ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੇ ਕੇਸ਼ਵ ਪੁਰਮ ਵਿੱਚ ਇਕ ਕਾਰ ਦੀ ਸਕੂਟਰ ਨਾਲ ਟੱਕਰ ਹੋ ਗਈ ਜਿਸ ਮਗਰੋਂ ਕਾਰ ਚਾਲਕ ਸਕੂਟਰ ਸਵਾਰਾਂ ਨੂੰ ਕਾਫੀ ਦੂਰ ਤਕ ਘਸੀਟ ਕੇ ਲੈ ਗਿਆ। ਇਸ ਹਾਦਸੇ ਕਾਰਨ ਸਕੂਟਰ ਸਵਾਰ ਦੋਹਾਂ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਤੜਕੇ 3 ਵਜੇ ਵਾਪਰਿਆ। ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ।