਿਛਲੇ ਅੱਠ ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ, ਸੰਸਥਾ ਦੇ ਸੰਸਥਾਪਿਕ ਅਤੇ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਸੇਵਾ ਟਰੱਸਟ ਯੂ.ਕੇ. ਵੱਲੋਂ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ ਹੈ ਅਤੇ ਪੁਰਜ਼ੋਰ ਮੰਗ ਕੀਤੀ ਹੈ। ਅਚਾਨਕ ਉਡਾਨਾਂ ਕੈਂਸਲ ਹੋਣ ਕਾਰਨ ਪੰਜਾਬ ਵਿੱਚ ਫਸੇ ਸਾਰੇ ਪ੍ਰਵਾਸੀਆਂ ਨੂੰ ਹੋਰ ਉਡਾਨਾਂ ਰਾਹੀਂ ਯੂ.ਕੇ. ਵਾਪਿਸ ਲਿਆਂਦਾ ਜਾਵੇ। ਭਾਵੇਂ ਏਅਰ ਇੰਡੀਆ ਨੇ ਇਹ ਭਰੋਸਾ ਦਿੱਤਾ ਹੈ ਸਾਰੇ ਯਾਤਰੀਆਂ ਨੂੰ ਜਾਂ ਕਿਸੇ ਹੋਰ ਉਡਾਨ ਜਾਂ ਟਿਕਟ ਕੈਂਸਲ ਦਾ ਬਣਦਾ ਰਿਫੰਡ ਦਿੱਤਾ ਜਾਵੇਗਾ। ਸੇਵਾ ਟਰੱਸਟ ਨੇ ਏਅਰ ਇੰਡੀਆ ਨੂੰ ਅਗਾਂਹ ਕਰਵਾਇਆ ਹੈ ਕਿ ਇਨ੍ਹਾਂ ਫਲਾਈਟਾਂ ਵਿੱਚ ਆਉਣ ਵਾਲੇ ਵੱਡੀ ਗਿਣਤੀ ਵਿੱਚ ਬਜ਼ੁਰਗ ਅਤੇ ਮਾਤਾਵਾਂ ਹਨ ਜੋ ਆਨਲਾਈਨ ਇੰਟਰਨਿਮ ਰਾਹੀਂ ਆਪਣੀ ਉਡਾਨ ਸੰਬੰਧੀ ਕਾਰਵਾਈ ਨਹੀਂ ਕਰ ਸਕਦੇ। ਬਹੁਤ ਯਾਤਰੀ ਪੰਜਾਬ ਤੋਂ ਸਿੱਧਾ ਲੰਡਨ ਇਸ ਲਈ ਆਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਦਿੱਲੀ ਤੱਕ ਲੰਮਾ ਸਫ਼ਰ ਨਾ ਕਰਨਾ ਪਵੇ ਅਤੇ ਨਾ ਹੀ ਰਸਤੇ ਵਿੱਚ ਜਹਾਜ਼ ਬਦਲਣਾ ਪਵੇ। ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਗੁਜਰਾਤ ਹਾਦਸਾ ਅਤੀ ਦੁੱਖਦਾਈ ਹੈ ਅਤੇ ਉਹ ਸਭ ਦੀ ਸ਼ਾਂਤੀ ਦੀ ਅਰਦਾਸ ਕਰਦੇ ਹਨ ਅਤੇ ਏਅਰ ਇੰਡੀਆ ਵੱਲੋਂ ਜਹਾਜ਼ਾਂ ਦੀ ਵਧਾਈ ਚੈਕਿੰਗ ਕਾਰਨ ਉਡਾਨਾਂ ਸੰਬੰਧੀ ਫ਼ੈਸਲੇ ਦਾ ਪੂਰਾ ਸਮਰੱਥਨ ਕਰਦੇ ਹਾਂ ਪਰ ਏਅਰ ਇੰਡੀਆ ਨੂੰ ਇਹ ਪੁਰਜ਼ੋਰ ਬੇਨਤੀ ਕੀਤੀ ਹੈ ਕਿ ਜਿੰਨੇ ਵੀ ਯਾਤਰੀ ਉਡਾਨਾਂ ਬੰਦ ਹੋਣ ਕਰਕੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ ਜਲਦੀ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾਵੇ ਅਤੇ ਪੰਜਾਬ ਤੋਂ ਦਿੱਲੀ ਰਾਹੀਂ ਭੇਜੇ ਜਾ ਰਹੇ ਯਾਤਰੀਆਂ ਨੂੰ ਪੂਰੇ ਸਫ਼ਰ ਦਾ ਖ਼ਰਚਾ ਦਿੱਤਾ ਜਾਵੇ ਜਾਂ ਅੰਮ੍ਰਿਤਸਰ ਤੋਂ ਦਿੱਲੀ ਰਾਹੀਂ ਸਪੈਸ਼ਲ ਵਾਧੂ ਉਡਾਨਾਂ ਚਲਾਈਆਂ ਜਾਣ ਤਾਂ ਕਿ ਪੰਜਾਬ ਤੋਂ ਸਾਰੇ ਯਾਤਰੀ ਯੂ.ਕੇ. ਪਹੁੰਚ ਸਕਣ।

ਏਅਰ ਇੰਡੀਆ ਨੇ ਦਿੱਲੀ ਤੋਂ ਅਮਰੀਕਾ, ਯੂਰਪ, ਆਸਟਰੇਲੀਆ, ਅਫ਼ਰੀਕਾ ਅਤੇ ਅਰਬ ਮੁਲਕਾਂ ਦੀਆਂ ਉਡਾਨਾਂ ਵੀ 15 ਜੁਲਾਈ ਤੱਕ ਘਟ ਕੀਤੀਆਂ ਹਨ।

Previous articleਪੁਲਿਸ ਨੇ ਐਨ.ਡੀ.ਪੀ.ਐਸ.ਐਕਟ ਦੇ ਤਹਿਤ ਇਕ ਕਥਿਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ  
Next articleਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿੱਚ ਗਰੀਬ ਮਰੀਜ਼ਾਂ ਦੀ ਹੈਰਾਨੀਜਨਕ ਢੰਗ ਨਾਲ ਹੋ ਰਹੀ ਲੁੱਟ !