ਅਧਿਆਪਕ ਦਲ ਪੰਜਾਬ (ਜਵੰਧਾ) ਵੱਲੋ 29 ਜੁਲਾਈ ਦੀ ਪਟਿਆਲਾ ਮਹਾਰੈਲੀ ਵਿੱਚ ਸ਼ਾਮਲ ਹੋਣ ਦਾ ਫੈਸਲਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਧਿਆਪਕ ਦਲ ਪੰਜਾਬ (ਜਵੰਧਾ) ਦੀ ਕਪੂਰਥਲਾ ਇਕਾਈ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਤੇ ਸ: ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ਤੇ ਸੂਬਾਈ ਆਗੂ, ਲੈਕ ਰਜੇਸ਼ ਜੋਲੀ, ਭਜਨ ਸਿੰਘ ਮਾਨ, ਸ਼੍ਰੀ ਰਮੇਸ਼ ਕੁਮਾਰ ਭੇਟਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਂਿਨਖੇਧੀ ਕੀਤੀ ਗਈ ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਮੰਨਣ ਦੀ ਬਜਾਏ ,ਹੱਕ ਮੰਗਦੇ ਮੁਲਾਜ਼ਮਾਂ ਤੇ ਤਸ਼ੱਦਦ ਦਾ ਦੌਰ ਚਲਾ ਕੇ ਸੰਘਰਸ਼ ਨੂੰ ਦਬਾਉਣਾ ਚਾਹੰੂਦੀ ਹੈ , ਜਿਸ ਵਿੱਚ ਉਹ ਕਦੇ ਵੀ ਸਫਲ ਨਹੀਂ ਹੋਵੇਗੀ ।ਆਗੁਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੇ ਸਬਰ ਦੀ ਪਰਖ ਕਰਨਾ ਛੱਡਕੇ ਜਾਇਜ਼ ਮੰਗਾ ਮੰਨਣ ਦਾ ਐਲਾਣ ਕਰੇ ,ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹੇ ।

ਆਗੁਆਂ ਨੇ ਮੰਗ ਕੀਤੀ ਕਿ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਕੇ ਜਲਦ ਤੋਂ ਜਲਦ ਲਾਗੂ ਕਰੇ ਤੇ ਕੇਂਦਰ ਵਲੋਂ ਡੀ.ਏ ਦਾ 11 ਪ੍ਰਤੀਸ਼ਤ ਦਾ ਵਾਧਾ ਪੇਅ ਕਮਿਸ਼ਨ ਵਿੱਚ ਜੋੜ ਕੇ ਦਿੱਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਮੁਲਾਜਮ ਵਰਗ ਦੇ ਬਣਦੇ ਬਕਾਏ ਨੂੰ ਦੋ ਕਿਸ਼ਤਾਂ ਵਿੱਚ ਜਾਰੀ ਕੀਤਾ ਜਾਵੇ ਤੇ ਭੱਤਿਆਂ ਤੇ ਨਵੇਂ ਡੀ.ਏ ਸਬੰਧੀ ਵੀ ਜਲਦ ਤੋਂ ਹਲਦ ਨੋਟੀਫਿਕੇਸ਼ਨ ਜਾਰੀ ਕਰੇ।

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 29 ਜੁਲਾਈ ਦੀ ਪਟਿਆਲਾ ਮਹਾਰੈਲੀ ਵਿੱਚ ਅਧਿਆਪਕ ਦਲ ਪੰਜਾਬ (ਜਵੰਧਾ) ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ।ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਵਨੀਸ਼ ਸ਼ਰਮਾ, ਸੁਰਜੀਤ ਸਿੰਘ ਲੱਖਣਪਾਲ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਡਾ. ਅਰਵਿੰਦਰ ਸਿੰਘ ਭਰੋਥ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਕਮਲਜੀਤ ਸਿੰਘ ਮੇਜਰਵਾਲ, ਸ਼ੁੱਭਦਰਸ਼ਨ ਆਨੰਦ, ਗੁਰਪ੍ਰੀਤ ਸਿੰਘ ਹੁਸੈਨਪੁਰ, ਗੁਰਮੀਤ ਸਿੰਘ ਖਾਲਸਾ, ਵੱਸਣਦੀਪ ਸਿੰਘ ਜੱਜ, ਲ਼ੈਕਚਰਾਰ ਵਿਕਾਸ ਭੰਬੀ, , ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, , ਸਤੀਸ਼ ਟਿੱਬਾ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ, ਵਿਕਾਸ ਧਵਨ, ਕੁਲਬੀਰ ਸਿੰਘ ਕਾਲੀ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ ਥਿੰਦ, ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਬਿੱਟੂ ਸਿੰਘ, ਅਜੀਤਪਾਲ ਸਿੰਘ,ਅਮਨਦੀਪ ਸਿੰਘ ਵੱਲਣੀ,ਅਮਿਤ ਕੁਮਾਰ,ਅਤੁਲ ਸੇਠੀ,ਬਲਜਿੰਦਰ ਸਿੰਘ ਕਾਹਲਵਾਂ,ਨਰਿੰਦਰ ਭੰਡਾਰੀ,ਬਿਕਰਮਜੀਤ ਸਿੰਘ ਮੰਨਣ,ਹਰਜਿੰਦਰ ਸਿੰਘ ਨਾਂਗਲੂ,ਜਸਵਿੰਦਰ ਸਿੰਘ ਗਿੱਲ,ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ ਤੇ ਜਸਵਿੰਦਰ ਸਿੰਘ ਸੋਢੀ ਆਦਿ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर सी एफ का नया प्रयास
Next articleਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਨੂੰ ਮਨਾਇਆ ਗਿਆ ‘ਮਹਿਮਾਨ-ਦਿਵਸ’