ਕਿਸਾਨ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਪਾਵਰ ਕਾਮ ਦੇ ਐਸ ਡੀ ਓ ਨੇ ਲੋਕਾਂ ਨੂੰ ਦੱਸੇ ਸਮਾਰਟ ਮੀਟਰਾਂ ਦੇ ਫਾਇਦੇ 

ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ 
18 ਜਨਵਰੀ ਨੂੰ ਧਰਨੇ ਵਿਚ ਹੋਰ ਜਥੇਬੰਦੀਆਂ ਨੂੰ ਖੁੱਲਾ ਸੱਦਾ – ਕਸ਼ਮੀਰ ਸਿੰਘ ਪੰਨੂ 
ਮਹਿਤਪੁਰ,(ਚੰਦੀ )- ਪਾਵਰ ਕਮ  ਮਹਿਤਪੁਰ ਵਿਖੇ ਕਿਸਾਨ ਯੂਨੀਅਨ ਵੱਲੋਂ ਸਮਾਟ ਮੀਟਰਾਂ ਨੂੰ ਲੈ ਕੇ ਦਿੱਤੇ ਧਰਨੇ ਤੋਂ ਬਾਅਦ ਪਾਵਰ ਕਾਮ ਮਹਿਤਪੁਰ ਦੇ ਐਸ ਡੀ ਓ ਬਲਵਿੰਦਰ ਸਿੰਘ ਵੱਲੋਂ ਸਮਾਟ ਮੀਟਰਾਂ ਦੇ ਫਾਇਦੇ ਗਿਣਾਉਂਦਿਆਂ ਦੱਸਿਆ ਕਿ ਸਮਾਰਟ ਮੀਟਰ ਪੀ.ਐਸ.ਪੀ.ਸੀ.ਐਲ ਵੱਲੋਂ ਖਪਤਕਾਰਾਂ ਦੀ ਸਹੂਲਤ ਵਾਸਤੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਦੱਸਣਾ ਚਾਹੁੰਦੇ ਹਾਂ ਕਿ ਸਮਾਰਟ ਮੀਟਰ ਲਗਾਉਣ ਤੇ ਬਹੁਤ ਜਿਆਦਾ ਫਾਇਦੇ ਹਨ । ਜਿਸ ਨਾਲ ਖਪਤਕਾਰਾਂ ਨੂੰ ਬੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਸਮਾਰਟ ਮੀਟਰ ਲੱਗਣ ਨਾਲ ਮੀਟਰ ਦੀ ਜੋ ਰਿਡਿੰਗ ਹੈ ਬਹੁਤ ਅਸਾਨ ਹੋ ਜਾਂਦੀ ਹੈ । ਖਪਤਕਾਰ ਆਟੋਮੈਟੀਕਲੀ ਸਮਾਰਟ ਮੀਟਰ ਦੀ ਰਿਡਿੰਗ ਸਮਾਰਟ ਮੀਟਰ ਦੀ ਜੋ ਐਪ ਹੈ ਉਸਦੇ ਜ਼ਰੀਏ ਦੇਖ ਸਕਦਾ ਹੈ। ਜੇਕਰ ਸਮਾਰਟ ਮੀਟਰ ਦੀ ਰਿਡਿੰਗ ਜਾਂ ਵਰਕਿੰਗ ਵਿੱਚ ਖਪਤਕਾਰ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਖਪਤਕਾਰ ਸਬੰਧਤ ਦਫਤਰ ਦੇ ਧਿਆਨ ਵਿੱਚ ਲਿਆ ਕੇ ਉਸਦਾ ਸਮਾਧਾਨ ਕਰਵਾ ਸਕਦਾ ਹੈ।ਸਮਾਰਟ ਮੀਟਰ ਲੱਗਣ ਨਾਲ ਮੀਟਰ ਰੀਡਰਾਂ ਦੀ ਰਿਡਿੰਗ ਲੈਣ ਦੀ ਮਨਮਰਜ਼ੀ/ਮਨੋਪਲੀ ਖਤਮ ਹੋ ਜਾਂਦੀ ਹੈ । ਕਈ ਵਾਰ ਮੀਟਰ ਰੀਡਰ 55 ਦਿਨਾਂ ਬਾਅਦ ਰਿਡਿੰਗ ਲੈਂਦਾ ਸੀ ਅਤੇ ਕਈ ਵਾਰ 65 ਦਿਨਾਂ ਬਾਅਦ ਰਿਡਿੰਗ ਲੈਂਦਾ ਸੀ । ਜਦੋ ਕਿ ਹੁਣ ਸਮਾਰਟ ਮੀਟਰ ਲੱਗਣ ਨਾਲ ਇੱਕ ਫਿਕਸ ਮਿਤੀ ਤੇ ਰਿਡਿੰਗ ਆਟੋਮੈਟੀਕਲੀ ਜਨਰੇਟ ਹੋ ਕੇ ਬਿਲਿੰਗ ਹੋ ਜਾਂਦੀ ਹੈ । ਸਮਾਰਟ ਮੀਟਰ ਲੱਗਣ ਨਾਲ ਮੀਟਰ ਰੀਡਰ ਵੱਲੋਂ ਗਲਤੀ ਨਾਲ ਜਾਂ ਜਾਨ ਬੁੱਝ ਕੇ ਗਲਤ ਮੀਟਰ ਰਿਡਿੰਗ ਲੈਣ ਦੀ ਦਿੱਕਤ ਖਤਮ ਹੋ ਜਾਂਦੀ ਹੈ । ਜਿਸ ਨਾਲ ਖਪਤਕਾਰ ਕਿਸੇ ਕਿਸਮ ਦੀ ਆਉਣ ਵਾਲੀ ਖੱਜਲ-ਖੁਆਰੀ ਤੋਂ ਬਚ ਸਕਦਾ ਹੈ ।ਸਮਾਰਟ ਮੀਟਰ ਲੱਗਣ ਨਾਲ 300 ਯੂਨਿਟ ਪ੍ਰਤੀ ਮਹੀਨਾ ਦੀ ਰਿਆਤ ਲੈਣ ਲਈ ਖਪਤਕਾਰਾਂ ਨੂੰ ਆਪਦੇ ਮੀਟਰ ਦੀ ਖਪਤ ਦੀ ਨਿਗਰਾਨੀ ਕਰਨ ਵਿੱਚ ਬੜੀ ਆਸਾਨੀ ਹੁੰਦੀ ਹੈ । ਜਿਸ ਨਾਲ ਖਪਤਕਾਰ ਨੂੰ ਮੀਟਰ ਦੀ ਰਿਡਿੰਗ ਦੇਖਣ ਲਈ ਵਾਰ-2 ਮੀਟਰ ਕੋਲ ਨਹੀ ਜਾਣਾ ਪੈਂਦਾ ਅਤੇ ਆਪਣੇ ਮੀਟਰ ਦੀ ਖਪਤ ਨੂੰ ਸਹੀ ਤਰੀਕੇ ਨਾਲ ਕੰਟਰੋਲ ਕਰ ਸਕਦਾ ਹੈ ।ਸਮਾਰਟ ਮੀਟਰ ਲੱਗਣ ਨਾਲ ਮੀਟਰ ਸੜਨ ਜਾਂ ਖਰਾਬ ਹੋਣ ਦੀ ਸੂਰਤ ਵਿੱਚ ਤੁਰੰਤ ਖਪਤਕਾਰਾਂ ਨੂੰ ਅਤੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨੂੰ ਪਤਾ ਚੱਲਦਾ ਹੈ ਜਿਸ ਨਾਲ ਖਪਤਕਾਰ ਨੂੰ ਸੜੇ ਜਾਂ ਖਰਾਬ ਮੀਟਰਾਂ ਦੀ ਐਵਰੇਜ ਖਪਤ ਦੇ ਬਿੱਲ ਤੋਂ ਛੁਟਕਾਰਾ ਮਿਲਦਾ ਹੈ।ਸਮਾਰਟ ਮੀਟਰ ਲੱਗਣ ਨਾਲ ਖਪਤਕਾਰ ਆਪਣੀ ਰੋਜ਼ਾਨਾ ਖਪਤ ਨੂੰ ਦੇਖ ਸਕਦੇ ਹਨ ਅਤੇ ਬਿਜਲੀ ਖਪਤ ਦੀ ਬਚਤ ਕਰਨ ਲਈ ਢੁੱਕਵੇਂ ਕਦਮ ਚੁੱਕ ਸਕਦੇ ਹਨ । ਬਿਜਲੀ ਦੀ ਇੱਕ ਯੂਨਿਟ ਦੀ ਬਚਤ ਸਵਾ ਯੂਨਿਟ ਬਿਜਲੀ ਪੈਦਾ ਕਰਨ ਦੇ ਬਰਾਬਰ ਹੈ । ਜਿਸ ਨਾਲ ਨੈਸ਼ਨਲ ਸੇਵਿੰਗ ਹੁੰਦੀ ਹੈ।
ਸਮਾਰਟ ਮੀਟਰ ਲੱਗਣ ਉਪਰੰਤ ਖਪਤਕਾਰ ਦੇ ਮੀਟਰ ਦੀ ਰਿਡਿੰਗ ਇੱਕ ਫੀਕਸ ਮਿਤੀ ਦੇ ਦੌਰਾਨ ਆਟੋਮੈਟੀਕਲੀ ਲਈ ਜਾਂਦੀ ਹੈ ਅਤੇ ਬਿੱਲ ਉਸਦੀ ਈਮੇਲ ਆਈ.ਡੀ ਉੱਤੇ ਭੇਜਿਆ ਜਾਂਦਾ ਹੈ । ਖਪਤਕਾਰ ਦੇ ਮੋਬਾਇਲ ਨੰਬਰ ਤੇ ਵੀ ਐਸ.ਐਮ.ਐਸ ਰਾਹੀਂ ਬਿੱਲ ਦੀ ਸੂਚਨਾ ਭੇਜੀ ਜਾਂਦੀ ਹੈ । ਜਿਸ ਨਾਲ ਖਪਤਕਾਰ ਆਪਣਾ ਬਿੱਲ ਸਮੇਂ ਸਿਰ ਭਰ ਕੇ ਵਾਧੂ ਦੇ ਸਰਚਾਰਜ/ਵਿਆਜ ਤੋਂ ਛੁਟਕਾਰਾ ਪਾ ਸਕਦਾ ਹੈ ।ਸਮਾਰਟ ਮੀਟਰ ਲੱਗਣ ਨਾਲ ਬਿੱਲ ਡਿਸ਼ਟ੍ਰੀਬਿਊਟਰ ਦੁਆਰਾ ਸਮੇਂ ਸਿਰ ਬਿੱਲ ਨਾ ਦੇਣ ਦੀਆਂ ਸ਼ਿਕਾਇਤਾਂ ਦਾ ਖਾਤਮਾ ਹੋ ਜਾਂਦਾ ਹੈ । ਸਮਾਰਟ ਮੀਟਰ ਲੱਗਣ ਨਾਲ ਗਲਤ ਰਿਡਿੰਗ ਜਾਂ ਕਿਸੇ ਹੋਰ ਕਾਰਨ ਦੇ ਗਲਤ ਬਿੱਲ ਜਨਰੇਟ ਹੋਣ ਦੀ ਸੰਭਾਵਨਾ ਲਗਭਗ ਖਤਮ ਹੋ ਜਾਂਦੀ ਹੈ ਜਿਸ ਨਾਲ ਖਪਤਕਾਰਾਂ ਨੂੰ ਬਿੱਲ ਠੀਕ ਕਰਵਾਉਣ ਲਈ ਦਫਤਰ ਦੇ ਚੱਕਰ ਲਗਾਉਣ ਦੀ ਖੱਜਲ-ਖੁਆਰ ਖਤਮ ਹੋ ਜਾਂਦੀ ਹੈ।ਸਮਾਰਟ ਮੀਟਰ ਲੱਗਣ ਨਾਲ ਖਪਤਕਾਰ ਆਪਣੇ ਚੱਲ ਰਹੇ ਮੌਜੂਦਾ ਲੋਡ ਨੂੰ ਵੇਖ ਸਕਦਾ ਹੈ । ਵੋਲਟੇਜ ਅਤੇ ਕਰੰਟ ਚੈਕ ਕਰ ਸਕਦਾ ਹੈ। ਕਿਸੇ ਵੀ ਕਿਸਮ ਦੀ ਉਣਤਾਈ ਸਬੰਧੀ ਸਬੰਧਤ ਦਫਤਰ ਦੇ ਧਿਆਨ ਵਿੱਚ ਲਿਆ ਸਕਦਾ ਹੈ।
ਥਰੀ ਫੇਜ ਮੀਟਰਾਂ ਵਾਲੇ ਖਪਤਕਾਰਾਂ ਨੂੰ ਸਮਾਰਟ ਮੀਟਰ ਲੱਗਣ ਨਾਲ ਲੋਡ ਬੈਲੰਸ ਕਰਨ ਵਿੱਚ ਬੜੀ ਮਦਦ ਮਿਲਦੀ ਹੈ। ਜਿਸ ਨਾਲ ਟਰਾਂਸਫਾਰਮਰਾਂ ਅਤੇ ਫੀਡਰਾਂ ਤੇ ਵਾਧੂ ਲੋਡ ਪੈਣ ਕਰਕੇ ਫਿਊਜ ਉੱਡਣ ਦੀਆਂ ਅਤੇ ਟਰਾਂਸਫਾਰਮਰਾਂ/ਲਾਈਨਾਂ ਵਿੱਚ ਖਰਾਬੀ ਹੋਣ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਦੀਆਂ ਸੰਭਾਨਾਵਾਂ ਬੇਹੱਦ ਘੱਟ ਜਾਂਦੀਆਂ ਹਨ।
ਸਮਾਰਟ ਮੀਟਰ ਲੱਗਣ ਨਾਲ ਪੀ.ਐਸ.ਪੀ.ਸੀ.ਐਲ ਅਤੇ ਖਪਤਕਾਰਾਂ ਵਿੱਚ ਮੀਟਰ ਖਰਾਬੀ ਜਾਂ ਗਲਤ ਬਿੱਲ ਜਾਰੀ ਕਰਨ ਕਾਰਨ ਹੋਣ ਵਾਲੇ ਝਗੜੇ ਦੀ ਸੰਭਾਵਨਾ ਲਗਭਗ ਖਤਮ ਹੋ ਜਾਂਦੀ ਹੈ । ਜਿਸ ਨਾਲ ਖਪਤਕਾਰਾਂ ਦਾ ਅਤੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਕੀਮਤੀ ਸਮਾਂ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ ।
ਕੁਝ ਲੋਕਾਂ ਨੂੰ ਇਹ ਗਲਤ ਫੈਹਮੀ ਹੈ ਕਿ ਸਮਾਰਟ/ਚਿਪ ਵਾਲੇ ਮੀਟਰ ਲੱਗਣ ਤੋਂ ਬਾਅਦ 600 ਯੂਨਿਟ ਵਾਲੀ ਮਾਫੀ ਖਤਮ ਹੋ ਜਾਵੇਗੀ । ਜਦੋ ਕਿ ਅਜਿਹਾ ਨਹੀ ਹੈ । 600 ਯੂਨਿਟ ਦੀ ਮਾਫੀ ਸਮਾਰਟ ਮੀਟਰ ਉੱਪਰ ਵੀ ਚੱਲਦੀ ਰਹੇਗੀ।ਸਮਾਰਟ ਮੀਟਰ ਲੱਗਣ ਨਾਲ ਕੁਝ ਖਪਤਕਾਰਾਂ ਨੂੰ ਇਹ ਵੀ ਗਲਤ ਫੈਹਮੀ ਹੈ ਕਿ ਇਹ ਮੀਟਰ ਪ੍ਰੀਪੇਡ ਹਨ। ਜਦੋ ਕਿ ਅਜਿਹਾ ਨਹੀ ਹੈ। ਇਹਨਾਂ ਮੀਟਰਾਂ ਦਾ ਬਿੱਲ ਵੀ ਪਹਿਲੇ ਮੀਟਰ ਵਾਂਗ ਹੀ ਆਵੇਗਾ ਅਤੇ ਨਾ ਹੀ ਇਹਨਾਂ ਮੀਟਰਾਂ ਨੂੰ ਪੀ.ਐਸ.ਪੀ.ਸੀ.ਐਲ ਵੱਲੋਂ ਆੱਨ ਲਾਈਨ ਡਿਸਕੁਨੈਕਟ ਕੀਤਾ ਜਾ ਸਕਦਾ ਹੈ । ਉਧਰ ਬਜ਼ੁਰਗ ਅਤੇ ਅਨਪੜ ਖਪਤਕਾਰ ਇਸ ਨਾਲ ਸਹਿਮਤ ਨਹੀਂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਮਾਟ ਮੀਟਰ ਲਗਾਉਣੇ ਹਨ ਤਾਂ ਬਿਜਲੀ ਦੇ ਬਿੱਲ ਪੇਪਰ ਬਿੱਲ ਰਾਹੀਂ ਦਿਤੇ ਜਾਣ ਕਿਉਂਕਿ ਖਪਤਕਾਰ ਅਨਪੜ੍ਹ ਹੋਣ ਕਰਕੇ ਸਮਾਟ ਫੋਨ ਦੀ ਵਰਤੋਂ ਨਹੀਂ ਕਰਦੇ ਅਤੇ ਨਾਂ ਹੀ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬਿਲ ਕਿਨਾਂ ਆਇਆ ਹੈ ਅਤੇ ਕਦੋਂ ਤਾਰਨਾ ਹੈ। ਉਧਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਿਜਲੀ ਅਧਿਕਾਰੀਆਂ ਵੱਲੋਂ ਜਬਰਨ ਧੱਕੇ ਨਾਲ ਘਰਾਂ ਵਿਚ ਸਮਾਟ ਮੀਟਰ ਲਗਾਏ ਜਾ ਰਹੇ ਹਨ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਕਿਉਂਕਿ ਜਨਤਾ ਇਨ੍ਹਾਂ ਮੀਟਰਾਂ ਨੂੰ ਨਹੀਂ ਲਵਾਉਣਾ ਚਾਹੁੰਦੀ। ਜਥੇਬੰਦੀਆਂ ਦਾ ਕਹਿਣਾ ਹੈ ਲੋਕ ਇਨ੍ਹਾਂ ਮੀਟਰਾਂ ਦਾ ਜੰਗੀ ਪੱਧਰ ਤੇ ਵਿਰੋਧ ਕਰਨ ਅਤੇ ਜ਼ਬਰਨ ਲਗਾਏ ਮੀਟਰਾਂ ਨੂੰ ਪੱਟ ਕੇ ਬਿਜਲੀ ਦਫ਼ਤਰਾਂ ਵਿਚ ਜਮਾਂ ਕਰਵਾ ਦਿੱਤਾ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮੂਲ ਚੰਦ ਸ਼ਰਮਾ ਨਾਲ਼ ਰੂ ਬ ਰੂ 14 ਨੂੰ
Next articleਦੁਕਾਨਦਾਰ ਭਰਾਵੋਂ ਚੰਦ ਰੁਪਇਆ ਦਾ ਖਾਤਰ ‘ਖੂਨੀ ਚਾਈਨਾ ਡੋਰ’ ਨਾ ਵੇਚੋ-ਵਿਨੋਦ ਭਾਰਦਵਾਜ, ਗੁਰਮੀਤ ਸਿੰਘ ਗਰੇਵਾਲ ਤੇ ਪਰਮਜੀਤ ਢਿੱਲੋਂ