
ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਦੇ ਫਲਿੰਟ ਸਟ੍ਰੀਟ ਐਨਫੀਲਡ ਸਥਿਤ ਮਿਲੇਨੀਅਮ ਹਾਲ ਵਿੱਚ 13 ਸਤੰਬਰ 2025 ਨੂੰ ਸ਼ਨੀਵਾਰ ਦੀ ਸ਼ਾਮ ਇੱਕ ਰੂਹਾਨੀ ਰੰਗਾਂ ਨਾਲ ਰੰਗਿਆ ਵਿਸ਼ਾਲ ਮਾਤਾ ਦੀ ਚੌਂਕੀ ਸਫਲਤਾਪੂਰਵਕ ਆਯੋਜਿਤ ਹੋਈ।ਸਮਾਗਮ ਦੀ ਸ਼ੁਰੂਆਤ ਪੰਡਿਤ ਰਵੀ ਦੱਤ ਸ਼ਰਮਾ ਵੱਲੋਂ ਸ਼ੁੱਧ ਮੰਤ੍ਰੋਚਾਰਣ ਅਤੇ ਵਿਧੀਵਤ ਪੂਜਾ ਨਾਲ ਹੋਈ। ਇਸ ਮੋਕੇ ਅਨਿਲ ਕਪੂਰ ਨੇ ਮਾਤਾ ਦੀਆਂ ਭੇਟਾਂ ਗਾ ਕੇ ਭਗਤਾਵਲੋਕ ਦੀ ਹਾਜ਼ਰੀ ਲਗਵਾਈ ਅਤੇ ਚੌਂਕੀ ਦੀ ਰੂਹਾਨੀ ਲਹਿਰਾਂ ਨੂੰ ਆਰੰਭ ਕੀਤਾ।ਇਸ ਤੋਂ ਉਪਰੰਤ ਭਗਤ ਸੋਨੂੰ ਨਈਅਰ ਅਤੇ ਪ੍ਰੀਤੀ ਨਈਅਰ ਨੇ ਮਾਤਾ ਸ਼ੇਰਾਂ ਵਾਲੀ
ਦੀਆਂ ਸ਼ੁਭ ਭੇਟਾਂ ਨਾਲ ਸਾਰਾ ਮਾਹੌਲ ਮਾਂ ਦੇ ਚਰਨਾਂ ਵਿੱਚ ਲੀਨ ਕਰ ਦਿੱਤਾ। ਗਰੁੱਪ ਵੱਲੋਂ ਗਾਈਆਂ ਚੋਣਵੀਆ ਭੇਟਾ ਤੇ ਸਰੋਤਿਆਂ ਨੇ ਤਾੜੀਆਂ ਦੀਆਂ ਗੂੰਜਾਂ ਅਤੇ ਭਗਤੀ ਭਰੇ ਭੰਗੜੇ ਨਾਲ ਸਮਾਗਮ ਨੂੰ ਰੌਣਕਾਂ ਨਾਲ ਭਰਪੂਰ ਕਰ ਦਿੱਤਾ।ਜੈ ਮਾਤਾ ਦੀ ਦੀਆਂ ਗੂੰਜਾਂ ਨਾਲ ਸਾਰਾ ਹਾਲ ਗੂੰਜ ਉਠਿਆ।ਸਮਾਗਮ ਦੌਰਾਨ ਹਾਲ ਖਚਾਖਚ ਭਰਿਆ ਹੋਇਆ ਸੀ। ਹਰ ਵਰਗ ਦੇ ਲੋਕ – ਚੋਟੀ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਆਗੂਆਂ ਨੇ ਭਾਗ ਲੈ ਕੇ ਸਮਾਗਮ ਦੀ ਮਹਿਮਾ ਵਧਾਈ।ਲੰਗਰ ਦੀ ਵਿਵਸਥਾ ਵੀ ਭਾਵਪੂਰਨ ਢੰਗ ਨਾਲ ਚੱਲਦੀ ਰਹੀ, ਜਿਸਨੇ ਸੇਵਾ ਦੇ ਮਹੱਤਵ ਨੂੰ ਪ੍ਰਗਟ ਕੀਤਾ। ਆਰਤੀ ਸਮੇਂ, ਪ੍ਰਬੰਧਕਾਂ ਵੱਲੋਂ ਸਾਰੀ ਸੰਗਤ ਦੀ ਸੁੱਖ, ਸ਼ਾਂਤੀ ਅਤੇ ਤਰੱਕੀ ਲਈ ਅਰਦਾਸ ਕੀਤੀ ਗਈ।ਸਮਾਪਤੀ ਸਮੇਂ ਸਭ ਸਹਿਯੋਗੀਆਂ, ਸਪਾਂਨਸਰਾਂ ਅਤੇ ਵਾਲੰਟੀਅਰਜ਼ ਨੂੰ ਸਨਮਾਨ ਚਿੰਨ ਦੇ ਕੇ ਧੰਨਵਾਦ ਪ੍ਰਗਟ ਕੀਤਾ ਗਿਆ। ਇਹ ਧਾਰਮਿਕ ਰਾਤ ਸਿਰਫ ਇੱਕ ਸਮਾਗਮ ਨਹੀਂ, ਸਗੋਂ ਮਾਤਾ ਦੀ ਕਿਰਪਾ ਦਾ ਅਨੁਭਵ ਸੀ, ਜਿਸ ਨੇ ਹਰ ਇੱਕ ਹਿਰਦੇ ਨੂੰ ਭਗਤੀਮਈ ਰੌਸ਼ਨੀ ਨਾਲ ਰੋਸ਼ਨ ਕਰ ਦਿੱਤਾ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



