HOME ਕਾਦੀਆਂ ਵਿੱਚ ਜਮਾਤ ਅਹਮਦੀਆ ਮੁਸਲਿਮਾ ਭਾਰਤ ਦੀਆਂ ਜ਼ੈਲੀ ਤਨਜ਼ੀਮਾਂ ਦੇ ਕੇਂਦਰੀ ਸਲਾਨਾ...

ਕਾਦੀਆਂ ਵਿੱਚ ਜਮਾਤ ਅਹਮਦੀਆ ਮੁਸਲਿਮਾ ਭਾਰਤ ਦੀਆਂ ਜ਼ੈਲੀ ਤਨਜ਼ੀਮਾਂ ਦੇ ਕੇਂਦਰੀ ਸਲਾਨਾ ਇਜਤਿਮਾ ਦਾ ਸ਼ਾਨਦਾਰ ਆਯੋਜਿਨ |

4
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ /ਕਾਦੀਆਂ   (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) – ਮੁਸਲਿਮ ਜਮਾਤ ਅਹਿਮਦੀਆ ਦੇ ਲੋਕਾਂ ਨੂੰ ਉਮਰ ਦੇ ਲਿਹਾਜ਼ ਨਾਲ ਤਿੰਨ ਵੱਖ ਵੱਖ ਸੰਸਥਾਵਾਂ ਵਿੱਚ ਵੰਡਿਆ ਗਿਆ ਹੈ । ਅਤੇ ਹਰ ਵਿਅਕਤੀ ਦੀ ਮਾਨਸਿਕ ਯੋਗਤਾ ਅਤੇ ਉਮਰ ਦੇ ਤਕਾਜ਼ੇ ਨੂੰ ਸਾਹਮਣੇ ਰੱਖਦਿਆਂ ਇਹਨਾਂ ਦੀ ਸਿੱਖਿਆ ਅਤੇ ਤਰਬੀਅਤ ਕੀਤੀ ਜਾਂਦੀ ਹੈ। ਤਾਂ ਜੋ ਕੰਮ ਅਤੇ ਵਤਨ ਦੇ ਲਈ ਇਹਨਾਂ ਨੂੰ ਇੱਕ ਵਧੀਆ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਅਨਸਾਰਉਲਾਹ ਅਰਥਾਤ ‘ ਅੱਲਾਹ ਦੇ ਮਦਦਗਾਰ ‘ ਮੁਸਲਿਮ ਜਮਾਤ ਅਹਿਮਦੀਆ ਦੇ ਉਹ ਵਿਅਕਤੀ ਜਿਹਨਾਂ ਦੀ ਉਮਰ 40 ਸਾਲ ਤੋਂ ਵੱਧ ਹੈ ਇਸ ਸੰਸਥਾ ਦੇ ਤਹਿਤ ਸਾਰਾ ਸਾਲ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਮਾਜ ਦੇ ਬਜ਼ੁਰਗ ਅਤੇ ਵੱਡੀ ਉਮਰ ਦੇ ਲੋਕਾਂ ਦੇ ਤਜਰਬੇ ਅਤੇ ਨਮੂਨੇ ਤੋਂ ਲਾਭ ਚੁੱਕਦਿਆਂ ਕੌਮ ਅਤੇ ਵਤਨ ਦੀ ਭਲਾਈ ਲਈ ਉਹਨਾਂ ਦਾ ਕਿਰਦਾਰ ਨਿਭਾਉਣ ਦੇ ਲਈ ਉਹਨਾਂ ਨੂੰ ਸਹੀ ਅਰਥਾਂ ਵਿੱਚ ਤਿਆਰ ਕੀਤਾ ਜਾਵੇ । ਮਜਲਿਸ ਖੁਦਾਮ ਉਲ ਅਹਿਮਦੀਆ ਇਹ ਜਮਾਤ ਅਹਿਮਦੀਆ ਦੇ ਨੌਜਵਾਨਾਂ ਦੀ ਸੰਸਥਾ ਹੈ ਜਿਸ ਦਾ ਮਕਸਦ ਨੌਜਵਾਨਾਂ ਦੀ ਇਹੋ ਜਿਹੀ ਤਰਬੀਅਤ ਕਰਨਾ ਹੈ ਜਿਸ ਦੇ ਨਤੀਜੇ ਵਿੱਚ ਉਹ ਚੰਗੇ ਆਚਰਣ ਅਤੇ ਪੱਕੇ ਇਰਾਦੇ ਦੇ ਮਾਲਕ ਹੋਣ। ਅਤੇ ਕੰਮ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਵਧੀਆ ਕਿਰਦਾਰ ਨਿਭਾ ਸਕਣ ਅਤੇ ਇਨਸਾਨੀਅਤ ਦੀ ਸੇਵਾ ਕਰ ਸਕਣ। ਇਸ ਦੇ ਤਹਿਤ ਸੱਤ ਸਾਲ ਤੋਂ ਪੰਦਰਾਂ ਸਾਲ ਤੱਕ ਦੇ ਬੱਚਿਆਂ ਲਈ ਇਕ ਅਲੱਗ ਸੰਸਥਾ ” ਅਤਫਾਲੁਲ ਅਹਮਦੀਆ” ਵੀ ਕਾਇਮ ਹੈ, ਜਿਸ ਦੇ ਤਹਿਤ ਬੱਚਪਨ ਤੋਂ ਹੀ ਅਹਮਦੀਆ ਬੱਚਿਆਂ ਦੀ ਦਿਨੀ ਅਤੇ ਅਖਲਾਕੀ ਤਰਬੀਤ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਉਹ ਵੱਡੇ ਹੋ ਕੇ ਨਾ ਸਿਰਫ ਕੰਮ ਅਤੇ ਵਤਨ ਲਈ ਫਾਇਦੇਮੰਦ ਬਣਣ, ਬਲਕਿ ਦਿਨੀ ਅਤੇ ਅਖਲਾਕੀ ਹਿੱਸਾਬ ਨਾਲ ਵੀ ਹੋਰਾਂ ਤੋਂ ਨਿਆਉਂ ਹੋਣ। ਲੱਜਨਾ ਇਮਾਉੱਲਾਹ ਮੁਸਲਿਮ ਜਮਾਤ ਅਹਿਮਦੀਆ ਦੀ ਔਰਤਾਂ ਦੀ ਉਹ ਸੰਸਥਾ ਹੈ ਜਿਸ ਦੇ ਤਹਿਤ ਔਰਤਾਂ ਨੂੰ ਸਮਾਜ ਦੀ ਸਿਰਜਣਾ ਵਿੱਚ ਉਹਨਾਂ ਦੀ ਅਹਿਮ ਜਿਮੇਦਾਰੀਆਂ ਨੂੰ ਨਿਭਾਉਣ ਦੇ ਲਈ ਤਿਆਰ ਕੀਤਾ ਜਾਂਦਾ ਹੈ। ਜਮਾਤ ਅਹਿਮਦੀਆ ਦੀ ਲੜਕੀਆਂ ਨੂੰ ਉੱਚ ਸਿੱਖਿਆ ਦੇ ਲਈ ਉਹਨਾਂ ਦੇ ਚੰਗੇ ਆਚਰਨ ਅਤੇ ਪਾਕ ਦਾਮਨੀ ਵੱਲ ਉਹਨਾਂ ਦਾ ਧਿਆਨ ਦੇਣ । ਮਾਵਾਂ ਨੂੰ ਸਿੱਖਿਆ ਦਿਤੀ ਜਾਂਦੀ ਹੈ ਕਿ ਔਲਾਦ ਦੀ ਜ਼ਿਮੇਵਾਰੀਆਂ ਵੱਲ ਵਿਸ਼ੇਸ਼ ਧਿਆਨ ਦਿਵਾਇਆ ਜਾਂਦਾ ਹੈ। ਇਸ ਸੰਸਥਾ ਦੇ ਤਹਿਤ ਸੱਤ ਸਾਲ ਤੋਂ ਪੰਦਰਾਂ ਸਾਲ ਤੱਕ ਦੀਆਂ ਬੱਚੀਆਂ ਦੀ ਸੰਸਥਾ” ਨਾਸਰਾਤੁਲ ਅਹਮਦੀਆ” ਕਾਇਮ ਹੈ, ਜਿਸ ਵਿੱਚ ਬੱਚਪਨ ਤੋਂ ਹੀ ਅਹਮਦੀਆ ਬੱਚੀਆਂ ਦੀ ਸਿੱਖਿਆ ਅਤੇ ਤਰਬੀਤ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਇਸ ਸਲਾਨਾ ਸਮਾਰੋਹ ਦਾ ਮਕਸਦ ਮੁਸਲਿਮ ਜਮਾਤ ਅਹਿਮਦੀਆ ਦੇ ਲੋਕਾਂ ਨੂੰ ਰੱਬ ਦੇ ਨਾਲ ਅਤੇ ਰੱਬ ਦੀ ਮਖਲੂਕ ਦੀ ਜਿਮੇਵਾਰੀ ਨੂੰ ਨਿਭਾਉਣ ਦੇ ਹਵਾਲੇ ਨਾਲ ਇਸਲਾਮੀ ਸਿੱਖਿਆਵਾਂ ਦੇ ਪ੍ਰਕਾਸ਼ ਵਿਚ ਧਿਆਨ ਦਿਵਾਉਣਾ ਹੈ ਅਤੇ ਓਹਨਾਂ ਦੇ ਅੰਦਰ ਹਮਦਰਦੀ ਦਾ ਜਜ਼ਬਾ ਪੈਦਾ ਕਰਨਾ ਹੈ| ਤਾਂ ਜੋ ਉਹ ਕੌਮ ਅਤੇ ਵਤਨ ਦੇ ਲਈ ਵਧੀਆ ਇਨਸਾਨ ਬਣ ਸਕਣ । ਇਸ ਸਮਾਰੋਹ ਦੇ ਮੌਕੇ ਤੇ ਸਾਰੇ ਸ਼ਾਮਿਲ ਹੋਣ ਵਾਲਿਆਂ ਲਈ ਵੱਖ-ਵੱਖ ਆਪਣੀ ਆਪਣੀ ਸੰਸਥਾਵਾਂ ਦੇ ਨਾਲ ਅਧਿਆਤਮਕ ਅਤੇ ਖੇਡਾਂ ਦੇ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਜਿਸ ਦੇ ਨਤੀਜੇ ਵਿੱਚ ਉਹਨਾਂ ਦੀਆਂ ਪ੍ਰਤੀਭਾਵਾ ਨੂੰ ਉਭਾਰਿਆ ਜਾ ਸਕੇ । ਇਸ ਸਮੇਲਨ ਵਿੱਚ ਸ਼ਾਮਿਲ ਹੋਣ ਲਈ ਦੇਸ਼ ਭਰ ਤੋਂ ਬੱਚੇ ਔਰਤਾਂ ਆਦਮੀ ਵੱਡੀ ਗਿਣਤੀ ਵਿੱਚ ਮੁਸਲਿਮ ਜਮਾਤ ਅਹਿਮਦੀਆ ਦੇ ਮੁੱਖ ਕੇਂਦਰ ਕਾਦੀਆਂ ਵਿਖੇ ਪਹੁੰਚ ਚੁੱਕੇ ਹਨ । ਸਾਰਾ ਸਾਲ ਇਹਨਾਂ ਸੰਸਥਾਵਾਂ ਵੱਲੋਂ ਦੇਸ਼ ਭਰ ਵਿੱਚ ਅਮਨ ਦੀ ਸਥਾਪਨਾ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਅਤੇ ਵੱਖ-ਵੱਖ ਲੋਕ ਭਲਾਈ ਦੇ ਕੰਮ ਮੁਫਤ ਮੈਡੀਕਲ ਕੈਂਪ, ਕਾਰ ਸੇਵਾ ਦੇ ਨਾਲ ਪਬਲਿਕ ਸਥਾਨਾਂ ਦੀ ਸਫਾਈ ਸੁਥਰਾਈ ਦੇ ਕੰਮ, ਲੋੜਵੰਦਾਂ ਦੀ ਮਦਦ,ਹਸਪਤਾਲਾਂ ਵਿੱਚ ਮਰੀਜ਼ਾਂ ਦਾ ਧਿਆਨ ਰੱਖਣਾ, ਬੂਟੇ ਲਗਾਉਣਾ, ਖੂਨਦਾਨ ਕੈਂਪ ਆਦਿ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮੁਸਲਿਮ ਜਮਾਤ ਅਹਿਮਦੀਆ ਦੀ ਇਹ ਸੰਸਥਾਵਾਂ ਮੁਸਲਿਮ ਜਮਾਤ ਅਹਿਮਦੀਆ ਦੇ ਆਲਮਗੀਰ ਇਮਾਮ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਖਲੀਫਾਤੁਲ ਮਸੀਹ ਦੀ ਅਜ਼ੀਮੁਸ਼ਾਨ ਰੂਹਾਨੀ ਕਿਆਦਤ ਵਿੱਚ ਦੇਸ਼ ਭਰ ਵਿੱਚ ਲੋਕ ਭਲਾਈ ਦੇ ਕੰਮ ਕਰਦੀ ਹੈ। ਇਸ ਸਮਾਰੋਹ ਵਿੱਚ ਸ਼ਾਮਿਲ ਹੋਣ ਵਾਲਾ ਹਰ ਵਿਅਕਤੀ ਇਹ ਅਹਿਦ ਕਰਦਾ ਹੈ ਕਿ ਉਹ ਕੌਮ ਅਤੇ ਦੇਸ਼ ਦੀ ਤਰੱਕੀ ਦੇ ਲਈ ਆਪਣੀਆਂ ਸੇਵਾਵਾਂ ਪੇਸ਼ ਕਰੇਗਾ। ਇਸ ਸਮਾਰੋਹ ਦਾ ਮਕਸਦ ਜਮਾਤ ਦੇ ਲੋਕਾਂ ਦੇ ਅੰਦਰ ਅੱਲਾਹ ਦੇ ਹੱਕਾਂ ਅਤੇ ਲੋਕਾਂ ਦੇ ਹੱਕਾਂ ਨੂੰ ਪੂਰਾ ਕਰਨ ਦਾ ਜਜ਼ਬਾ ਪੈਦਾ ਕਰਨਾ ਹੈ । ਅਤੇ ਆਪਣੇ ਉੱਚ ਆਚਰਨ ਅਤੇ ਇਖਲਾਕੀ ਕਦਰਾਂ ਨੂੰ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਿਹਪੁਰ ਭੱਟਲਾਂ ਵਿਖੇ ਲੱਗਾ ਵਿਗਿਆਨ ਅਤੇ ਗਣਿਤ ਵਿਸ਼ੇ ਦਾ ਵਿਦਿਅਕ ਮੇਲਾ
Next articleਪੁਲਿਸ ਅਤੇ ਗੈਂਗਸਟਰਾਂ ਵਿੱਚ ਹੋਏ ਮੁਕਾਬਲੇ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗਣ ਤੇ ਗੈਂਗਸਟਰ ਜਖਮੀ