ਅੰਦੋਲਨ ਦੀ ਜਿੱਤ ਤੋਂ ਬਾਅਦ

Mool Chand Sharma

(ਸਮਾਜਵੀਕਲੀ)

ਜਦੋਂ ਮਿੱਤਰੋ ਜਿੱਤ ਦੀ ਖ਼ੁਸ਼ੀ ਵਿੱਚ
ਰੁਲ਼ਦੂ ਨੇ ਭੰਗੜਾ ਪਾਇਆ ਸੀ .
ਨਾਲ਼ੇ ਯਾਰਾਂ ਦੋਸਤਾਂ ਰਲ਼ ਮਿਲ ਕੇ
ਬੱਚਿਆਂ ਨੂੰ ਖ਼ੂਬ ਨਚਾਇਆ ਸੀ .
ਪਹਿਲਾਂ ਘਰ ਘਰ ਲੱਡੂ ਵੰਡੇ ਸੀ
ਫਿਰ ਕੋਲ਼ ਬਿਠਾ ਕੇ ਸ਼ਰਮੇਂ ਨੂੰ ,
ਲੋਕਾਂ ਨੂੰ ਸ਼ਾਬਾਸ਼ੇ ਦੇਣ ਦੇ ਲਈ
ਗਹਿ ਗੱਡਵਾਂ ਗੀਤ ਲਿਖਾਇਆ ਸੀ .
ਉਸ ਨੂੰ ਦੇਸ਼ ਵਿਦੇਸ਼ ਦਿਆਂ ਲੋਕਾਂ ਦੇ
ਫਿਰ ਘਰ ਘਰ ਤੱਕ ਪਹੁੰਚਾਉਂਣ ਲਈ ,
ਰੋਮੀ ਪਿੰਡ ਘੜਾਮੇਂ ਵਾਲ਼ੇ ਨੇ ,
ਬੜਿਆਂ ਚਾਵਾਂ ਦੇ ਨਾਲ਼ ਗਾਇਆ ਸੀ .
ਪਹਿਲਾਂ ਆਡੀਓ ਕੀਤੀ ਰੀਝਾਂ ਨਾਲ਼ ,
ਫਿਰ ਕਰੀ ਤਿਆਰੀ ਵੀਡੀਓ ਦੀ ,
ਹੋ ਕੇ ਪਿੰਡ ਰੰਚਣਾਂ ਬਾਗੋ ਬਾਗ ਫਿਰ ,
ਦੇਣ ਵਧਾਈਆਂ ਆਇਆ ਸੀ.

ਮੂਲ ਚੰਦ ਸ਼ਰਮਾ .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਵਾਤਾਵਰਣ ਚੇਤਨਾ ਲਹਿਰ ਦਾ ਗਠਨ , ਕਾਹਨ ਸਿੰਘ ਪੰਨੂੰ ਬਣੇ ਕਨਵੀਨਰ
Next articleਘੁੰਮਣਾਂ ਦੀ ਟੀਮ ਨੇ ਜਿੱਤਅਿਾ ਛੋਕਰਾਂ ਦਾ 9ਵਾਂ ਸ਼ਾਨਦਾਰ ਕਾਸਕੋ ਕਿ੍ਰਕਟ ਟੂਰਨਾਮੈਂਟ