ਐਡੀਲੇਡ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਐਡੀਲੇਡ ਵਿਖੇ 27 ਸਿਤੰਬਰ ਸਨਿੱਚਰਵਾਰ ਸਵੇਰੇ 9ਵੱਜੇ ਤੋ ਰਾਤ 9 ਵੱਜੇ ਤਕ ਮਨਾਏ ਜਾ ਰਹੇ ਦੀਵਾਲੀ ਮੇਲੇ ਨੂੰ ਵੇਖਣ ਲਈ ਦਰਸ਼ਕਾਂ ਚ ਭਾਰੀ ਉਤਸ਼ਾਹ ਬਣਿਆ ਹੋਇਆ ਹੈ।ਦੀਵਾਲੀ ਮੇਲੇ ਦੀ ਟੀਮ ਦੇਸੀ ਸਵੈਗ ਵੱਲੌ ਮੁੱਖ ਪ੍ਰਬੰਧਕ ਕਰਮਜੀਤ ਸਿੰਘ ਚਾਹਲ, ਬਲਜੀਤ ਬਾਛਲ,ਜਗਦੀਪ ਭੰਗੂ,ਰਾਜਵੀਰ ਸਿੰਘ ਰੂਪਰਾਏ,ਦੀਪ ਖਰੌਦ,ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦੀਵਾਲੀ ਮੇਲੇ ਦੀ ਪੂਰੀ ਟੀਮ ਵੱਲੋਂ ਤਿਆਰੀਆਂ ਜ਼ੋਰਾਂ ਨਾਲ ਆਰੰਭੀਆਂ ਹੋਈਆਂ ਹਨ।ਪ੍ਰਬੰਧਕਾਂ ਨੇ ਦੱਸਿਆ ਕਿ ਦੀਵਾਲੀ ਮੇਲੇ ਵਿੱਚ ਇਸ ਵਾਰ ਚੋਟੀ ਦੀਆ ਕਬੱਡੀ ਟੀਮਾ ਦੇ ਮੈਚ ਸਵੇਰੇ 11 ਵੱਜੇ ਤੋ ਸਾਮ ਤੱਕ ਕਰਵਾਏ ਜਾ ਰਹੇ ਹਨ ।ਗਿੱਧੇ ਚ ਮੁਟਿਆਰਾਂ ਤੇ ਭੰਗੜੇ ਵਿੱਚ ਗੱਭਰੂ ਸਟੇਜ ਤੋਂ ਨਿਰਾਲੀ ਪੇਸ਼ਕਾਰੀ ਕਰਨ ਦੇ ਨਾਲ ਗੀਤ ਸੰਗੀਤ ਰਾਹੀਂ ਖੂਬ ਰੰਗ ਬੰਨ੍ਹਣਗੇ। ਵਿਸ਼ੇਸ਼ ਤੌਰ ਤੇ ਸਟੇਜ ਤੋਂ ਲੋਕਲ ਕਲਾਕਾਰ ਸਮੇਤ ਉੱਘੇ ਗਾਇਕ . ਹਰਸ ਦਿਓਗਨ ਚੋਟੀ ਦੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ।ਸਟੇਜ ਤੇ ਪੇਸ਼ਕਾਰੀ ਵਿਸ਼ੇਸ਼ ਤੌਰ ਤੇ ਜਗਰੂਪ ਬੁੱਟਰ ਤੇ ਡਾ: ਅਮਨਪ੍ਰੀਤ ਕੌਰ ਕਰਨਗੇ। ਮੇਲੇ ਵਿੱਚ ਸਵਾਦਿਸਟਵ ਪੰਜਾਬੀ ਫੂੱਡ ਦੇ ਸਟਾਲ, ਬੱਚਿਆਂ ਲਈ ਫੇਸ ਪੇਂਟਿੰਗ, ਫੱਨ ਐਕਟੀਵਿਟੀਜ਼, ਫ੍ਰੀ ਇਨਾਮਾਂ ਸਮੇਤ ਭੰਗੜਾ- ਗਿੱਧਾ ਸਮੇਤ ਅਨੇਕਾਂ ਵੰਨਗੀਆਂ ਵੇਖਣ ਨੂੰ ਮਿਲਣਗੀਆਂ ।ਸਿਵਿਕ ਪਾਰਕ, ਜਿੱਥੇ ਦਰਸ਼ਕਾਂ ਨੂੰ ਦਿਲ ਧੜਕ ਮੁਕਾਬਲੇ ਦੇਖਣ ਨੂੰ ਮਿਲਣਗੇ।ਦਿਵਾਲੀ ਮੇਲੇ ਵਿੱਚ ਰਾਵਣ ਦੇਹਣ ਹੋਵੇਗਾ ।ਇਹ ਸਮਾਗਮ ਕਮੇਟੀ ਦੀ ਅਗਵਾਈ ਹੇਠ ਦੀ ਪੂਰੇ ਭਾਈਚਾਰੇ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਪਰਬੰਧਕ ਟੀਮ ਵਲੋਂ ਐਡੀਲੇਡ ਅਤੇ ਆਲੇ ਦੁਆਲੇ ਵੱਸਦੇ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਆਓ ਅਤੇ ਇਸ ਦਿਵਾਲੀ ਮੇਲੇ ਨਾਲ ਯਾਦਗਾਰ ਬਣਾਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



