ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ‘ਚ ਪੰਜਾਬ ਦੇ ਸਰਹੰਦ ਸ਼ਹਿਰ ਨਾਲ ਸਬੰਧਤ ਰਮੇਸ਼ ਪੁਰੀ ਨੇ ਆਸਟਰੇਲੀਆ ਦੇ ਕਲੱਬ ਕ੍ਰਿਕਟ ਵਿੱਚ 10,000 ਦੌੜਾਂ ਪੂਰੀ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਇਹ ਸਿਰਫ਼ ਅੰਕੜਾ ਨਹੀਂ, ਸਾਲਾਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦੀ ਕਹਾਣੀ ਹੈ।2008 ਵਿੱਚ ਨਵੀਂ ਸ਼ੁਰੂਆਤ ਦੀ ਭਾਲ ਵਿੱਚ ਆਸਟਰੇਲੀਆ ਆਏ ਪੁਰੀ ਲਈ ਸ਼ੁਰੂਆਤ ਔਖੀ ਸੀ। ਪਰ ਨੌਕਰੀਆਂ ਦੀ ਤਬਦੀਲੀ, ਸਭਿਆਚਾਰਕ ਢਲਾਵਾਂ ਅਤੇ ਨਵੇਂ ਵਾਤਾਵਰਨ ਦੇ ਬਾਵਜੂਦ, ਕ੍ਰਿਕਟ ਉਨ੍ਹਾਂ ਲਈ ਇੱਕ ਮਜ਼ਬੂਤ ਸਾਥੀ ਬਣੀ ਰਹੀ।ਪੁਰੀ ਕਹਿੰਦੇ ਹਨ ਕ੍ਰਿਕਟ ਨੇ ਹਮੇਸ਼ਾ ਉਸਨੂੰ ਅੱਗੇ ਵਧਾਉਣ ਲਈ ਹੌਸਲਾ ਦਿੱਤਾ ਹੈ ਤੇ 2023 ਵਿੱਚ ਐਡੀਲੇਡ ਗਲੈਡੀਏਟਰਜ਼ ਕਲੱਬ ਦੀ ਸਥਾਪਨਾ ਕੀਤੀ — ਇੱਕ ਅਜਿਹੀ ਟੀਮ ਜੋ ਖ਼ਾਸ ਕਰਕੇ ਦੱਖਣੀ ਏਸ਼ੀਆਈ ਨੌਜਵਾਨ ਖਿਡਾਰੀਆਂ ਨੂੰ ਮੌਕੇ ਮੁਹੱਈਆ ਕਰਵਾਉਂਦੀ ਹੈ। ਕਲੱਬ ਦੇ ਕਪਤਾਨ ਅਤੇ ਕੋਚ ਹੋਣ ਦੇ ਨਾਲ-ਨਾਲ, ਪੁਰੀ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਰਾਬਰ ਨਿਭਾ ਰਹੇ ਹਨ।ਉਹ ਆਪਣੇ ਸਫ਼ਰ ਦਾ ਸ਼੍ਰੇਯ਼ ਆਪਣੇ ਮਾਪਿਆਂ, ਪਤਨੀ, ਦੋਸਤਾਂ, ਕੋਚ ਦੀਪਕ ਭਾਰਦਵਾਜ ਅਤੇ ਸਪਾਂਸਰਾਂ ਨੂੰ ਦਿੰਦੇ ਹਨ। ਭਾਰਦਵਾਜ ਕਹਿੰਦੇ ਹਨ, ਪੁਰੀ ਸਿਰਫ਼ ਕਪਤਾਨ ਨਹੀਂ, ਉਹ ਇੱਕ ਆਗੂ, ਪ੍ਰਬੰਧਕ ਅਤੇ ਸਲਾਹਕਾਰ ਵੀ ਹੈ — ਜੋ ਸੱਚਮੁੱਚ ਸਮਝਦਾ ਹੈ ਕਿ ਕ੍ਰਿਕਟ ਕਿਵੇਂ ਕਮਿਊਨਟੀ ਨੂੰ ਜੋੜਦੀ ਹੈ।ਪੁਰੀ ਹੁਣ ਆਪਣੀ ਨਜ਼ਰ 20,000 ਦੌੜਾਂ ਅਤੇ ਇੱਕ ਪੂਰੀ ਤਰ੍ਹਾਂ ਲੈਸ ਕ੍ਰਿਕਟ ਅਕੈਡਮੀ ਦੀ ਸਥਾਪਨਾ ਉੱਤੇ ਕੇਂਦ੍ਰਤ ਕਰ ਰਹੇ ਹਨ। ਉਹ ਦੱਖਣੀ ਆਸਟਰੇਲੀਆ ਦੀ ਮਾਸਟਰਜ਼ ਜਾਂ ਵੈਟਰਨਜ਼ ਟੀਮ ਲਈ ਨੁਮਾਇੰਦਗੀ ਕਰਨ ਦੀ ਇੱਛਾ ਵੀ ਰਖਦੇ ਹਨ।ਇਹ ਸਫ਼ਰ ਸੌਖਾ ਨਹੀਂ ਸੀ, ਪਰ ਜਿਨ੍ਹਾਂ ਲੋਕਾਂ ਨੇ ਮੈਨੂੰ ਸਮਰਥਨ ਦਿੱਤਾ, ਉਨ੍ਹਾਂ ਦੀ ਮਿਹਰਬਾਨੀ ਨਾਲ ਇਹ ਸੰਭਵ ਹੋਇਆ। ਉਨ੍ਹਾਂ ਦੀ ਕਹਾਣੀ ਤੇ ਮਿਹਨਤ ਦੱਸਦੀ ਹੈ ਕਿ ਲਕੜੀ ਦਾ ਬੱਲਾ ਹਿਲਾਉਣ ਵਾਲਾ ਖਿਡਾਰੀ ਵੀ ਕਦੇ ਕਮਿਊਨਟੀ ਦੀ ਰੀੜ ਦੀ ਹੱਡੀ ਬਣ ਸਕਦਾ ਹੈ। ਸਰਹੰਦ ਪੰਜਾਬ (ਭਾਰਤ) ਦੇ ਪ੍ਰਤਿਭਾਵਾਨ ਕ੍ਰਿਕਟਰ ਰਮੇਸ਼ ਪੁਰੀ ਨੇ ਆਪਣੇ ਕੇਰੀਅਰ ਵਿੱਚ ਇੱਕ ਕਾਬਿਲ-ਏ-ਤਾਰੀਫ਼ ਮੀਲਪੱਥਰ ਹਾਸਲ ਕੀਤਾ ਹੈ – ਆਸਟ੍ਰੇਲੀਆ ਵਿੱਚ ਪ੍ਰੋਫੈਸ਼ਨਲ ਕ੍ਰਿਕਟ ਖੇਡਦਿਆਂ ਪੁਰੀ ਦਾ ਇਹ ਸਫ਼ਰ ਸਿਰਫ਼ ਇੱਕ ਅਸਾਧਾਰਣ ਉਪਲਬਧੀ ਨਹੀਂ ਹੈ, ਇਹ ਜਜ਼ਬੇ, ਧੀਰਜ ਅਤੇ ਮੁਸ਼ਕਲਾਂ ਨਾਲ ਜਿੱਤ ਦੀ ਕਹਾਣੀ ਹੈ। ਪੁਰੀ ਦਾ ਕ੍ਰਿਕਟ ਪ੍ਰਤੀ ਜਜ਼ਬਾ ਸਿਰਫ਼ ਖਿਡਾਰੀ ਹੋਣ ਤੱਕ ਸੀਮਿਤ ਨਹੀਂ।ਇਹ ਪਹਿਲ ਉਸਦੀ ਕਮਿਊਨਿਟੀ ਲਈ ਸਮਰਪਣ ਅਤੇ ਅਗਲੀ ਪੀੜ੍ਹੀ ਦੇ ਕ੍ਰਿਕਟਰਾਂ ਨੂੰ ਤਿਆਰ ਕਰਨ ਦੇ ਵਚਨ ਨੂੰ ਦਰਸਾਉਂਦੀ ਹੈ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


