ਅਹਿਮਦੀਆ ਮੁਸਲਿਮ ਜਮਾਤ ਨੇ ਸ਼ਾਂਤੀ ਨੂੰ ਵਧਾਊਣ ਵਿੱਚ ਸੈਮੀਨਾਰ ਦਾ ਆਯੋਜਨ ਕੀਤਾ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,(ਸਮਾਜ ਵੀਕਲੀ) (ਤਰਸੇਮ ਦੀਵਾਨਾ ) ਅਹਿਮਦੀਆ ਮੁਸਲਿਮ ਜਮਾਤ, ਕਾਦੀਆਂ (ਜ਼ਿਲ੍ਹਾ ਗੁਰਦਾਸਪੁਰ) ਦੇ ਸਹਿਯੋਗ ਨਾਲ ਊਨਾ ਰੋਡ ਸਥਿਤ ਸਾਧੂ ਆਸ਼ਰਮ ਦੀ ਲਾਇਬ੍ਰੇਰੀ ਵਿੱਚ “ਸ਼ਾਂਤੀ ਨੂੰ ਵਧਾਊਣ ਵਿੱਚ ਨੌਜਵਾਨਾਂ ਦੀ ਭੂਮਿਕਾ” ਤੇ ਇੱਕ ਸੈਮੀਨਾਰ  ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਧਿਆਖ਼ੀ ਮੁੱਖ ਮਹਿਮਾਨ ਪ੍ਰੋਫੇਸਰ ਰਘੁਬੀਰ ਸਿੰਘ ਨੇ ਕੀਤੀ, ਜਦਕਿ ਮੰਚ ਦਾ ਸੰਜਾਲਣ ਰਵਿੰਦਰ ਕੁਮਾਰ ਬਾਰਾਮੂਲਾ ਨੇ ਕੀਤਾ।
ਕਾਰਜਕ੍ਰਮ ਦੀ ਸ਼ੁਰੂਆਤ ਸਾਧੂ ਆਸ਼ਰਮ ਵੱਲੋਂ ਨੀਰਜ ਕੁਮਾਰ ਦੁਆਰਾ ਸੰਸਕ੍ਰਿਤ ਵਿੱਚ ਸਾਰੇ ਮਹਿਮਾਨਾਂ ਦੇ ਅਭਿਨੰਦਨ ਨਾਲ ਹੋਈ। ਇਸ ਦੇ ਬਾਅਦ, ਮੁਜਾਹਿਦ ਅਹਿਮਦ ਸ਼ਾਸਤਰੀ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਦੀ ਸਮਾਜ ਵਿੱਚ ਸ਼ਾਂਤੀ ਸਥਾਪਨਾ ਵਿੱਚ ਭੂਮਿਕਾ ‘ਤੇ ਚਾਨਣ ਪਾਇਆ। ਉਸ ਨੇ ਕਿਹਾ ਕਿ ਸਮਾਜ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਸਭ ਤੋਂ ਪਹਿਲਾਂ ਅੰਦਰੂਨੀ ਸ਼ਾਂਤੀ ਅਤੇ ਸੋਹਰਦ ਦਾ  ਹੋਣਾ ਜ਼ਰੂਰੀ ਹੈ। ਜਦੋਂ ਵਿਅਕਤੀ ਆਪਣੇ ਮਨ ਵਿੱਚੋਂ ਦਵੈਸ਼ ਅਤੇ ਦਵੰਧ ਖਤਮ ਕਰਦਾ ਹੈ, ਤਦੋਂ ਹੀ ਉਹ ਸਮਾਜ ਵਿੱਚ ਸ਼ਾਂਤੀ ਨੂੰ ਸੁਚਾਰੂ ਤਰੀਕੇ ਨਾਲ ਸਥਾਪਿਤ ਕਰ ਸਕਦਾ ਹੈ। ਉਸ ਨੇ ਇਹ ਵੀ ਕਿਹਾ ਕਿ ਨਿਆਇਕ ਪ੍ਰਣਾਲੀ ਵਿੱਚ ਘਾਟ ਸਮਾਜ ਵਿੱਚ ਅਸ਼ਾਂਤੀ ਅਤੇ ਹਿੰਸਾ ਦੇ ਫੈਲਣ ਦਾ ਪ੍ਰਮੁੱਖ ਕਾਰਨ ਹੈ।
ਸੰਗੋਸ਼ਠੀ ਵਿੱਚ ਮੌਜੂਦ ਸ਼੍ਰੋਤਾਵਾਂ ਨੇ ਇਸਲਾਮ, ਧਰਮ ਅਤੇ ਰੱਬ ਨਾਲ ਸੰਬੰਧਤ ਸਵਾਲ ਪੁੱਛੇ, ਜਿਨ੍ਹਾਂ ਦਾ ਮੁਜਾਹਿਦ ਅਹਿਮਦ ਸ਼ਾਸਤਰੀ ਨੇ ਵਿਸਥਾਰਪੂਰਨ ਉੱਤਰ ਦਿੱਤਾ। ਇਸ ਤੋਂ ਬਾਅਦ, ਪ੍ਰੋਫੈਸਰ ਪ੍ਰੇਮਲਾਲ ਸ਼ਰਮਾ ਨੇ ਸ਼ਾਂਤੀ ਅਤੇ ਸਹਿਣਸ਼ੀਲਤਾ ਦੇ ਮਹੱਤਵ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ
ਮੁੱਖ ਮਹਿਮਾਨ ਪ੍ਰੋਫੈਸਰ ਰਘੁਬੀਰ ਸਿੰਘ ਨੇ ਸਮਾਪਨ ਸੰਬੋਧਨ  ਵਿੱਚ ਸ਼ਾਂਤੀ ਅਤੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਦੱਸਿਆ ਕਿ ਧਾਰਮਿਕ ਅਸਹਿਣਸ਼ੀਲਤਾ ਨੂੰ ਕਿਵੇਂ ਸਮਾਜ ਤੋਂ ਦੂਰ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਵਿਚਾਰਾਂ ਨੇ ਸਮਾਜ ਵਿੱਚ ਸ਼ਾਂਤੀ ਸਥਾਪਨਾ ਲਈ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਪਰੋਗਰਾਮ ਦਾ ਸਮਾਪਤੀ  ਧੰਨਵਾਦ ਪ੍ਰਸਤਾਵ ਨਾਲ ਹੋਇਆ, ਜਿਸ ਨੂੰ ਸ਼ੇਖ ਮੰਨਾਨ ਨੇ ਪੇਸ਼ ਕੀਤਾ। ਇਸ ਮੌਕੇ ‘ਤੇ ਫਰਹਤ ਅਹਿਮਦ ਸ਼ਾਸਤਰੀ, ਅਨੁਰਾਗ ਸੂਦ, ਸੰਜੇ ਗੁਪਤਾ, ਆਸ਼ੁਤੋਸ਼ ਸ਼ਰਮਾ, ਦੇਸ਼ਰਾਜ ਸੰਖਿਆਨ, ਚੇਤਨ ਸੂਦ ਸਮੇਤ ਕਈ ਵਿਸ਼ੇਸ਼ ਵਿਅਕਤੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚਦੇਵਾ ਸਟਾਕਸ ਸਾਈਕਲੋਥਾਨ ਸੀਜਨ-4 ਰੌਸ਼ਨ ਕਰੇਗੀ ਹੁਸ਼ਿਆਰਪੁਰ ਦਾ ਨਾਂ : ਸੱਚਦੇਵਾ
Next articleਵਿਸ਼ਵ ਫਾਰਮੇਸੀ ਦਿਵਸ ਸਬੰਧੀ ਸਮਾਰੋਹ ਕਰਵਾਇਆ ਗਿਆ