ਐਡਵੋਕੇਟ ਕੁਲਬੀਰ ਸਿੰਘ ਦੀ ਨਵੀਂ ਪੁਸਤਕ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਤੁਲਨਾਤਮਿਕ ਅਧਿਐਨ ਰਿਲੀਜ

ਕਪੂਰਥਲਾ ,(ਸਮਾਜ ਵੀਕਲੀ) ( ਕੌੜਾ ) – ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਡਾ. ਸਵਰਨ ਸਿੰਘ , ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਤੇ ਨਰਿੰਦਰ ਸੋਨੀਆਂ ਸਰਪ੍ਰਸਤ ਦੀ ਅਗਵਾਈ ਹੇਠਾਂ ਇਕ ਵਿਸ਼ੇਸ਼ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਐਡਵੋਕੇਟ ਕੁਲਬੀਰ ਸਿੰਘ ਦੀ ਨਵੀਂ ਲਿਖੀ ਪੁਸਤਕ ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਤੁਲਨਾਤਮਿਕ ਅਧਿਐਨ ਨੂੰ ਰਿਲੀਜ ਕਰਨ ਲਈ ਆਯੋਜਿਤ ਕੀਤਾ ਗਿਆ । ਜਿਸਦੀ ਪ੍ਰਧਾਨਗੀ ਬਹੁਤ ਹੀ ਵਿਦਵਾਨ ਸਿੱਖ ਡਾ. ਆਸਾ ਸਿੰਘ ਘੁੰਮਣ , ਡਾ. ਪਰਮਜੀਤ ਸਿੰਘ ਮਾਨਸਾ ,ਪ੍ਰੋਫੈਸਰ ਕੁਲਵੰਤ ਸਿੰਘ ਔਜਲਾ , ਡਾ. ਬਲਜੀਤ ਕੌਰ ਸਾਬਕਾ ਡੀਨ ਯੂਨੀਵਰਸਿਟੀ , ਰਿਟਾ. ਜਿਲਾ ਖੇਡ ਅਫਸਰ ਤੇ ਲੇਖਕ ਰੋਸ਼ਨ ਖੈੜਾ , ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡ. ਵਿਕਾਸਦੀਪ ਸਿੰਘ ਨੰਡਾ , ਪ੍ਰੈੱਸ ਕਲੱਬ  ਸੁਲਤਾਨਪੁਰ ਲੋਧੀ ਦੇ ਪ੍ਰਧਾਨ ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ , ਸੀਨੀਅਰ ਐਡ. ਕਿਹਰ ਸਿੰਘ ਤੇ ਐਡ. ਰਾਜਿੰਦਰ ਸਿੰਘ ਰਾਣਾ ਪ੍ਰਧਾਨ ਸੰਯੁਕਤ ਕਿਸਾਨ ਮੋਰਚਾ ਨੇ ਕੀਤੀ ।ਇਸ ਸਮੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਐਡਵੋਕੇਟ ਕੁਲਬੀਰ ਸਿੰਘ ਸੈਦਪੁਰ ਵੱਲੋਂ ਲਿਖੀ ਗਈ ‘ਦਸਮ ਗ੍ਰੰਥ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਤੁਲਨਾਤਮਿਕ ਅਧਿਐਨ’ ਨਾਂ ਦੀ ਕਿਤਾਬ ਬਾਰੇ ਸਿੱਖ ਵਿਦਵਾਨਾਂ ਵੱਲੋਂ ਜਿੱਥੇ ਆਪੋ ਆਪਣੇ ਵਿਚਾਰਾਂ ਪ੍ਰਗਟਾਵਾ ਕੀਤਾ ਗਿਆ ਤੇ ਕੁਲਬੀਰ ਸਿੰਘ ਐਡਵੋਕੇਟ ਦੇ ਉੱਦਮ ਦੀ ਸ਼ਲਾਘਾ ਕੀਤੀ ਗਈ ।ਉੱਥੇ ਲੇਖਕਾਂ ਨੂੰ ਅਪੀਲ ਕੀਤੀ ਗਈ ਕਿ ਪੰਥ ਵਿਚ ਪਹਿਲਾਂ ਹੀ ਬਹੁਤ ਗੰਭੀਰ ਮਸਲੇ ਹਨ ਤੇ ਹੋਰ ਕਿਸੇ ਵਾਦ ਵਿਵਾਦ ਵਿਚ ਪੈਣ ਤੋਂ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇ ਜੈਮਲ ਸਿੰਘ , ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਾਸਦੀਪ ਸਿੰਘ ਨੰਢਾ ਤੇ ਮੁਖਤਾਰ ਸਿੰਘ ਚੰਦੀ ਸਮੇਤ ਹੋਰ ਸਮੂਹ ਬੁਲਾਰਿਆਂ ਨੇ ਕੁਲਬੀਰ ਸਿੰਘ ਐਡਵੋਕੇਟ ਨੂੰ ਵਧਾਈ ਦਿੰਦੇ ਕਿਹਾ ਕਿ ਇਕ ਐਡਵੋਕੇਟ ਹੋਣ ਦੇ ਨਾਲ ਨਾਲ ਏਨੀ ਵੱਡੀ ਪੁਸਤਕ ਲਿਖਣ ਲਈ ਸਮਾਂ ਕੱਢਣਾ ਬਹੁਤ ਹੀ ਵੱਡੀ ਸ਼ਲਾਘਾਯੋਗ ਗੱਲ ਹੈ । ਐਡਵੋਕੇਟ ਕੁਲਬੀਰ ਸਿੰਘ ਨੇ ਦੱਸਿਆ ਕਿ  ਇਸ ਕਿਤਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਾਰ ਮੰਨ ਕੇ ਦਸਮ ਗ੍ਰੰਥ ਵਿਚ ਦਿੱਤੇ ਸਿਧਾਂਤਾਂ ਅਤੇ ਵਿਸ਼ਿਆ ਦਾ ਗੁਰਬਾਣੀ ਵਿਚ ਪ੍ਰਗਟ ਹੋਏ ਸਿਧਾਂਤਾਂ ਨਾਲ ਟਾਕਰਾ ਕੀਤਾ ਗਿਆ ਹੈ ਅਤੇ ਇਹ ਸਾਬਤ ਕੀਤਾ ਗਿਆ ਹੈ ਕਿ ਦਸਮ ਗ੍ਰੰਥ ਦੀ ਕਿਹੜੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਅਤੇ ਕਿਹੜੀ ਗੁਰੂ ਸਾਹਿਬ ਦੀ ਬਾਣੀ ਨਹੀਂ ਹੈ। ਇਸ ਕਿਤਾਬ ਵਿਚ ਅਜਿਹੇ ਬਹੁਤ ਸਾਰੇ ਵਿਸ਼ਿਆਂ ਦੀ ਪਛਾਣ ਕਰ ਕੇ, ਗੁਰਬਾਣੀ ਵਿਚੋਂ ਹੀ ਉਨ੍ਹਾਂ ਦੀ ਵਿਆਖਿਆ ਕੀਤੀ ਗਈ ਹੈ। ਦੁਨੀਆਂ ਦੇ ਪ੍ਰਮੁੱਖ ਧਰਮਾਂ ਦੇ ਵੱਖ ਵੱਖ ਵਿਸ਼ਿਆਂ ਉੱਤੇ ਕੀ ਵਿਚਾਰ ਹਨ, ਉਨ੍ਹਾਂ ਸਾਰਿਆਂ ਧਰਮਾਂ ਦਾ ਤੁਲਨਾਤਮਿਕ ਅਧਿਐਨ ਵੀ ਕੀਤਾ ਗਿਆ ਹੈ।ਇਸ ਉਪਰੰਤ ਪੁਸਤਕ ਰਿਲੀਜ਼ ਕੀਤੀ ਗਈ ਜੋ ਕਿ ਭੇਟਾ ਰਹਿਤ ਹੈ ਅਤੇ ਲੇਖਕ ਐਡ ਕੁਲਬੀਰ ਸਿੰਘ ਨਾਲ 98155 40758 ਤੇ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਪ੍ਰੈਸ ਕਲੱਬ ਸੁਲਤਾਨਪੁਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਮੇਂ ਸਟੇਜ ਸਕੱਤਰ ਦੀ ਸੇਵਾ ਮੁਖਤਾਰ ਸਿੰਘ ਚੰਦੀ ਜਨਰਲ ਸਕੱਤਰ ਸਾਹਿਤ ਸਭਾ ਨੇ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਨਿਭਾਈ। ਆਰੰਭ ਵਿਚ ਪ੍ਰੈਸ ਕਲੱਬ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਨੇ ਪ੍ਰੈਸ ਕਲੱਬ ਵਿਚ ਆਈਆਂ ਵਿਦਵਾਨ ਹਸਤੀਆਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਤੇ ਅੰਤ ਵਿਚ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾਕਟਰ ਸਵਰਨ ਸਿੰਘ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਮਾਨਸਾ, ਡਾਕਟਰ ਬਲਜੀਤ ਕੌਰ ਸਾਬਕਾ ਡੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰੋ ਆਸਾ ਸਿੰਘ ਘੁੰਮਣ, ਪ੍ਰੋਫੈਸਰ ਕੁਲਵੰਤ ਸਿੰਘ ਔਜਲਾ, ਰੌਸ਼ਨ ਖੈੜਾ,ਐਡਵੋਕੇਟ ਕੇਹਰ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਜਥੇਦਾਰ ਜੈਮਲ ਸਿੰਘ ਸਾਬਕਾ ਮੈਂਬਰ ਐਸਜੀਪੀਸੀ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਪ੍ਰਿੰਸੀਪਲ ਕੇਵਲ ਸਿੰਘ, ਅੰਮਿਤੇਸ਼ਵਰ ਸਿੰਘ , ਕੰਵਲਨੈਨ ਸਿੰਘ, ਪ੍ਰਦੀਪ ਸਿੰਘ, ਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਪਰਮਜੀਤ ਕੌਰ, ਡਾਕਟਰ ਹਰਜੀਤ ਸਿੰਘ, ਡਾਕਟਰ ਅਮਰੀਕ ਸਿੰਘ ਟੁਰਨਾ,ਮਾਸਟਰ ਪ੍ਰੀਤਮ ਸਿੰਘ ਠੱਟਾ ਨਵਾਂ, ਪ੍ਰਿੰਸੀਪਲ ਲਖਬੀਰ ਸਿੰਘ ਟਿੱਬਾ, ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਿਕਾਸਦੀਪ ਸਿੰਘ ਨੰਢਾ, ਗੁਰਮੀਤ ਸਿੰਘ ਵਿਰਦੀ ਸਾਬਕਾ ਪ੍ਰਧਾਨ, ਐਡ. ਭੁਪਿੰਦਰ ਸਿੰਘ, ਐਡ ਬਲਵਿੰਦਰ ਸਿੰਘ ਮੋਮੀ, ਪਰਮਜੀਤ ਸਿੰਘ ,ਪਰਮਿੰਦਰ ਸਿੰਘ ਨੰਡਾ, ਮੋਹਨ ਸਿੰਘ ਨੰਡਾ, ਐਡ ਭੁਪਿੰਦਰ ਸਿੰਘ, ਤਰੁਣ ਕੰਬੋਜ, ਆਸ਼ੂਤੋਸ਼ ਪਾਲ, ਰਾਮ ਸਿੰਘ, ਵਿਕਰਮਜੀਤ ਸਿੰਘ ਚੰਦੀ, ਸੈਲ ਪ੍ਰਭਾਕਰ, ਗੁਰਮੀਤ ਸਿੰਘ ਢਿੱਲੋਂ, ਜਰਨੈਲ ਸਿੰਘ ਸੰਧਾ, ਸੰਤੋਖ ਸਿੰਘ ਸ਼ਤਾਬਗੜ੍ਹ, ਸੰਤੋਖ ਸਿੰਘ ਸੈਦਪੁਰ, ਹਰਬੰਸ ਸਿੰਘ ਸੰਗਰ, ਨਰਿੰਦਰਜੀਤ ਸਿੰਘ ਚੰਦੀ ਆਦਿ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਕਲਪ ਲੁਧਿਆਣਾ ਵੱਲੋਂ ਰਿਸ਼ੀ ਨਗਰ ਵਿਖੇ ਓਰੀਐਂਟੇਸ਼ਨ ਦਾ ਆਯੋਜਨ
Next articleਆਦਮਪੁਰ ਦੀ ਟੀਮ ਨੇ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਂਮੈਂਟ ਜਿੱਤਿਆ ‘ਖੇਡਾਂ ਵਤਨ ਦੀਆਂ’ ਅਧੀਨ ਹੋਇਆ ਟੂਰਨਾਮੈਂਟ