(ਸਮਾਜ ਵੀਕਲੀ)
ਮਿੱਠੂ ਆਪਣੀ ਮਾਂ ਨਾਲ ਪਿੰਡ ਵਿੱਚ ਇਕੱਲਾ ਰਹਿੰਦਾ ਸੀ ਅਤੇ ਉਹ ਸ਼ਹਿਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਨ ਜਾਂਦਾ ਸੀ।
ਮਿੱਠੂ ਅਕਸਰ ਲੇਟ ਹੀ ਕੰਮ ਤੋਂ ਵਾਪਸ ਆਉਂਦਾ ਸੀ ਅਤੇ ਉਸ ਦੀ ਮਾਂ ਉਸ ਦਾ ਇੰਤਜ਼ਾਰ ਕਰਦੀ ਰਹਿੰਦੀ ਸੀ।
ਇੱਕ ਦਿਨ ਮਿੱਠੂ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਹੈ ਅਤੇ ਉਹ ਚੁੱਪ-ਚਾਪ ਦਰਵਾਜ਼ਾ ਖੋਲ੍ਹ ਕੇ ਆਪਣੇ ਕਮਰੇ ਵਿਚ ਜਾਣ ਲੱਗਦਾ । ਤਾਂ ਉਸ ਦੀ ਮਾਂ ਆਵਾਜ਼ ਮਾਰਦੀ ਹੈ,” ਮਿੱਠੂ ਪੁੱਤ ਆ ਗਿਆ ਤੂੰ ?।
ਮਿੱਠੂ ਬੋਲਿਆ,” ਮਾਂ ਤੂੰ ਤਾਂ ਸੁੱਤੀ ਪਈ ਸੀ, ਤੈਨੂੰ ਕਿਵੇਂ ਪਤਾ ਲੱਗਿਆ, ਕੇ ਮੈਂ ਆਇਆ ਹਾ, ਮੈਂ ਤਾਂ ਬੱਲਬ ਵੀ ਨਹੀਂ ਜਲਾਇਆ ਸੀ।
ਮਾਂ ਬੋਲੀ,” ਪੁੱਤ ਮੈਨੂੰ ਤਾਂ ਤੇਰੇ ਪੈਰਾਂ ਦੀ ਆਹਟ ਤੋਂ ਹੀ ਪਤਾ ਲੱਗ ਜਾਂਦਾ ਹੈ, ਕੇ ਤੂੰ ਆਇਆ ਹੈ।
ਮਿੱਠੂ ਮਾਂ ਨੂੰ ਘੁੱਟ ਕੇ ਜੱਫੀ ਪਾ ਲੈਂਦਾ ਹੈ।
ਕੁਲਵਿੰਦਰ ਕੁਮਾਰ ਬਹਾਦਰਗੜ੍ਹ
9914481924
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly