ਟੀਚਰਾਂ ਦਾ ਧਰਨਾਂ ਅੱਜ 53 ਵੇਂ ਦਿਨ ਵਿੱਚ ਸ਼ਾਮਲ
ਜ਼ੀਰਾ 11 ਜਨਵਰੀ ( ਚੰਦੀ) -ਅੱਜ ਦਿਨ ਵੀਰਵਾਰ ਸੰਯੁਕਤ ਕਿਸਾਨ ਮੋਰਚਾ ਪੰਜਾਬ ਨਾਲ ਸਬੰਧਿਤ ਜਥੇਬੰਦੀਆ ਦੀ ਭਰਵੀਂ ਮੀਟਿੰਗ ਅਦਰਸ਼ ਸਕੂਲ ਟੀਚਰ ਯੂਨੀਅਨ ਪੰਜਾਬ ਜ਼ੀਰਾ ਵਿਖੇ ਨਿਰੇਸ਼ ਕਟਾਰੀਆ ਐਮ ਐਲ ਦੇ ਦਫ਼ਤਰ ਅੱਗੇ ਨਰੰਤਰ 53 ਦਿਨਾਂ ਵਿੱਚ ਚਲ ਰਹੇ ਧਰਨੇ ਵਿੱਚ ਹੋਈ।ਇਸ ਮੀਟਿੰਗ ਵਿੱਚ ਅਦਰਸ਼ ਸਕੂਲ ਟੀਚਰ ਯੂਨੀਅਨ ਦਾ ਸਮਰਥਨ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਸਾਰੀਆਂ ਜਥੇਬੰਦੀਆ ਹਾਜ਼ਰ ਹੋਇਆ ਅਤੇ ਐਲ ਐਮ ਨਿਰੇਸ਼ ਕਟਾਰੀਆ ਨਾਲ ਮੀਟਿੰਗ ਕੀਤੀ ਗਈ।ਐਲ ਐਮ ਏ ਜੀਰਾ ਦੇ ਠੋਸ ਜਵਾਬ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਪੰਜਾਬ ਅਤੇ ਅਦਰਸ਼ ਸਕੂਲ ਟੀਚਰ ਯੂਨੀਅਨ ਪੰਜਾਬ ਨੇ ਸਾਂਝੇ ਤੌਰ ਤੇ 15 ਜਨਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ੀਰਾ-ਫ਼ਿਰੋਜ਼ਪੁਰ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ।ਇਹ ਮੋਰਚਾ ਅਦਰਸ਼ ਸਕੂਲ ਅਤੇ ਸੰਯੁਕਤ ਕਿਸਾਨ ਸਾਂਝਾ ਮੋਰਚਾ ਜੀਰਾ ਦੇ ਬੈਂਨਰ ਹੇਠ ਐਮ ਐਲ ਏ ਨਰੇਸ਼ ਕਟਾਰੀਆ ਦੇ ਦਫ਼ਤਰ ਦੇ ਬਿਲਕੁਲ ਸਾਹਮਣੇ ਲਾਈਆ ਜਾਵੇਗਾ।ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਕੋਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਮੋਗਾ,ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ ਪੰਜਾਬ,ਕੁਲ ਹਿੰਦ ਕਿਸਾਨ ਸਭਾ ਤੋਂ ਬਲਦੇਵ ਸਿੰਘ ਨਿਹਾਲਗੜ,ਕਾਂਤੀ ਕਾਰੀ ਕਿਸਾਨ ਯੂਨੀਅਨ ਦਿਲਬਾਗ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ,ਬੀ ਕੇ ਯੂ ਲੱਖੋਵਾਲ ਕਿਰਨਪਾਲ ਸਿੰਘ,ਦਰਸ਼ਨ ਸਿੰਘ ਮੀਆਂ ਸਿੰਘ ਵਾਲਾ ਐਗਜੈਕਟਿਵ ਮੈਂਬਰ,ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ,ਪ੍ਰਗਟ ਸਿੰਘ ਲਹਿਰਾਂ ਐਗਜੈਕਟਿਵ ਮੈਂਬਰ ਪੰਜਾਬ,ਗੁਰਦੇਵ ਸਿੰਘ ਵਾਰਿਸ ਵਾਲਾ,ਬਾਜ ਸਿੰਘ ਬਲਾਕ ਪ੍ਰਧਾਨ ਮੱਖੂ,ਬਲਵਿੰਦਰ ਸਿੰਘ,ਕਸ਼ਮੀਰ ਸਿੰਘ ਰਸੂਲਪੁਰ ਐਗਜੈਕਟਿਵ ਮੈਂਬਰ ਪੰਜਾਬ,ਹਰਦੀਪ ਸਿੰਘ ਕਰਮੂੰਵਾਲ ਬਲਾਕ ਪ੍ਰਧਾਨ,ਬਲਦੇਵ ਸਿੰਘ,ਅਵਤਾਰ ਸਿੰਘ,ਬਾਜ ਸਿੰਘ,ਸੁਖਦੇਵ ਸਿੰਘ ਸੁਰ ਸਿੰਘ,ਲਖਵਿੰਦਰ ਸਿੰਘ ਦਾਨੇਵਾਲਾ,ਸੁਖਚੈਨ ਸਿੰਘ ਭੜਾਣਾ ਪ੍ਰਧਾਨ,ਬਾਜ ਸਿੰਘ,ਕਸ਼ਮੀਰ ਸਿੰਘ ਵਰਕਿੰਗ ਕਮੇਟੀ ਮੈਂਬਰ ਪੰਜਾਬ,ਲਖਵਿੰਦਰ ਸਿੰਘ ਕਰਮੂੰਵਾਲ ਜ਼ਿਲ੍ਹਾ ਮੀਤ ਪ੍ਰਧਾਨ,ਕੁਲਵਿੰਦਰ ਸਿੰਘ ਬਡਲਾ,ਸਤਵੰਤ ਸਿੰਘ ਕਰਮੂੰਵਾਲ,ਰਣਜੀਤ ਸਿੰਘ,ਗੁਰਬੀਰ ਸਿੰਘ ਇਕਾਈ ਪ੍ਰਧਾਨ,ਸਾਬ ਸਿੰਘ ਤੋਤਾ ਸਿੰਘ ਵਾਲਾ,ਲੱਖਾਂ ਮਨੇਸ ਦਾਨੇਵਾਲਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly