ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਖੇਤੀ ਖੇਤਰ ਉਪਰ ਮੜ੍ਹੇ ਤਿੰਨ ਕਾਲ਼ੇ ਕਾਨੂੰਨਾਂ ਖ਼ਿਲਾਫ਼ ਲੜੇ ਇਤਿਹਾਸਕ ਅਤੇ ਲਾਸਾਨੀ ਕਿਸਾਨ ਘੋਲ ਨੂੰ ਦਸਤਾਵੇਜ਼ੀ ਫ਼ਿਲਮ ਦੇ ਰੂਪ ਵਿੱਚ ਸੰਭਾਲਣ ਦੇ ਯਤਨ ਵਜੋਂ ਨਿਸ਼ਠਾ ਜੈਨ ਮੁੰਬਈ ਦੀ ਨਿਰਦੇਸ਼ਨਾ ਹੇਠ ਬਣੀ ਫ਼ਿਲਮ ‘ਇਨਕਲਾਬ ਦੀ ਖੇਤੀ’ (ਫਾਰਮਿੰਗ ਦਾ ਰੈਵੋਲਿਊਸ਼ਨ) 13 ਦਸੰਬਰ, ਦਿਨ ਠੀਕ 11 ਵਜੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ (ਦੇਸ਼ ਭਗਤ ਯਾਦਗਾਰ ਹਾਲ, ਜਲੰਧਰ) ਵਿਖੇ ਵਿਖਾਈ ਜਾਏਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀਆਂ ਜਲੰਧਰ, ਹੁਸ਼ਿਆਰਪੁਰ ਕਮੇਟੀਆਂ ਵੱਲੋਂ ਇਹ ਫ਼ਿਲਮ ਦੇਸ਼ ਭਗਤ ਯਾਦਗਾਰ ਕਮੇਟੀ, ਪੀਪਲਜ਼ ਵਾਇਸ, ਪੰਜਾਬੀ ਲੇਖਕ ਸਭਾ ਜਲੰਧਰ, ਸਾਹਿਤਕ ਸਭਿਆਚਾਰਕ ਸਭਾ (ਫੁਲਕਾਰੀ), ਸਾਹਿਤ ਕਲਾ ਕੇਂਦਰ ਜਲੰਧਰ, ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ), ਲੋਕ ਸੰਗੀਤ ਮੰਡਲੀ ਮਸਾਣੀ (ਪਲਸ ਮੰਚ), ਆਰਟ ਸੈਂਟਰ ਬਾਹੋਵਾਲ, ਪੰਜਾਬ ਕਲਾ ਸੰਗਮ ਫਗਵਾੜਾ, ਬਾਲ ਕਲਾ ਮੰਚ ਕੁੱਲੇਵਾਲ, ਲੰਗੇਰੀ, ਤਰਕਸ਼ੀਲ ਸੁਸਾਇਟੀ ਜਲੰਧਰ, ਜਮਹੂਰੀ ਅਧਿਕਾਰ ਸਭਾ ਜਲੰਧਰ , ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ ਆਦਿ ਦੇ ਸਹਿਯੋਗ ਨਾਲ ਵਿਖਾਈ ਜਾ ਰਹੀ ਹੈ। ਪ੍ਰੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਮੂਹ ਜੱਥੇਬੰਦੀਆਂ ਦੇ ਪ੍ਰਤੀਨਿੱਧਾਂ ਨੇ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਰੰਗ ਕਰਮੀਆਂ, ਫ਼ਿਲਮਕਾਰਾਂ, ਪੱਤਰਕਾਰਾਂ, ਜਮਹੂਰੀ, ਤਰਕਸ਼ੀਲ ਅਤੇ ਲੋਕ-ਪੱਖੀ ਸੰਸਥਾਵਾਂ, ਵਿਅਕਤੀਆਂ ਅਤੇ ਪਰਿਵਾਰਾਂ ਨੂੰ ਫ਼ਿਲਮ ਸ਼ੋਅ ਵੇਖਣ ਲਈ ਸਮੇਂ ਸਿਰ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਸਕਰੀਨਿੰਗ ਮੌਕੇ ਮੁੰਬਈ ਤੋਂ ਫ਼ਿਲਮ ਨਿਰਦੇਸ਼ਕ ਨਿਸ਼ਠਾ ਜੈਨ ਖ਼ੁਦ ਵੀ ਪਹੁੰਚ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly