” ਦਾਖ਼ਲਾ ਮੁਹਿੰਮ ” ਜਾਗਰੂਕਤਾ ਵੈਨ ਨੂੰ ਡਿਪਟੀ ਕਮਿਸ਼ਨਰ  ਵਲੋਂ  ਹਰੀ ਝੰਡੀ ਦੇ ਕੇ ਰਵਾਨਾ

ਕਪੂਰਥਲਾ, ( ਕੌੜਾ )- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਵਲੋਂ ਅੱਜ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਵਿਦਿਅਕ ਸ਼ੈਸ਼ਨ 2024- 25 ਲਈ ਨਵਾਂ ਦਾਖ਼ਲਾ ਕਰਵਾਉਣਾ ਨੂੰ ਉਤ਼ਸ਼ਾਹਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਦਾਖਲਾ ਮੁਹਿੰਮ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਇਹ ਦਾਖ਼ਲਾ ਵੈਨ ਪਹਿਲੇ ਦਿਨ ਸ਼ਹਿਰ ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਦਾ ਸਰਕਾਰੀ ਸਕੂਲਾਂ ਵਿੱਚ ਦਾਖਲਾ ਕਰਵਾਉਣ ਸਬੰਧੀ ਜਾਗਰੂਕ ਕਰੇਗੀ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ ਵਿਦਿਅਕ ਸੈਸ਼ਨ 2024-25 ਲਈ ਨਰਸਰੀ  ਤੋਂ ਬਾਹਰਵੀਂ ਜਮਾਤ ਤੱਕ ਦੀਆਂ ਜਮਾਤਾਂ ਵਿੱਚ ਵਿਦਿਆਰਥੀਆਂ ( ਮੁੰਡੇ /ਕੁੜੀਆਂ ) ਦਾ ਦਾਖ਼ਲਾ ਕਰਨ ਲਈ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ ਹਰ ਅਧਿਆਪਕ ਨੂੰ  ਆਪਣਾ 100 ਪ੍ਰਤਿਸ਼ਤ ਯੋਗਦਾਨ ਪਾਉਣ ਲਈ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਝੁੱਗੀਆਂ- ਝੋਂਪੜੀਆਂ ਤੇ ਡੇਰਿਆਂ ਉਤੇ ਵਸਦੇ ਲੋਕਾਂ ਦੇ  ਘਰਾਂ ਤੱਕ ਪਹੁੰਚ ਕਰਨ ਦੀ ਹਦਾਇਤ ਕਰ ਅਤੇ ਕਿਸੇ ਵੀ ਉਮਰ ਵਰਗ 03 ਸਾਲ ਤੋਂ 16,17 ਸਾਲ ਤੱਕ ਦੇ ਵਿਦਿਆਰਥੀ ਦਾਖਲੇ ਤੋਂ ਵਾਂਝਾ ਨਾ ਰਹਿਣ  ।
ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਫੀਸ ਤੇ ਬਿਨਾਂ ਕਿਸੇ ਖਰਚੇ ਤੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਨੂੰ ਦਾਖਲ ਕੀਤਾ ਜਾਵੇਗਾ ਅਤੇ ਉਸ ਨੂੰ ਖਾਣ ਲਈ ਮਿਡ ਡੇ ਮੀਲ, ਪੜ੍ਹਨ ਲਈ ਕਿਤਾਬਾਂ, ਅਤੇ ਪਹਿਨਣ ਲਈ ਮੁਕੰਮਲ ਵਰਦੀ ਦਿੱਤੀ ਜਾਵੇਗੀ।ਇਸ ਮੌਕੇ ਹਾਜ਼ਰ ਜਿਲ੍ਹਾ ਸਿੱਖਿਆ ਅਫ਼ਸਰ ( ਐਲੀ/ ਸੈਕੰ ) ਕਪੂਰਥਲਾ ਕੰਵਲਜੀਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ ( ਐਲੀ:) ਕਪੂਰਥਲਾ  ਨੰਦਾ ਧਵਨ , ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ ਪ੍ਰਾਇ, ਸੁਖਵਿੰਦਰ ਸਿੰਘ ਖੱਸਣ,  ਇਲਾਵਾ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਕਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕਵਿਤਾ  /  ਚਿਹਰੇ ਉੱਤੇ ਹਾਸਾ ਰੱਖ ਕੇ,ਬੁੱਕਲ ਵਿੱਚ ਹਥਿਆਰ ਲਈ
Next articleਯਾਦਾਂ