ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) (ਜਸਵਿੰਦਰ ਪਾਲ ਸ਼ਰਮਾ) ਡਾਇਰੈਕਟਰ ਐਸ.ਸੀ.ਈ.ਆਰ.ਟੀ , ਪੰਜਾਬ ਸਟੇਟ ਏਡਜ ਕੰਟਰੋਲ ਸੁਸਾਈਟੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੀ.ਸੈ.) ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੇ ਵੱਖ -2 ਸਕੂਲਾਂ ਦੀ ਅਡਵੋਕੇਸੀ ਵਰਕਸ਼ਾਪ ਸਸਸਸ (ਮੁੰਡੇ )ਮਲੋਟ ਵਿਖੇ ਲਗਾਈ ਗਈ। ਜਿਸ ਵਿੱਚ ਵੱਖ-ਵੱਖ ਸਕੂਲਾਂ ਮੁਖੀ ਸਾਹਿਬਾਨਾਂ ਅਤੇ ਨੋਡਲ ਇੰਚਾਰਜਾਂ ਨੇ ਭਾਗ ਲਿਆ ਇਸ ਅਡਵੋਕੇਸੀ ਵਰਕਸ਼ਾਪ ਵਿੱਚ ਪਹਿਲਾਂ ਕਿਸ਼ੋਰ ਸਿੱਖਿਆ ਬਾਰੇ ਦੱਸਿਆ ਗਿਆ ਅਤੇ ਬਾਅਦ ਦੇ ਵਿੱਚ ਵੱਖ-ਵੱਖ ਸਲਾਈਡਾਂ ਦੁਆਰਾ ਸ੍ਰੀ ਗੁਰਦੀਪ ਸਿੰਘ ਸਾਇੰਸ ਮਾਸਟਰ ਜੀ ਨੇ ਇਸ ਵਿਸ਼ੇ ਨੂੰ ਡਿਟੇਲ ਵਿੱਚ ਸਮਝਾਇਆ। ਇਸ ਵਰਕਸ਼ਾਪ ਦੇ ਨੋਡਲ ਇੰਚਾਰਜ ਸ੍ਰੀ ਰਾਜਨ ਗੋਇਲ ਸਾਇੰਸ ਮਾਸਟਰ ਪਿੰਡ ਮਲੋਟ ਨੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਅਧਿਆਪਕ ਦਾ ਰੋਲ ਕੀ ਹੋ ਸਕਦਾ ਹੈ ਉਸ ਬਾਰੇ ਵਿਚਾਰ ਸਾਂਝੇ ਕੀਤੇ। ਰਜਿਸਟਰੇਸ਼ਨ ਦਾ ਕੰਮ ਸ਼੍ਰੀ ਵਨੀਤ ਕੁਮਾਰ ਅਤੇ ਸ਼੍ਰੀ ਹਰਜੀਤ ਮੋਂਗਾ ਜੀ ਨੇ ਬਾਖੂਬੀ ਹੀ ਨਿਭਾਇਆ। ਮੈਡਮ ਪ੍ਰਿਆ ਅਤੇ ਮੈਡਮ ਕੁਲਵਿੰਦਰ ਕੌਰ ਜੀ ਨੇ ਵੀ ਅਧਿਆਪਕਾਂ ਨਾਲ ਏਡਸ ਅਤੇ ਐਚ.ਆਈ.ਵੀ. ਦੇ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਸ਼ੋਰਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰ ਸਕਦੇ ਹਾਂ ਇਸ ਬਾਰੇ ਵਿਚਾਰ ਦਿੱਤੇ। ਸ਼੍ਰੀ ਹਰਜੀਤ ਮੋਂਗਾ ਜੀ ਵੱਲੋਂ ਸਾਰੇ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਦਾ ਅਰੇਜਮੈਂਟ ਕੀਤਾ।ਮੁਕਾਬਲੇ ਦੇ ਨੋਡਲ ਇਨਚਾਰਜ ਰਾਜਨ ਗੋਇਲ(ਸਾਇੰਸ ਮਾਸਟਰ) ਵਲੋ ਨੋਡਲ ਇੰਚਾਰਜ਼ਸ ਨੂੰ ਏਡਜ਼ ਦੀ ਬਿਮਾਰੀ ,ਬਲੱਡ ਗਰੁੱਪ ਬਾਰੇ ਅਤੇ ਕਿਸ਼ੋਰਾਂ ਦੀ ਸਮੱਸਿਆਵਾ ਬਾਰੇ ਵਿਸਥਾਰ ਪੂਰਵਕ ਦੱਸਿਆ।ਰਾਜਨ ਗੋਇਲ਼ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਇਹ ਨਿਵੇਕਲੀ ਪਹਿਲ ਹੈ ਅਤੇ ਸਿੱਖਿਆ ਵਿਭਾਗ ਦੁਆਰਾ ਇਹ ਬਹੁਤ ਵਧੀਆ ਉਪਰਾਲਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly