ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ  ਇਕੱਠ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜਾਹਰਾ ਕਰਕੇ ਥਾਣਾ ਨਕੋਦਰ ਸਦਰ ਦਾ ਘਿਰਾਓ ਕਰਕੇ ਧਰਨਾ ਲਗਾਇਆ : ਕਾਮਰੇਡ ਸੰਦੀਪ ਅਰੋੜਾ ।

ਨਕੋਦਰ ਮਹਿਤਪੁਰ  5 ਸਤੰਬਰ (ਹਰਜਿੰਦਰ ਪਾਲ ਛਾਬੜਾ) – ਅੱਜ ਇੱਥੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਪਹਿਲਾਂ ਸਥਾਨਕ ਗਗਨ ਪਾਰਕ ਵਿੱਚ ਇਕੱਠ ਕਰਨ ਤੋਂ ਬਾਅਦ ਸ਼ਹਿਰ ਵਿੱਚ ਮੁਜਾਹਰਾ ਕਰਕੇ ਥਾਣਾ ਨਕੋਦਰ ਸਦਰ ਦਾ ਘਿਰਾਓ ਕਰਕੇ ਧਰਨਾ ਲਗਾ ਦਿੱਤਾ। ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਯੂਥ ਵਿੰਗ ਦੇ ਪ੍ਰਧਾਨ ਮਨਦੀਪ ਸਿੱਧੂ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਰਧਾਨ ਅਮਰੀਕ ਸਿੰਘ ਭਾਰਸਿੰਘ ਪੁਰ, ਜਿਲਾ ਆਗੂ ਕਮਲਜੀਤ ਸਿੰਘ, ਕੁਲਜੀਤ ਸਿੰਘ ਹੁੰਦਲ ਤੇ ਸਿਮਰਨ ਪਾਲ ਸਿੰਘ ਨੇ ਕਿਹਾ ਕਿ ਥਾਣਾ ਸਦਰ ਦੇ ਐਸ ਐਚ ਓ ਤੇ 2 ਥਾਣੇਦਾਰ ਅੱਖਾਂ ਮੀਚ ਕੇ ਲੋਕਾਂ ਉਪਰ ਝੂਠੇ ਪਰਚੇ ਦਰਜ ਕਰਕੇ ਲੋਕਾਂ ਜੇਲ੍ਹਾਂ ਵਿੱਚ ਡੱਕ ਰਹੇ ਹਨ। ਜਿਸ ਦੀ ਉਦਾਹਰਣ ਪਿੰਡ ਸਰਾਏ ਖਾਸ ਵਿੱਚ ਗਲੀ ਵਿੱਚ ਹੋਈ ਲੜਾਈ ਨੂੰ 452,354 ਵਰਗੀਆਂ ਧਰਾਵਾਂ ਲਗਾਉਣਾ ਜੋ ਵਿਅਕਤੀ ਲੜਾਈ ਵਿੱਚ ਨਹੀ ਸੀ ਉਸ ਤੇ ਵੀ 452 ਮੜ ਕੇ ਜੇਲੀ ਡੱਕਣਾ ਕਿਸਾਨਾਂ ਦੀ ਲੜਾਈ ਲੜ ਰਹੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੀਨੀਅਰ ਮੀਤ ਪ੍ਰਧਾਨ ਤੇ 447,511 ਧਰਾਵਾਂ ਤਹਿਤ ਝੂਠਾ ਪਰਚਾ ਦਰਜ਼ ਕਰਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਐਸ ਐਚ ਓ ਸਦਰ ਨਕੋਦਰ ਵੱਲੋਂ ਬਿਨਾਂ ਕੋਈ ਮੌਕਾ ਦੇਖਣ ਹੀ ਆਪਣੇ ਆਕਾਵਾ ਖੁਸ਼ ਕਰਨ ਤੇ ਮੋਟੇ ਗੱਫੇ ਮਿਲਣ ‘ਤੇ ਸਾਰੇ ਕਾਨੂੰਨ ਛਿੱਕੇ ਟੰਗ ਦਿੱਤੇ ਜਾਂਦੇ ਹਨ। ਕਿਸੇ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਅਤੇ ਉਪਰਲੇ ਅਧਿਕਾਰੀਆ ਨੂੰ ਗਲਤ ਗਾਇਡ ਕਰਨਾ ਵੀ ਅੈਸ ਐਚ ਓ ਨਕੋਦਰ ਦੀ ਫਿਤਰਤ ਬਣਦਾ ਜਾ ਰਿਹਾ ਹੈ। ਇਸ ਉਸ ਉਪਰ ਵਿਭਾਗੀ ਕਾਰਵਾਈ ਕਰਨੀ ਚਾਹੀਦੀ ਹੈ। ਜੱਥੇਬੰਦੀਆਂ ਪੱਕੇ ਬੰਦੋ ਬਸਤ ਕਰਕੇ ਆਈਆ ਸਨ। ਉਹਨਾਂ ਦੁਪਹਿਰ ਦਾ ਖਾਣਾ ਥਾਣੇ ਦੇ ਕੋਲ ਹੀ ਬਣਾਇਆ ਅਤੇ ਧਰਨੇ ਵਾਲੀ ਜਗਾ ਤੇ ਬੈਠ ਕੇ ਹੀ ਖਾਦਾ ਡੀ ਐਸ ਪੀ ਨਕੋਦਰ ਮੌਕੇ ਪਰ ਆਏ ਉਹਨਾਂ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਦੇਰ ਸ਼ਾਮ ਵਿਸ਼ਵਾਸ ਦਿਵਾਇਆ ਕਿ ਮੈਂ ਖੁਦ ਦੋਨੋ ਮਾਮਲਿਆਂ ਆਪ ਹੱਲ ਕਰਾਂਗਾ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸਤਨਾਮ ਸਿੰਘ ਬਿੱਲੇ,ਬਲਵੀਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਸੁਖਚੈਨ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਾਬਾ ਪਲਵਿੰਦਰ ਸਿੰਘ ਚੀਮਾ, ਵਰਿੰਦਰ ਸਿੰਘ ਮੰਡਿਆਲਾ, ਲਛਮਣ ਸਿੰਘ ਪ੍ਰੈਸ ਸੱਕਤਰ,ਸਰਦੂਲ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਵੀਰ ਕੁਮਾਰ, ਜਰਨੈਲ ਸਿੰਘ, ਪੀਟਰ ਆਦਰਾਮਾਨ ਆਦਿ ਨੇ ਸੰਬੋਧਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵੱਲੋਂ  15 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ 
Next articleਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਅਧਿਆਪਕ ਸਨਮਾਨਿਤ ਕਰਕੇ ਮਨਾਇਆ ਗਿਆ ਅਧਿਆਪਕ ਦਿਵਸ : ਪ੍ਰਿੰਸੀਪਲ ਸੁਰੇਸ਼ ਅਰੋੜਾ