ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿਛਲੇ ਦਿਨਾਂ ਵਿਚ ਟਿੱਪਰਾਂ ਕਾਰਨ ਬਹੁਤ ਹੀ ਦਰਦਨਾਕ ਘਟਨਾਵਾਂ ਹੋ ਚੁੱਕੀਆਂ ਹਨ। ਜਿਸ ਕਾਰਨ ਅਨੇਕਾਂ ਹੀ ਨੌਜਵਾਨਾਂ ਵਲੋਂ ਆਪਣੀਆਂ ਕੀਮਤੀ ਜਾਨਾਂ ਗੁਵਾਨੀਆਂ ਪਈਆਂ। ਜਿਸ ਲਈ ਆਮ ਪਬਲਿਕ ਵਲੋਂ ਸਮੇਂ ਤੇ ਧਰਨੇ ਦਿੱਤੇ ਗਏ। ਜਿਸ ਦੀ ਬਦੌਲਤ ਗੜਸ਼ੰਕਰ ਪੁਲੀਸ ਪ੍ਰਸ਼ਾਸਨ ਵਲੋਂ ਟਿੱਪਰ ਚਲਾਉਣ ਦਾ ਸਮਾਂ ਸੁਨਿਸਚਿਤ ਕੀਤਾ ਗਿਆ।ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦਿਨ ਸਮੇਂ ਟਿੱਪਰਾਂ ਦੇ ਚਲਾਉਣ ਤੇ ਪ੍ਰਸ਼ਾਸ਼ਨ ਵਲੋ ਲਾਈ ਪਾਬੰਦੀ ਦੇ ਫੈਂਸਲੇ ਦਾ ਸਵਾਗਤ ਕਰਦੀ ਹੈ। ਇਹ ਵਿਚਾਰ ਪਰਗਟ ਕਰਦਿਆਂ ਸਮਾਜ ਸੇਵੀ ਲੱਕੀ ਤੇ ਰਾਏ ਨੇ ਸਾਂਝੇ ਤੌਰ ਤੇ ਕਿਹਾ ਕਿ ਹੁਣ ਟਿੱਪਰ ਚਲਾਉਣ ਤੇ ਸਵੇਰੇ ਛੇ ਵਜੇ ਤੋਂ ਲੈ ਕੇ ਰਾਤ ਸਾਢੇ ਨੌਂ ਵਜੇ ਤੱਕ ਮੌਜੂਦਾ ਸ਼ਹਿਰ ਦੇ ਪ੍ਰਸ਼ਾਸਨ ਵਲੋਂ ਪਾਬੰਦੀ ਹੋਵੇਗੀ। ਜਿਸ ਦਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਸ ਫੈਂਸਲੇ ਦਾ ਸਵਾਗਤ ਕਰਦੀ ਹੈ। ਇਹ ਵਿਚਾਰ ਪ੍ਰੈਸ ਨਾਲ ਸਾਂਝੇ ਕਰਦੇ ਹੋਏ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਲਖਵਿੰਦਰ ਕੁਮਾਰ ਅਤੇ ਮੁੱਖ ਬੁਲਾਰਾ ਪੰਜਾਬ ਪ੍ਰੋ. ਜਗਦੀਸ਼ ਰਾਏ ਨੇ ਕਿਹਾ ਕਿ ਇਹ ਫੈਂਸਲਾ ਬਹੁਤ ਹੀ ਸ਼ਲਾਘਾਯੋਗ ਹੈ। ਇਸ ਨਾਲ ਟ੍ਰੈਫਿਕ ਵਿਚ ਪੈਣ ਵਾਲੇ ਰੋਜ਼ਾਨਾ ਦੇ ਵਿਘਨ ਤੋਂ ਵੀ ਛੁਟਕਾਰਾ ਮਿਲੇਗਾ। ਸਕੂਲੀ ਬੱਚਿਆ ਦੀਆਂ ਬੱਸਾਂ ਨੂੰ ਆਉਣ ਜਾਣ ਵਿੱਚ ਬਹੁਤ ਦਿੱਕਤ ਹੁੰਦੀ ਸੀ। ਇਸ ਫੈਂਸਲੇ ਨਾਲ ਉਹਨਾਂ ਦੀਆਂ ਦਿੱਕਤਾਂ ਵੀ ਘਟ ਜਾਣਗੀਆਂ। ਪੁਲੀਸ ਪ੍ਰਸ਼ਾਸ਼ਨ ਨੂੰ ਇਹ ਫੈਂਸਲਾ ਪੱਕੇ ਤੌਰ ਤੇ ਲਾਗੂ ਕਰ ਦੇਣਾ ਚਾਹੀਦਾ ਹੈ ਅਤੇ ਟਿੱਪਰਾਂ ਦਾ ਟਾਈਮ ਜੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਕੀਤਾ ਗਿਆ ਹੈ, ਇਸ ਨੂੰ ਕਾਨੂੰਨਨ ਜਰੂਰੀ ਕਰ ਦੇਣਾ ਚਾਹੀਦਾ ਹੈ। ਜੇਕਰ ਇਸ ਦੀ ਕਿਸੇ ਚਾਲਕ ਵਲੋਂ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly