ਲੰਬੇ ਸਮੇਂ ਬਾਅਦ ਆਈ ‘ਸਰਕਸ’ ਨੂੰ ਦੇਖਣ ਲਈ ਬਰਨਾਲਾ ਵਾਸੀਆਂ ‘ਚ ਭਾਰੀ ਉਤਸਾਹ

ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ) : ਬਹੁਤ ਸਮੇਂ ਬਾਅਦ ਬਰਨਾਲਾ ਵਿੱਚ ਆਈ ਰਾਇਲ ਸਰਕਸ ਨੂੰ  ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਦੁਸਹਿਰਾ ਗਰਾਊਂਡ ਨੇੜੇ ਫੁਹਾਰਾ ਚੌਂਕ 25 ਏਕੜ ਬਰਨਾਲਾ ਵਿਖੇ ਲੱਗੀ ਰਾਇਲ ਸਰਕਸ ਦੇ 15 ਫਰਵਰੀ ਤੋਂ ਰੋਜਾਨਾ ਤਿੰਨ ਸੋਅ ਚਲਾਏ ਜਾ ਰਹੇ ਹਨ। ਕਰੀਬ ਦੋ ਘੰਟੇ ਦੇ ਸੋਅ ਵਿੱਚ ਚਾਲੀ ਦੇ ਕਰੀਬ ਕਲਾਕਾਰਾਂ ਵੱਲੋਂ ਬਹੁਤ ਹੀ ਹੈਰਤਅੰਗੇਜ ਕਾਰਨਾਮੇ ਦਿਖਾਏ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ “ਰਾਇਲ ਸਰਕਸ” ਦੇ ਪ੍ਰਬੰਧਕ ‘ਸੰਤੋਸ਼ ਨਾਇਰ’ ਨੇ ਦੱਸਿਆ ਕਿ ਕੋਈ ਸਮਾਂ ਹੁੰਦਾ ਸੀ ਜਦੋਂ ਸਿਨੇਮਾ, ਸਰਕਸ ਅਤੇ ਥੀਏਟਰ ਹੀ ਲੋਕਾਂ ਦੇ ਮਨੋਰੰਜਨ ਦਾ ਵੱਡੇ ਸਾਧਨ ਹੁੰਦੇ ਸਨ। ਜਦੋਂ ਕਿਸੇ ਸਹਿਰ ਵਿੱਚ ਸਰਕਸ ਲਗਦੀ ਤਾਂ ਮਹੀਨਿਆਂਬੱਧੀ ਲੋਕ ਦੂਰੋਂ ਦੂਰੋਂ ਸਰਕਸ ਦੇਖਣ ਲਈ ਹੁੰਮਹਮਾਂ ਕੇ ਆਉਂਦੇ ਸਨ, ਪਰ ਸਮਾਂ ਬਦਲਿਆ ਕਿ ਨਵੀਆਂ ਨਵੀਆਂ ਤਕਨੀਕਾਂ ਆਉਣ ਨਾਲ ਲੋਕਾਂ ਦੇ ਮਨੋਰੰਜਨ ਦੇ ਸਾਧਨ ਬਦਲ ਗਏ। ਅੱਜ ਇੰਟਰਨੈਟ ਦੇ ਯੁੱਗ ਵਿੱਚ ਲੋਕਾਂ ਨੂੰ ਸਾਰਾ ਕੁੱਝ ਮੋਬਾਇਲ ‘ਤੇ ਹੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਬਾਹਰੀ ਅਤੇ ਲਾਇਵ ਮੰਨੋਰੰਜਨ ਨਾਲੋਂ ਟੁੱਟ ਗਏ ਹਨ, ਅਜੇ ਵੀ ਕੁੱਝ ਪੁਰਾਣੀਆਂ ਪ੍ਰੰਪਰਾਵਾਂ ਨੂੰ ਜਿੰਦਾ ਰੱਖਣ ਦੀ ਕੋਸਿਸ ਕਰ ਰਹੇ ਹਨ। “ਰਾਇਲ ਸਰਕਸ” ਅਜਿਹਾ ਹੀ ਯਤਨ ਕਰ ਰਹੀ ਹੈ ਅਤੇ ਬਰਨਾਲਾ ਸਹਿਰ ਦੇ ਵਾਸੀਆਂ ਨੂੰ ਲਾਇਵ ਮਨੋਰੰਜਨ ਦੇ ਨਾਲ ਜੋੜਨ ਦਾ ਯਤਨ ਕਰ ਰਹੀ ਹੈ। ਉਹਨਾਂ ਦੱਸਿਆ ਕਿ ਭਾਵੇਂ ਸਰਕਾਰ ਨੇ ਜਾਨਵਰਾਂ ਤੋਂ ਕੰਮ ਕਰਵਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਫਿਰ ਵੀ ਸਾਡੇ ਕਲਾਕਾਰਾਂ ਵੱਲੋਂ ਕੀਤੇ ਹੈਰਤ ਅੰਗੇਜ ਕਾਰਨਾਮੇ, ਡਾਇਨਾਸੋਰ ਸੋਅ, ਗੁਰੀਲਾ ਸੋਅ, ਮੌਤ ਦਾ ਖੂਹ, ਜੋਕਰਾਂ ਸਮੇਤ ਕੲਈ ਹੋਰ ਸੋਅ ਬੱਚਿਆਂ ਨੂੰ ਬਹੁਤ ਪਸੰਦ ਆ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਾਇਆ ਬਿਸ਼ਨਾ ਖੜਾ ਚੌਰਾਹੇ ‘ਚ !
Next articleਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਇੰਗਲੈਂਡ ਦੇ ਸਿੱਖ ਆਗੂਆਂ ਵੱਲੋਂ ਭਰਵਾਂ ਸਵਾਗਤ