ਖੇਡ ਵਿੰਗਾਂ ਵਿਚ ਦਾਖ਼ਲੇ ਲਈ ਵੇਟਲਿਫਟਿੰਗ ਅਤੇ ਕੁਸ਼ਤੀ ਦੇ ਹੋਏ ਚੋਣ ਟ੍ਰਾਇਲ

ਨਵਾਂਸ਼ਹਿਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਖੇਡ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਸਾਲ 2025-26 ਦੇ ਸੈਸ਼ਨ ਲਈ ਖੇਡ ਵਿੰਗਾਂ (ਸਕੂਲ) ਡੇ-ਸਕਾਲਰ ਲੜਕੇ-ਲੜਕੀਆਂ (ਅੰਡਰ 14,17,19 ਵਿਚ ਖਿਡਾਰੀਆਂ ਦੇ ਦਾਖ਼ਲੇ ਲਈ ਵੇਟਲਿਫਟਿੰਗ (ਲੜਕੇ-ਲੜਕੀਆਂ) ਦੇ ਚੋਣ ਟ੍ਰਾਇਲ ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ ਅਤੇ ਕੁਸ਼ਤੀ (ਲੜਕੇ- ਲੜਕੀਆਂ) ਦੇ ਚੋਣ ਟ੍ਰਾਇਲ ਸ. ਰਵਿੰਦਰ ਸਿੰਘ ਮਾਹਿਲ ਮੈਮੋਰੀਅਲ ਜਿੰਮ ਪਾਰਕ ਹੈਲਬ ਕਲੱਬ ਮਾਹਿਲ ਗਹਿਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵੰਦਨਾ ਚੌਹਾਨ ਨੇ ਇਨ੍ਹਾਂ ਟ੍ਰਾਇਲਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿਚ ਲੱਗਭਗ 150 ਖਿਡਾਰੀਆਂ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮਿਤੀ 11-04-2025 ਨੂੰ ( ਉਮਰ ਵਰਗ 14,17,19 (ਲੜਕੇ ਅਤੇ ਲੜਕੀਆਂ) ਦੇ ਐਥਲੈਟਿਕਸ, ਕਬੱਡੀ ਨੈਸ਼ਨਲ ਅਤੇ ਕਬੱਡੀ ਸਰਕਲ, ਹੈਂਡਬਾਲ, ਵਾਲੀਬਾਲ, ਕਿੱਕ ਬਾਕਸਿੰਗ, ਫੁੱਟਬਾਲ ਅਤੇ ਬੈਡਮਿੰਟਨ ਦੇ ਟ੍ਰਾਇਲ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਸਪੋਰਟਸ ਵਿੰਗਾਂ ਦੇ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਵਿਚੋਂ ਸਪੋਰਟਸ ਵਿੰਗਾਂ ਲਈ ਖਿਡਾਰੀਆਂ ਨੂੰ ਸਿਲੈਕਟ ਕੀਤਾ ਜਾਵੇਗਾ ਅਤੇ ਸਿਲੈਕਟ ਕੀਤੇ ਗਏ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ 125 ਰੁਪਏ ਦੇ ਹਿਸਾਬ ਨਾਲ ਪ੍ਰਤੀ ਦਿਨ ਪ੍ਰਤੀ ਖਿਡਾਰੀ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਹਰੇਕ ਪੱਖੋਂ ਬਿਹਤਰੀਨ ਬਣਾਉਣ ਲਈ ਵਚਨਬੱਧ – ਡਾ. ਸੁਖਵਿੰਦਰ ਕੁਮਾਰ ਸੁੱਖੀ
Next articleਟਰੰਪ ਨੂੰ ਚੀਨ ਦਾ ਜਵਾਬ, ਅਮਰੀਕੀ ਸਮਾਨ ‘ਤੇ ਲਗਾਇਆ 125 ਫੀਸਦੀ ਟੈਰਿਫ