ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਸਮੇਂ ਦੇ ਗਰਭ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨਾਂ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਹੀ ਵਾਪਰਿਆ ਹੈ, ਕਿਸੇ ਵੇਲੇ ਪੰਜਾਬ ਦੇ ਕੁਸ਼ਤੀ ਦੰਗਲ ਅਖਾੜਿਆਂ ਦੀ ਸ਼ਾਨ ਰਹੇ ਤੇ ਭਲਵਾਨੀ ਵਿੱਚ ਨਾਮ ਕਮਾ ਕੇ ਅੰਤਰਰਾਸ਼ਟਰੀ ਪਹਿਲਵਾਨ ਬਣ ਅਰਜਨ ਐਵਾਰਡੀ ਜੇਤੂ ਭਲਵਾਨ ਜਗਦੀਸ਼ ਭੋਲਾ ਦੇ ਨਾਲ, ਭੋਲਾ ਭਲਵਾਨੀ ਕਾਰਨ ਹੀ ਪੁਲਿਸ ਵਿੱਚ ਭਰਤੀ ਹੋਇਆ ਤੇ ਡੀ ਐਸ ਪੀ ਬਣਿਆ।
ਕੋਈ 15 ਕੁ ਸਾਲ ਪਹਿਲਾਂ ਜਗਦੀਸ਼ ਭੋਲਾ ਦੇ ਸੰਬੰਧ ਨਸ਼ਾ ਸਮਗਲਰਾਂ ਦੇ ਨਾਲ ਬਣੇ ਸਭ ਤੋਂ ਪਹਿਲਾਂ ਭੋਲੇ ਉੱਤੇ ਭੁੱਕੀ ਦੀ ਤਸਕਰੀ ਦਾ ਕੇਸ ਪਿਆ ਸੀ। ਉਸ ਤੋਂ ਬਾਅਦ ਵੱਡੇ ਨਸ਼ਾ ਸਮੱਗਲਰਾਂ ਵਿੱਚ ਉਸਦਾ ਨਾਮ ਆਇਆ ਜਦੋਂ ਐਨ ਆਰ੍ਰ ਆਈ ਤੇ ਹੋਰ ਵੱਡੇ ਲੋਕ ਫੜੇ ਗਏ। ਇਹਨਾਂ ਦਾ ਨਾਮ ਬਿਕਰਮ ਮਜੀਠੀਆ ਨਾਲ ਜੁੜਿਆ ਤੇ ਉਥੋਂ ਹੀ ਭੋਲੇ ਦੀ ਗਿਰਫਤਾਰੀ ਹੋਈ ਜੋ ਪਿਛਲੇ 12 ਸਾਲਾਂ ਤੋਂ ਜੇਲ ਵਿੱਚ ਬੰਦ ਹੈ ਇਸ ਦਰਮਿਆਨ ਹੀ ਦੋ ਸਾਲ ਪਹਿਲਾਂ ਭੋਲੇ ਦੇ ਮਾਤਾ ਚੜਾਈ ਕਰ ਗਏ ਸਨ ਤੇ ਉਸ ਵੇਲੇ ਵੀ ਜਗਦੀਸ਼ ਭੋਲਾ ਜੇਲ ਤੋਂ ਹੀ ਮਾਤਾ ਤੇ ਅੰਤਮ ਸਸਕਾਰ ਉਪਰ ਆਇਆ ਸੀ ਹੁਣ ਉਸਦੇ ਪਿਤਾ ਜੀ ਚੜਾਈ ਕਰ ਤੇ ਹੁਣ ਦੁਬਾਰਾ ਫਿਰ ਜਗਦੀਸ਼ ਭੋਲਾ ਆਪਣੇ ਪਿਤਾ ਬਖਸਿੰਦਰ ਸਿੰਘ ਦੇ ਸਸਕਾਰ ਉੱਤੇ ਕੁਝ ਸਮੇਂ ਲਈ ਬਾਹਰ ਆਇਆ। ਅੱਜ ਬਠਿੰਡਾ ਜਿਲੇ ਦੇ ਰਾਏ ਕੇ ਕਲਾਂ ਪਿੰਡ ਵਿੱਚ ਉਸ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ ਜਗਦੀਸ਼ ਭੋਲਾ ਸੰਸਕਾਰ ਦੇ ਜਾਂਦੇ ਉਸ ਤੋਂ ਬਾਅਦ ਉਸਨੇ ਗੱਲਬਾਤ ਦੌਰਾਨ ਜਿਹੜਾ ਕਿ ਉਸ ਦੇ ਨਾਲ ਸਿਆਸੀ ਧੱਕਾ ਹੋ ਰਿਹਾ ਹੈ। ਭੋਲੇ ਦਾ ਕਹਿਣਾ ਸੀ ਇਸੇ ਕੇਸ ਦੇ ਵਿੱਚ ਜਿਨ੍ਹਾਂ ਵਿਅਕਤੀਆਂ ਉੱਤੇ ਦੋਸ਼ ਲੱਗੇ ਤੇ ਉਹਨਾਂ ਨੂੰ ਜ਼ਮਾਨਤ ਵੀ ਮਿਲ ਗਈ। ਉਹ ਪਿਛਲੇ 12 ਸਾਲ ਤੋਂ ਬੰਦ ਹੈ ਤੇ ਇਸ ਜਮਾਨਤ ਵੀ ਨਹੀਂ ਹੋ ਰਹੀ ਜਗਦੀਸ਼ ਭੋਲੇ ਨੇ ਕਿਹਾ ਕਿ ਮੈਂ ਪਹਿਲਾਂ ਵੀ ਆਪਣੇ ਵਕੀਲਾਂ ਦੇ ਰਾਹੀਂ ਇਹ ਕੇਸ ਦੀ ਜਾਂਚ ਸੀ ਬੀ ਆਈ ਨੂੰ ਸੌਂਪਣ ਦੀ ਬੇਨਤੀ ਕੀਤੀ ਸੀ ਕਿਉਂਕਿ ਮੈਨੂੰ ਇਸ ਕੇਸ ਵਿੱਚ ਧੱਕੇ ਨਾਲ ਹੀ ਫਸਾਇਆ ਗਿਆ ਤੇ ਹੁਣ ਤੱਕ ਮੇਰੇ ਨਾਲ ਧੱਕਾ ਹੀ ਹੋ ਰਿਹਾ ਇਥੇ ਵਰਣਨਯੋਗ ਹੈ ਕਿ ਜਗਦੀਸ਼ ਭੋਲਾ ਉਹ ਭਗਵਾਨ ਸੀ ਇਸ ਨੇ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਆਪਣੀ ਭਲਵਾਨੀ ਦੇ ਜੌਹਰ ਦਿਖਾਏ ਸਮੇਂ ਦੀ ਐਸੀ ਕਰਵਟ ਬਦਲੀ ਭੋਲਾ ਨਸ਼ਾ ਸਮੱਗਲਰਾਂ ਦੇ ਧੱਕੇ ਚੜ੍ਹ ਗਿਆ ਜੋ ਪਿਛਲੇ ਬਾਰਾਂ ਸਾਲਾਂ ਤੋਂ ਜੇਲ ਵਿਚ ਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly