ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਦੱਖਣੀ ਪਲਿਮਟਨ ਦੇ ਮੈਰੀਓਨ ਰੋਡ ‘ਤੇ ਡਾਇਲ ਏ ਕਰੀ ਚ ਅੱਗ ਲੱਗਣ ਨਾਲ ਭਾਰਤੀ ਰੈਸਟੋਰੈਂਟ ਸੜ ਕੇ ਤਬਾਹ ਹੋਇਆ।ਸਵੇਰੇ ਕਰੀਬ ਸਾਢੇ ਚਾਰ ਵਜੇ ਜਦੋਂ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਤਾਂ ਦੱਖਣੀ ਪਲੰਪਟਨ ਦੇ ਮੈਰੀਓਨ ਰੋਡ ‘ਤੇ ਡਾਇਲ ਏ ਕਰੀ ‘ਚ ਅੱਗ ਲੱਗੀ ਹੋਈ ਸੀ। ਇਹ ਮੰਨਿਆ ਜਾਂਦਾ ਹੈ ਕਿ ਅੱਗ ਲੱਗਣ ਤੋਂ ਪਹਿਲਾਂ ਜਾਇਦਾਦ ਦੇ ਕੈਮਰਿਆਂ ਨਾਲ ਛੇੜਛਾੜ ਕੀਤੀ ਗਈ। ਸੀ:ਸੀ:ਟੀ ਕੈਮਰਾ ਵਿੱਚ ਦੋ ਵਿਅਕਤੀ ਭੱਜਦੇ ਨਜ਼ਰ ਆਏ । ਛੱਤ ਤੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਅਤੇ ਇਮਾਰਤ ਦੀ ਛੱਤ ਡਿੱਗਣੀ ਸ਼ੁਰੂ ਹੋ ਗਈ ਸੀ।ਕਾਰੋਬਾਰ ਦੇ ਮਾਲਕ ਮੋਹਿਤ ਗੁਪਤਾ ਨੇ ਦੱਸਿਆ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਕੀ ਹੋਇਆ,ਸਵੇਰ 5 ਵਜੇ ਪੁਲਿਸ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਪੂਰੀ ਇਮਾਰਤ ਨੂੰ ਅੱਗ ਲੱਗ ਗਈ ਹੈ।ਫਾਇਰ ਫਾਈਟਰ ਨੇ ਦੱਸਿਆ ਕਿ ਅੰਦਰ ਜਾਣਾ ਬਹੁਤ ਖਤਰਨਾਕ ਸੀ ,ਸਟਾਫ ਇਮਾਰਤ ਦੇ ਪਿਛਲੇ ਹਿੱਸੇ ਤੋਂ ਦਾਖਲ ਹੋਇਆ ਤੇ ਹਵਾ ਵਿੱਚ ਅੱਗ ਤੇ ਬਹੁਤ ਮੁਸਕਲ ਨਾਲ ਕਾਬੂ ਪਾਇਆ ਗਿਆ ਪਰ ਰੈਸਟੋਰੈਂਟ ਪੂਰੇ ਤਰਾ ਤਬਾਹ ਹੋ ਗਿਆ ਜਿਸ ਨਾਲ ਭਾਰੀ ਨੁਕਸਾਨ ਹੋਇਆ।ਦਰਜਨ ਕਾਮਿਆਂ ਨੂੰ ਹੁਣ ਐਨਫੀਲਡ ਅਤੇ ਕ੍ਰੋਇਡਨ ਪਾਰਕ ਦੇ ਸਟੋਰਾਂ ਵਿਚ ਲਿਜਾਇਆ ਜਾਵੇਗਾ। ਭਾਵੇ ਪੁਲਿਸ ਗੰਭੀਰਤਾ ਨਾਲ ਇਸ ਘਟਨਾ ਦੀ ਜਾਂਚ ਆਰੰਭ ਕਰ ਦਿੱਤੀ ਹੈ ਪਰ ਇਸ ਘਟਨਾ ਦੀ ਭਾਈਚਾਰੇ ਵਲੋ ਸਖ਼ਤ ਨਿੰਦਾ ਤੇ ਤਿੱਖਾ ਵਿਰੋਧ ਕਰਦਿਆ ਜਾਂਚ ਅਧਿਕਾਰੀਆ ਨੂੰ ਅਪੀਲ ਕੀਤੀ ਉੱਚ ਪੱਧਰੀ ਜਾਂਚ ਜਲਦ ਹੋਵੇ ਤੇ ਸੱਚਾਈ ਡਾਇਲ ਏ ਕਰੀ ਦੇ ਪ੍ਰਬੰਧਿਕ ਪਰਿਵਾਰ ਨਾਲ ਸਾਂਝੀ ਕੀਤੀ ਜਾਵੇ ।



