ਪਟਿਆਲਾ (ਸਮਾਜ ਵੀਕਲੀ): ਆਜ਼ਾਦੀ ਦਿਵਸ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਸੁਰੱਖਿਆ ਪ੍ਰਬੰਧਾਂ ਵਜੋਂ ਪੁਲੀਸ ਵੱਲੋਂ ਵਧਾਈ ਗਈ ਚੌਕਸੀ ਦੌਰਾਨ ਇਥੇ ਇੱਕ ਨਾਕੇ ’ਤੇ ਮੌਜੂਦ ਸੂਬਾ ਸਿੰਘ ਸੰਧੂ ਨਾਮ ਦੇ ਥਾਣੇਦਾਰ ਵੱਲੋਂ ਰੋਕਣ ’ਤੇ ਇੱੱਕ ਕਾਰ ਚਾਲਕ ਨੇ ਥਾਣੇਦਾਰ ਉਪਰ ਕਾਰ ਚੜ੍ਹਾ ਦਿੱਤੀ। ਇਸ ਮਗਰੋਂ ਥਾਣੇਦਾਰ ਬੋਨਟ ਉਪਰ ਡਿੱਗ ਗਿਆ ਤੇ ਕੁਝ ਹੀ ਪਲਾਂ ’ਚ ਕਾਰ ਦੀ ਰਫ਼ਤਾਰ ਤੇਜ਼ ਹੋਣ ’ਤੇ ਥਾਣੇਦਾਰ ਸੜਕ ਤੇ ਕਾਰ ਨਾਲ਼ ਖਹਿੰਦਾ ਹੋਇਆ ਡਿੱੱਗ ਗਿਆ। ਇਸ ਦੌਰਾਨ ਕਾਰ ਦਾ ਪਿਛਲਾ ਟਾਇਰ ਉਸ ਦੀ ਲੱਤ ਉਪਰੋਂ ਦੀ ਲੰਘ ਗਿਆ ਤੇ ਉਸ ਦੀ ਇੱਕ ਲੱਤ ਟੁੱਟ ਗਈ ਅਤੇ ਸੜਕ ’ਤੇ ਵੱਜਣ ਕਾਰਨ ਸਿਰ ’ਚ ਵੀ ਪਿਛਲੇ ਪਾਸੇ ਸੱਟ ਵੱਜੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਸ ਦੀ ਲੱਤ ’ਤੇ ਪਲੱਸਤਰ ਲਾ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly