ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ

ਝੋਨੇ ਦੀ ਸਿੱਧੀ ਬਿਜਾਈ ਵਿੱਚ ਪਿੰਡ ਸਰਵਰਪੁਰ ਪਿਛਲੇ ਸੀਜ਼ਨ ਰਿਹਾ ਮੋਹਰੀ: ਸਨਦੀਪ ਸਿੰਘ ਏ ਡੀ ਓ

(ਸਮਾਜ ਵੀਕਲੀ): ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵਲੋਂ ਪਿੰਡ ਸਰਵਰਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈੰਪ ਡਾ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਕੁਲਦੀਪ ਸਿੰਘ ਸੇਖੋਂ ਖੇਤੀਬਾੜੀ ਅਫ਼ਸਰ ਸਮਰਾਲਾ ਜੀ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ। ਇਸ ਕੈੰਪ ਦੋਰਾਨ ਸਨਦੀਪ ਸਿੰਘ ਏ ਡੀ ਓ (ਪੀ ਪੀ) ਸਮਰਾਲਾ ਨੇ ਝੋਨੇ ਦੀ ਸਿੱਧੀ ਦੀਆਂ ਕਿਸਮਾਂ,ਬੀਜ ਨੂੰ ਸੋਧਣ ਅਤੇ ਪਨੀਰੀ ਲਗਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਹਨਾਂ ਝੋਨੇ ਦੀ ਅਗੇਤੀ ਲਵਾਈ ਕਰਨ ਤੇ ਮੱਧਰੇ ਕੱਦ ਵਾਲੇ ਵਾਇਰਸ ਦਾ ਹਮਲਾ ਜਿਆਦਾ ਹੁੰਦਾ ਹੈ ਇੰਸ ਲਈ ਕਿਸਾਨ ਵੇਰਾ ਨੂੰ ਸੁਚੇਤ ਕੀਤਾ ਗਿਆ।

ਕਿਸਾਨ ਵੀਰਾਂ ਸੰਬੋਧਨ ਕਰਦੇ ਹੋਏ ਓਹਨਾ ਕਿਹਾ ਕਿ ਝੋਨੇ ਵਿਚ ਸਰਬਪੱਖੀ ਕੀਟ ਪ੍ਰਬੰਧ ਅਪਣਾਉਣਾ ਸਮੇ ਦੀ ਲੋੜ ਹੈ। ਓਹਨਾ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ। ਇਸ ਕੈੰਪ ਦੋਰਾਨ ਡਾ ਕੁਲਵੰਤ ਸਿੰਘ ਏਏ ਡੀ ਓ ਸਮਾਰਲਾ ਨੇ ਝੋਨੇ ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਕਰਨ ਦੀ ਸਲਾਹ ਦਿੱਤੀ। ਉਹਨਾਂ ਝੋਨੇ ਵਿੱਚ ਨਾਈਟ੍ਰੋਜਨ,ਲੋਹਾ ਅਤੇ ਜ਼ਿੰਕ ਖੁਰਾਕੀ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਘਾਟ ਦੀ ਪੂਰਤੀ ਬਾਰੇ ਜਾਣਕਾਰੀ ਦਿੱਤੀ। ਇਸ ਕੈੰਪ ਦੋਰਾਨ ਓਹਨਾ ਫਸਲੀ ਵਿਭਿੰਨਤਾ ਸਕੀਮ ਤਹਿਤ ਮੱਕੀ ਦੀ ਕਾਸਤ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਸਵੀਰ ਸਿੰਘ ਸਕੱਤਰ ਸਹਿਕਾਰੀ ਸਭਾ, ਪ੍ਰਿਤਪਾਲ ਸਿੰਘ ਪ੍ਰਧਾਨ ਸਹਿਕਾਰੀ ਸਭਾ, ਸਤਵੀਰ ਸਿੰਘ,ਕੁਲਵਿੰਦਰ ਸਿੰਘ, ਲਾਭ ਸਿੰਘ, ਖੁਸ਼ਵੰਤ ਸਿੰਘ ,ਦਲੀਪ ਸਿੰਘ ,ਬਲਵਿੰਦਰ ਸਿੰਘ ਜਥੇਦਾਰ, ਮੋਹਨ ਸਿੰਘ, ਗੁਰਵੀਰ ਸਿੰਘ,ਸਰਬਜੀਤ ਸਿੰਘ, ਮਲਕੀਤ ਸਿੰਘ, ਜੰਗ ਸਿੰਘ ਆਦਿ ਕਿਸਾਨ ਵੀਰ ਹਾਜ਼ਿਰ ਸਨ।

Sandeep Singh, A.D.O
M.Sc Agronomy (P.A.U)
PGDEM (MANAGE, HYDERABAD)
75080-18317

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹੱਬਤਾਂ ਨਾਲ ਲਬਰੇਜ਼ ਸ਼ਾਇਰੀ-‘ਪੌਣਾਂ ਕਰਨ ਸਰਗੋਸ਼ੀਆਂ’
Next articleਸੀਨੀਅਰ ਵਰਗ ਵਿਚ ਮੋਗਾ ਅਤੇ ਤੇਂਗ ਕਲੱਬ ਅਤੇ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ, ਕਿਲ੍ਹਾ ਰਾਇਪੁਰ ਸਕੂਲ ਨੇ ਜੇਤੂ ਕਦਮ ਅੱਗੇ ਵਧਾਏ