HOME ਰੰਗੀਲਾ ਜੀ ਦੀ ਕਥਾ ਸੁਣ ਕੇ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ...

ਰੰਗੀਲਾ ਜੀ ਦੀ ਕਥਾ ਸੁਣ ਕੇ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਖੰਡੇ ਬਾਟੇ ਦਾ ਅਮ੍ਰਿਤ ਛਕਣ ਦਾ ਮਨ ਬਣਾਇਆ

3

ਸਮਾਜ ਵੀਕਲੀ ਯੂ ਕੇ-

ਕਈ ਦਹਾਕਿਆਂ ਤੋਂ ਦੁਨੀਆ ਭਰ ਵਿਚੋਂ ਪ੍ਰਸਿੱਧ ਕੀਰਤਨ ਕਥਾ ਜਥਾ ਬਲਵਿੰਦਰ ਸਿੰਘ ਰੰਗੀਲਾ ਜੀ ਚੰਡੀਗ੍ਹੜ ਵਾਲੇ ਜਦੋਂ ਵੀ ਬਰਤਾਨੀਆ ਸਿੱਖ ਧਰਮ ਦਾ ਪ੍ਰਚਾਰ ਕਰਨ ਆਉਂਦੇ ਨੇ ਉਹ ਹਮੇਸ਼ਾ ਹੀ ਲੈਸਟਰ ਸ਼ਹਿਰ ਦੇ ਗੁਰਦਵਾਰਾ ਸਾਹਿਬ ਜਰੂਰ ਆਉਂਦੇ ਹਨ। ਉਨ੍ਹਾ ਨੇ ਲ਼ੈਸਟਰ ਦੇ ਹੈਮਿਲਟਨ, ਓਡਬੀ ਅਤੇ ਈਸਟ ਪਾਰਕ ਰੋਡ ਸਥਿੱਤ ਗੁਰਦਵਾਰਾ ਸਾਹਿਬ ਵਿਖੇ ਕੀਰਤਨ ਕਥਾ ਕੀਤਾ ਜਿਸ ਸਮੇ ਦੀਵਾਨ ਹਾਲ ਭਰੇ ਹੋਏ ਸਨ।

ਦਸ ਕੁ ਸਾਲ ਪਹਿਲਾਂ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਵਿਖੇ ਪੰਜਾਬੀ ਲਿਸਨਰਜ ਕਲੱਬ ਵਲੋਂ ਰੰਗੀਲਾ ਜੀ ਹੁਣਾਂ ਨੂੰ ਜਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸ਼ਾਨਦਾਰ ਟਰੋਫੀ ਨਾਲ ਸਨਮਾਨਿੱਤ ਕੀਤਾ ਗਿਆ ਸੀ।

ਸ਼ਨਿਚਰਵਾਰ 12 ਜੁਲਾਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਉਨ੍ਹਾ ਨੇ “ਭਗਤ ਧੰਨਾ ਜੱਟ” ਅਤੇ ਐਤਵਾਰ 13 ਜੁਲਾਈ ਨੂੰ “ਰਾਮ ਰਾਮ ਕਰਤਾ ਸੱਭ ਜੱਗ ਫਿਰੇ” ਦੀ ਵਿਆਖਿਆ ਕੀਤੀ।
ਭਗਤ ਕਬੀਰ ਜੀ ਬਾਰੇ ਊਨਾਂ੍ਹ ਨੇ ਦੱਸਿਆ ਕਿ ਉਹ ਬਨਾਰਸ ‘ਚ ਰਹਿੰਦੇ ਸਨ ਅਤੇ ਉਨ੍ਹਾ ਦਾ ਜਨਮ ਵੀ ਓਥੇ ਹੀ ਹੋਇਆ ਸੀ। ਬਨਾਰਸ ਬਾਰੇ ਮਸ਼ਹੂਰ ਗੱਲ ਹ ੈਕਿ ਜਿਹੜਾ ਬਨਾਰਸ ‘ਚ ਮਰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ। ਕਬੀਰ ਜੀ ਬ੍ਰਹਮ ਗਿਆਨੀ ਸਨ ਸੱਚ ਬੋਲਦੇ ਸਨ। ਪਰ ਜਿਨ੍ਹਾਂ ਨੂੰ ਸੱਚ ਪਸੰਦ ਨਹੀਂ ਆਖੀਰ ਉਨ੍ਹਾਂ ਨੇ ਕਬੀਰ ਜੀ ਨੂੰ ਇੰਂਨਾ ਤੰਗ ਕੀਤਾ ਕਿ ਭਗਤ ਕਬੀਰ ਜੀ ਨੂੰ ਬਨਾਰਸ ਛੱਡ ਕੇ ਇੱਕ ਹੋਰ ਸ਼ਹਿਰ ਮਗਹਰ ਆ ਕੇ ਰਹਿਣਾ ਪਿਆ। ਅਤੇ ਮੰਗਹਰ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਜਿਹੜਾ ਮਗਹਰ ਮਰਦਾ ਹੈ ਉਹ ਖੋਤੇ ਦੀ ਜੂਨ ‘ਚ ਪੈਦਾ ਹੁੰਦਾ ਹੈ।

ਭਗਤ ਕਬੀਰ ਜੀ ਕਹਿੰਦੇ ਹਨ “ ਤੇੇਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤਿ ਬੁੁੁਝਾਈ”ੇ। ਹੇ ਵਾਹਿਗੁਰੂ, ਜਿਹੜੇ ਕਹਿੰਦੇ ਨੇ ਜਿਹੜਾ ਬਨਾਰਸ ਮਰਦਾ ਓਹ ਸਵਰਗ ਜਾਏਗਾ ਅਤੇ ਜਿਹੜਾ ਮਗਹਰ ਮਰਦਾ ਓਹ ਖੋਤੇ ਦੀ ਜੂਨ ‘ਚ ਪਏਗਾ, ਇਹਦਾ ਮਤਲਬ ਤਾਂ ਇਹ ਹੋਇਆ ਪਈ ਤੇਰੇ ਨਾਮ ਦੀ ਤਾਂ ਫਿਰ ਕੋਈ ਕੀਮਤ ਹੀ ਨਹੀਂ ਹੋਈ। ਪਰ ਮੈਨੂੰ ਤੇਰੇ ਤੇ ਵਾਹਿਗੁਰੂ ਜੀ ਭਰੋਸਾ ਹੈ ਜਿਹੜਾ ਤੇਰਾ ਨਾਮ ਨਹੀਂ ਜਪੇਗਾ ਬੇਸ਼ੱਕ ਓਹ ਬਨਾਰਸ ਵਿੱਚ ਮਰੇ ਓਹ ਸਚਖੰਡ ਨਹੀਂ ਜਾਵੇਗਾ, ਤੇਰੇ ਚਰਨਾ ਵਿੱਚ ਓਹੀ ਪਹੁੰਚੇਗਾਂ ਜਿਹੜਾ ਤੇਰੀ ਬੰਦਗੀ ਕਰੇਗਾ। ਤੇਰੇ ਭਰੋਸੇ ਤੇ ਮਗਹਰ ਆ ਕੇ ਵਸ ਗਿਆ ਕਿਓਂ ਕਿ ਮੈਨੂੂੂੂੰ ਆਪ ਜੀ ਤੇ ਭਰੋਸਾ ਹੈ ਤੁਸੀਂ ਮੈਨੂੰ ਆਪਣੇ ਕੋਲ ਹੀ ਲੈ ਜਾਵੋਂਗੇ।

ਬੂਧਵਾਰ 9 ਜੁਲਾਈ ਨੂੰ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦੀ ਵਿਆਖਿਆ ਸੁਣ ਕੇ ਇੱਕ ਨੌਜਵਾਨ ਅਤੇ ਇੱਕ ਹੋਰ ਸਿੱਖ ਨੇ ਖੰਡੇ ਬਾਟੇ ਦਾ ਅਮ੍ਰਿਤ ਛਕਣ ਦਾ ਮਨ ਬਣਾ ਲਿਆ, ਇਨਾ ਨੂੰ ਗੁਰਦਵਾਰਾ ਸਾਹਿਬ ਵਲੋਂ ਸਰੋਪਾ ਦੀ ਬਖਸ਼ੀਸ਼ ਭੇਂਟ ਕੀਤੀ।

ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਸਾਧ ਸੰਗਤ ਨੂੰ ਬੇਨਤੀ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਿਆ ਕਰੋ ਕਿ
1. ਜਿਹਨਾਂ ਪ੍ਰੀਵਾਰਾਂ ਦੇ ਬੱਚਿਆਂ ਦੀ ਉਮਰ ਜਿਆਦਾ ਹੋ ਗਈ ਹੈ ਅਤੇ ਸੰਜੋਗ ਨਹੀਂ ਹੋਇਆ ਉਹਨਾਂ ਦਾ ਸੰਜੋਗ ਹੋਵੇ।
2. ਜਿਹਨਾਂ ਦੇ ਘਰ ਬੱਚਿਆਂ ਦੇ ਸੰਜੋਗ ਹੋ ਚੁੱਕੇ ਹਨ ਪਰ ਕਈ ਸਾਲਾਂ ਤੋਂ ਸੰਤਾਨ ਨਹੀ ਹੋਈ, ਉਹਨਾ ਦੇ ਸੰਤਾਨ ਹੋਵੇ।
3. ਜਿਹੜੇ ਸਰੀਰਕ ਅਤੇ ਮਨਸਿੱਕ ਰੋਗ ਦੇ ਪੀੜਤ ਹਨ ਉਹਨਾਂ ਨੂੰ ਜਲਦੀ ਆਰਾਮ ਆਵੇ।
4. ਸਾਰੇ ਘਰਾਂ ਵਿੱਚ ਬੱਚੇ ਆਪਣੇ ਬੇਜੁਰਗਾਂ ਮਾਂ ਬਾਪ ਦਾ ਖਾਸ ਕਰਕੇ ਦੇਖ ਭਾਲ ਕਰਨ ਜਿਵੇਂ ਓਹ ਬੱਚਿਆਂ ਦਾ ਕਰਦੇ ਸੀ।

17 ਜੁਲਾਈ ਤੋਂ 20 ਜੁਲਾਈ ਤੱਕ ਰੰਗੀਲਾ ਜੀ ਬਾਰਕਿੰਗ ਸਿੰਘ ਸਭਾ ਗੁਰਦਵਾਰਾ ਸਾਹਿਬ ਲੰਡਨ ਈਸਟ, ਬਾਰਕਿੰਗ 1G11 8UJ  ਵਿਖੇ ਕੀਰਤਨ ਕਥਾ ਕਰ ਰਹੇ ਹਨ।
ਸਟੇਜ ਦੀ ਸੇਵਾ ਗਿਆਨੀ ਹਰਵਿੰਦਰ ਸਿੰਘ ਜੀ ਨੇ ਨਿਭਾਈ।

Previous articleਦਿੱਲੀ ਦੇ ਸਕੂਲਾਂ ਨੂੰ ਲਗਾਤਾਰ ਤੀਜੇ ਦਿਨ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਘਬਰਾ ਗਿਆ
Next article“ਲੋੜਵੰਦਾਂ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੀਆਂ ਗਈਆਂ ਪੈਨਸ਼ਨਾਂ”