ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿਖਆਵਾਂ ਦੇ ਨਾਲ ਜੁੜ ਕੇ ਅਨੇਕਾਂ ਵਿਅਕਤੀ ਸੰਸਥਾਵਾਂ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਚਾਰ ਕਰਦੀਆਂ ਆ ਰਹੀਆਂ ਹਨ ਪੁਰਾਤਨ ਸਮੇਂ ਤੋਂ ਚੱਲ ਰਿਹਾ ਆਲ ਇੰਡੀਆ ਆਦਿ ਧਰਮ ਸਮਾਜ ਨਾਮ ਦੀ ਸੰਸਥਾ ਲੰਮੇ ਸਮੇਂ ਤੋਂ ਗੁਰੂ ਰਵਿਦਾਸ ਜੀ ਤੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਲੈ ਕੇ ਜਾ ਰਹੀ ਹੈ ਆਦਿ ਧਰਮ ਮਿਸ਼ਨ ਦੇ ਨਾਲ ਸਮਰਾਲਾ ਮਾਛੀਵਾੜਾ ਇਲਾਕੇ ਤੋਂ ਸੇਵਾਵਾਂ ਨਿਭਾਵਾ ਸੇਵਾ ਨਿਭਾਉਣ ਵਾਲੇ ਸੁਖਦੇਵ ਸਿੰਘ ਸਮਸਪੁਰੀ ਜੋ ਕੁਟੀਆ ਖੁਰਾਲਗੜ੍ਹ ਦੇ ਸੇਵਾਦਾਰ ਤੌਰ ਉੱਤੇ ਪ੍ਰਸਿੱਧ ਸਨ ਬੀਤੇ ਕੱਲ ਉਹ ਇਸ ਸੰਸਾਰ ਤੋਂ ਚਲਾਣਾ ਕਰ ਗਏ। ਸੁਖਦੇਵ ਸਿੰਘ ਸਮਰਾਲਾ ਨੇੜਲੇ ਪਿੰਡ ਸਮਸਪੁਰ ਦੇ ਵਾਸੀ ਸਨ ਉਹਨਾਂ ਨੇ ਆਪਣੇ ਸਿੱਖਿਆ ਵਿਭਾਗ ਦੀ ਨੌਕਰੀ ਵਿੱਚ ਵਧੀਆ ਸੇਵਾਵਾਂ ਦਿੱਤੀਆਂ ਤੇ ਉਹ ਸ੍ਰੀ ਬਨਾਰਸ ਕਾਂਸੀ ਵਾਲੇ ਸਥਾਨ ਉੱਤੇ ਹਰ ਸਾਲ ਇਲਾਕੇ ਦੀ ਸੰਗਤ ਨੂੰ ਨਾਲ ਲ਼ੈ ਕੇ ਉਹ ਲੰਗਰ ਦੀਆਂ ਸੇਵਾਵਾਂ ਨਿਭਾਉਂਦੇ ਰਹੇ ਸਨ। ਸੁਖਦੇਵ ਸਿੰਘ ਸਮਪੁਰੀ ਥੋੜਾ ਬਿਮਾਰ ਹੋਏ ਲੁਧਿਆਣਾ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਥੇ ਹੀ ਉਹਨਾਂ ਦੀ ਮੌਤ ਹੋ ਗਈ ਉਹਨਾਂ ਦਾ ਸੰਸਕਾਰ ਅੱਜ ਪਿੰਡ ਸਮਸਪੁਰ ਵਿੱਚ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਸੱਜਣ ਮਿੱਤਰ ਸਨੇਹੀਆਂ ਦੀ ਹਾਜਰੀ ਵਿੱਚ ਕੀਤਾ। ਅਨੇਕਾਂ ਧਾਰਮਿਕ ਰਾਜਨੀਤਿਕ ਅਧਿਆਪਕ ਆਗੂਆਂ ਤੋਂ ਇਲਾਵਾ ਬਾਬਾ ਸੁੱਚਾ ਸਿੰਘ ਕੁਟੀਆ ਵਾਲੇ ਖੁਰਾਲਗੜ੍ਹ ਨੇ ਸੁਖਦੇਵ ਸਿੰਘ ਦੇ ਸਪੁੱਤਰ ਗੁਰਸੇਵਕ ਸਿੰਘ ਚੌਹਾਨ ਉਨ੍ਹਾਂ ਦੀਆਂ ਲੜਕੀਆਂ ਤੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



