ਨਾਮਜਦਗੀਆਂ ਦੀ ਪੜਤਾਲ ਉਪਰੰਤ 42 ਨਾਮਜਦਗੀਆਂ ਯੋਗ

4 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ -ਡਿਪਟੀ ਕਮਿਸ਼ਨਰ

ਕਪੂਰਥਲਾ (ਕੌੜਾ)– ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਨਾਮਜਦਗੀ ਪੱਤਰਾਂ ਦੀ ਪੜਤਾਲ ਪਿੱਛੋਂ 42 ਨਾਮਜਗੀ ਪੱਤਰ ਯੋਗ ਪਾਏ ਗਏ ਹਨ।

ਜਿਲ੍ਹਾ ਚੋਣ ਅਫਸਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਹਲਕੇ ਲਈ 14, ਭੁਲੱਥ ਲਈ 12, ਕਪੂਰਥਲਾ ਲਈ 8 ਤੇ ਫਗਵਾੜਾ ਲਈ 8 ਨਾਮਜਦਗੀਆਂ ਯੋਗ ਪਾਈਆਂ ਗਈਆਂ ਹਨ।

ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਜਸਪਾਲ ਕੌਰ ਚੀਮਾ, ਸੱਜਣ ਸਿੰਘ ਚੀਮਾ, ਜਸਮੀਤ ਸਿੰਘ ਚੀਮਾ, ਹਰਮਿੰਦਰ ਸਿੰਘ, ਕਰਨਵੀਰ ਸਿੰਘ, ਜੁਗਰਾਜਪਾਲ ਸਿੰਘ ਸਾਹੀ, ਸਰਦੂਲ ਸਿੰਘ, ਜਗਤਾਰ ਸਿੰਘ, ਮੁਖਤਿਆਰ ਸਿੰਘ, ਹਰਪ੍ਰੀਤਪਾਲ ਸਿੰਘ ਵਿਰਕ, ਧਰਮਪਾਲ, ਰਾਣਾ ਇੰਦਰ ਪ੍ਰਤਾਪ ਸਿੰਘ, ਸੁਖਜਿੰਦਰ ਕੌਰ ਰਾਣਾ ਦੇ ਨਾਮਜਦਗੀ ਪੱਤਰ ਯੋਗ ਪਾਏ ਗਏ।

ਭੁਲੱਥ ਹਲਕੇ ਤੋਂ ਰਜਿੰਦਰ ਸਿੰਘ, ਰਣਜੀਤ ਸਿੰਘ, ਜਗੀਰ ਕੌਰ, ਸੁਖਪਾਲ ਸਿੰਘ ਖਹਿਰਾ, ਜੋਗਿੰਦਰ ਸਿੰਘ, ਅਮਨਦੀਪ ਸਿੰਘ ਗਿੱਲ , ਮਨਪ੍ਰੀਤ ਕੌਰ ਗਿੱਲ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਬਲਜੀਤ ਕੌਰ, ਹਰਪ੍ਰੀਤ ਕੌਰ , ਸੁਖਵਿੰਦਰ ਸਿੰਘ ਦੇ ਨਾਮਜਦਗੀ ਕਾਗਜ਼ ਸਹੀ ਪਾਏ ਗਏ।

ਫਗਵਾੜਾ ਹਲਕੇ ਤੋਂ ਬਲਵਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ, ਵਿਜੇ ਸਾਂਪਲਾ, ਜੋਗਿੰਦਰ ਸਿੰਘ ਮਾਨ, ਜਰਨੈਲ ਸਿੰਘ, ਸ਼ਾਰਦਾ ਰਾਣੀ, ਕੁਲਦੀਪ ਸਿੰਘ ਨੂਰ, ਖੁਸ਼ੀ ਰਾਮ ਦੇ ਨਾਮਜਦਗੀ ਪੱਤਰ ਸਹੀ ਪਾਏ ਗਏ।

ਕਪੂਰਥਲਾ ਹਲਕੇ ਤੋਂ ਦਵਿੰਦਰ ਸਿੰਘ ਢਪਈ, ਮੰਜੂ ਰਾਣਾ, ਰਣਜੀਤ ਸਿੰਘ ਖੋਜੇਵਾਲ, ਰਾਣਾ ਗੁਰਜੀਤ ਸਿੰਘ, ਸੂਰਜ ਕੁਮਾਰ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ, ਕੁਲਵੰਤ ਸਿੰਘ ਜੋਸਨ ਦੇ ਨਾਮਜਦਗੀ ਪੱਤਰ ਸਹੀ ਪਾਏ ਗਏ।
4 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਜ਼ਿਲ੍ਹਾ ਪਬਲਿਕ ਲਾਇਬ੍ਰੇਰੀ ਲਈ ਬਣਾਏ ਜਾਣਗੇ ਹੋਰ ਨਵੇਂ ਮੈਂਬਰ
Next articlePKL 8: Puneri Paltan beat U Mumba in Maharashtra Derby