(ਸਮਾਜ ਵੀਕਲੀ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਸਮਰਾਲਾ ਦੇ ਨੇੜਲੇ ਪਿੰਡ ਚੱਕਮਾਫੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਡਾ ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਗੌਰਵ ਧੀਰ ਖੇਤੀਬਾੜੀ ਅਫਸਰ ਸਮਰਾਲਾ ਜੀ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦੌਰਾਨ ਕਿਸਾਨ ਵੀਰਾਂ ਨੂੰ ਸੰਬੋਧਨ ਕਰਦੇ ਹੋਏ ਏ ਡੀ ਓ ਸੰਦੀਪ ਸਿੰਘ ਜੀ ਨੇ ਕਿਹਾ ਕਿ ਕਿਸਾਨ ਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ 21 ਅਤੇ 22 ਮਾਰਚ ਨੂੰ ਲੱਗ ਰਹੇ ਕਿਸਾਨ ਮੇਲੇ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਉਹਨਾ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੁਆਰਾ ਲਗਾਏ ਪ੍ਰਦਰਸ਼ਨੀ ਪਲਾਟਾਂ ਦੇ ਵੱਲ ਆਪਣਾ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਾਇੰਸਦਾਨਾਂ ਵੱਲੋਂ ਕਣਕ, ਮੱਕੀ ਅਤੇ ਹੋਰ ਤੇਲ ਬੀਜ ਫਸਲਾਂ ਫਸਲਾਂ ਦੇ ਵਿੱਚ ਖਾਦਾਂ ਦੀ ਘੱਟ ਵਰਤੋਂ ਕਰਦੇ ਹੋਏ ਵੱਧ ਝਾੜ ਲੈਣ ਦੇ ਜਿਹੜੇ ਪ੍ਰਦਰਸ਼ਨੀ ਪਲਾਟ ਲਗਾਏ ਗਏ ਹਨ ਉਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ।ਇਸ ਮੌਕੇ ਉਹਨਾਂ ਨੇ ਕਿਸਾਨ ਵੀਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਸਾਲ ਜਾਰੀ ਕੀਤੀਆਂ ਨਵੀਆਂ ਕਿਸਮਾਂ ਪੀਆਰ 132, ਪੀਐਮਐਚ 17 ਅਤੇ ਆਲੂਆਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਉਨਾਂ ਕਿਸਾਨ ਵੀਰਾਂ ਨੂੰ ਅਗਲੇ ਸੀਜਨ ਕਣਕ ਦੀ ਬਿਜਾਈ ਮਲਚਿੰਗ ਜਾਂ ਸਰਫੇਸ ਸੀਡਰ ਵਿਧੀ ਰਾਹੀਂ ਅਪਣਾਉਣ ਦੇ ਲਈ ਪੁਰਜ਼ੋਰ ਅਪੀਲ ਕੀਤੀ । ਉਹਨਾਂ ਮਲਚਿੰਗ ਵਿਧੀ ਰਾਹੀਂ ਬੀਜੀ ਗਈ ਕਣਕ ਦਾ ਇਸ ਵੇਲੇ ਨਿਰੀਖਣ ਕਰਨ ਤਾਂ ਜੋ ਆਉਣ ਦੇ ਸੀਜਨ ਦੇ ਵਿੱਚ ਇਸ ਵਿਧੀ ਰਾਹੀਂ ਘੱਟ ਖਰਚੇ ਤੇ ਕਣਕ ਦੀ ਬਜਾਈ ਕਰਨ ਲਈ ਆਪਣੇ ਆਪ ਨੂੰ ਪ੍ਰਪੱਕ ਕਰ ਸਕਣ। ਉਹਨਾਂ ਕਿਹਾ ਕਿ ਕਣਕ ਦੇ ਵਿੱਚ ਜਿਹੜੀਆਂ ਵੀ ਕਿਸਮਾਂ ਤੁਹਾਨੂੰ ਵਧੀਆ ਝਾੜ ਦੇ ਰਹੀਆਂ ਨੇ ਉਹਨਾਂ ਦਾ ਬੀਜ ਆਪਣੇ ਖੇਤ ਦੇ ਵਿਚੋਂ ਹੀ ਰੱਖਣ ਦੀ ਆਦਤ ਕਿਸਾਨ ਵੀਰਾਂ ਨੂੰ ਜਰੂਰ ਪਾਉਣੀ ਚਾਹੀਦੀ ਹੈ। ਇਸ ਮੌਕੇ ਹਾਜ਼ਰ ਕਿਸਾਨ ਵੀਰਾਂ ਨੂੰ ਉਹਨਾਂ ਨੇ ਮੱਕੀ ਦੇ ਵਿੱਚ ਫਾਲ ਆਰਮੀ ਵੱਲੋ ਸੁੰਡੀ ਦੇ ਹਮਲੇ ਦੇ ਪ੍ਰਤੀ ਸੁਚੇਤ ਕੀਤਾ ਤੇ ਇਸ ਦੀ ਰੋਕਥਾਮ ਦੇ ਲਈ ਸਿਫਾਰਿਸ਼ ਕੀਟਨਾਸ਼ਕ ਜਹਿਰਾ ਬਾਰੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਮੱਕੀ ਦੇ ਵਿੱਚ ਇਹ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਐਮਮੈਕਟਿਨ ਬੈਜੂਏਟ ਜਾਂ ਕੋਰਾਜਨ ਜਾਂ ਡੈਲੀਗੇਟ ਕੀਟ ਨਾਸ਼ਕ ਜਹਿਰਾਂ ਸਿਫਾਰਸ਼ ਮੁਤਾਬਕ ਸਵੇਰੇ ਜਾਂ ਸ਼ਾਮ ਨੂੰ ਛੜਕਾ ਕਰਨਾ ਬਹੁਤ ਜਰੂਰੀ। ਇਸ ਉਪਰੰਤ ਉਹਨਾਂ ਨੇ ਕਿਸਾਨ ਵੀਰਾਂ ਨੂੰ ਦਾਲਾਂ ਦੀ ਕਾਸਤ ਹੇਠ ਰਕਬਾ ਵਧਾਉਣ ਦੇ ਲਈ ਸੱਠੀ ਮੂੰਗੀ ਦੀ ਕਾਸਤ ਕਰਨ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਚਮਕੌਰ ਸਿੰਘ ਅਤੇ ਪ੍ਰਗਟ ਸਿੰਘ ਹਾਜ਼ਰ ਸਨ। ਕਿਸਾਨ ਵੀਰਾਂ ਵਿੱਚੋਂ ਸੁਰਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ,ਅਵਤਾਰ ਸਿੰਘ ਸਾਬਕਾ ਸਰਪੰਚ,ਤੇਜਿੰਦਰ ਸਿੰਘ ਕਾਲਾ, ਸੁਖਵਿੰ ਸਿੰਘ ,ਸ਼ਰਨਜੀਤ ਸਿੰਘ ਪੰਚ, ਬੀਰ ਸਿੰਘ ਗੁਰਿੰਦਰ ਸਿੰਘ, ਰਣਜੋਧ ਸਿੰਘ, ਲਾਲੀ ਸਹਿਕਾਰੀ ਸਭਾ ਹੋਰ ਅਗਾਂਹ ਵਧੂ ਕਿਸਾਨ ਵੀਰ ਹਾਜ਼ਰ ਸਨ।
Sandeep Singh ADO
PAU,LUDHIANA
MANAGE HYDRABAD
PAU,LUDHIANA
MANAGE HYDRABAD
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj