ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਐਲੈਨਬੀ ਗਾਰਡਨ ਦੀ ਪ੍ਰਬੰਧਕ ਕਮੇਟੀ ਵੱਲੋਂ 20 ਅਕਤੂਬਰ 2025 ਨੂੰ ਬੰਦੀਛੋੜ ਦਿਵਸ ਮਨਾਇਆ ਗਿਆ ਜਿਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਪ੍ਰਸਿੱਧ ਵੀਚਾਰਵਾਨ ਗਿਆਨੀ ਹਰਜੀਤ ਸਿੰਘ ਜੀ ਗੁਰਸੰਗੀ ਤਰਨ ਤਾਰਨ ਵੱਲੋਂ ਸੰਗਤਾਂ ਨੂੰ ਕਥਾ ਵੀਚਾਰਾਂ ਦੇ ਰਾਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲੇ ਨਾਲ ਸਬੰਧਤ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਸੰਗੀ ਜੀ ਨੂੰ ਸਨਮਾਨ ਭੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ ਮਨਪ੍ਰੀਤ ਸਿੰਘ ਇੰਚਾਰਜ। ਰਾਗੀ ਜਥੇ। ਹੋਰ ਪਤਵੰਤੇ ਮੌਜੂਦ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



