ਅਫ਼ਗਾਨਿਸਤਾਨ: ਫੌਜ ਨੇ ਦੋ ਸੂਬਿਆਂ ’ਚ ਵੱਡੀ ਕਾਰਵਾਈ ਕਰਕੇ 109 ਤਾਲਿਬਾਨ ਮਾਰੇ

ਕਾਬੁਲ, 10 ਜੁਲਾਈ (ਸਮਾਜ ਵੀਕਲੀ) : ਦੱਖਣੀ ਅਫ਼ਗਾਨਿਸਤਾਨ ਦੇ ਦੋ ਸੂਬਿਆਂ ਵਿੱਚ ਜਬਰਦਸਤ ਲੜਾਈ ਵਿੱਚ ਘੱਟੋ ਘੱਟ 109 ਤਾਲਿਬਾਨ ਮਾਰੇ ਗਏ ਅਤੇ 25 ਜ਼ਖਮੀ ਹੋ ਗਏ। ਕੰਧਾਰ ਪ੍ਰਾਂਤ ਵਿਚ ਅਫਗਾਨਿਸਤਾਨ ਦੇ ਕੌਮੀ ਰੱਖਿਆ ਅਤੇ ਸੁਰੱਖਿਆ ਬਲਾਂ (ਏਐੱਫਐੱਸਐੱਫ) ਨੇ ਹਵਾਈ ਫੌਜ ਦੀ ਮਦਦ ਨਾਲ 70 ਅਤਿਵਾਦੀ ਮਾਰੇ ਤੇ ਅੱਠ ਹੋਰ ਜ਼ਖਮੀ ਹੋ ਗਏ, ਜਦੋਂ ਕਿ ਸੂਬਾਈ ਰਾਜਧਾਨੀ, ਕੰਧਾਰ ਸ਼ਹਿਰ ਅਤੇ ਨੇੜਲੇ ਉਪਨਗਰੀਏ ਦੇ ਪੁਲਿਸ ਜ਼ਿਲ੍ਹਾ 7 ਵਿਚ ਇਕ ਸਫਾਈ ਅਭਿਆਨ ਚਲਾਇਆ ਗਿਆ। ਇਸ ਤੋਂ ਇਲਾਵਾ ਹੇਲਮੰਦ ਸੂਬੇ ਵਿੱਚ 39 ਤਾਲਿਬਾਨ ਮਾਰੇ ਗਏ ਅਤੇ 17 ਜ਼ਖਮੀ ਹੋਏ। ਸੂਤਰਾਂ ਅਨੁਸਾਰ ਮਾਰੇ ਗਏ ਅਤਿਵਾਦੀਆਂ ਦੇ ਦੋ ਕਮਾਂਡਰ ਵੀ ਸ਼ਾਮਲ ਸਨ। ਦੋਵਾਂ ਸੂਬਿਆਂ ਵਿਚ ਅਤਿਵਾਦੀਆਂ ਦਾ ਅਸਲਾ ਬਾਰੂਦ ਤਬਾਹ ਕਰ ਦਿੱਤਾ ਗਿਆ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਲੀਫੋਰਨੀਆ ’ਚ ਜੰਗਲ ਦੀ ਅੱਗ ਭਿਆਨਕ ਕਾਰਨ ਲੋਕ ਘਰ-ਬਾਰ ਛੱਡ ਦੌੜੇ
Next article3 terrorists killed in Anantnag encounter