” ਅਦਾਰਾ ਅਦਬੀ ਸ਼ਾਮ” ਦੁਆਰਾ ਪੰਜਾਬੀ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਅਦਾਰਾ ਅਦਬੀ ਸ਼ਾਮ ਕਪੂਰਥਲਾ ਵੱਲੋਂ ਅੰਤਰਰਾਸ਼ਟਰੀ ਮਾਂ – ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਕਵੀ ਦਰਬਾਰ ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਭੰਡਾਲ ਦੇ ਗ੍ਰਹਿ ਸਥਾਨ ਵਿਖੇ ਕਰਵਾਇਆ ਗਿਆ। ਸਭਾ ਦੇ ਸਰਪ੍ਰਸਤ ਇੰਜ. ਖਜ਼ਾਨ ਸਿੰਘ ਨੇ ਆਖਿਆ ਕਿ ਅਜੋਕੇ ਸਮੇਂ ਵਿੱਚ ਕਿਤਾਬਾਂ ਨਾਲ ਵੱਧ ਤੋਂ ਵੱਧ ਸਾਂਝ ਪਾਉਣ ਦੀ ਲੋੜ ਹੈ ਤਾਂ ਜੋ ਪੰਜਾਬੀ ਸਾਹਿਤ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕੇ। ਸਰਪ੍ਰਸਤ ਡਾ. ਹਰਭਜਨ ਸਿੰਘ ਨੇ ਆਖਿਆ ਕਿ ਪੰਜਾਬੀ ਜ਼ੁਬਾਨ ਅਤੇ ਬੋਲੀ ਬਹੁਤ ਅਮੀਰ , ਜਿਸਨੂੰ ਪਿਆਰ ਕਰਨ ਵਾਲਾ ਹਰ ਪੰਜਾਬੀ ਅਤੇ ਗ਼ੈਰ ਪੰਜਾਬੀ ਇਸਦੀ ਸੇਵਾ ਲਈ ਕੋਈ ਨਾ ਕੋਈ ਯਤਨ ਜ਼ਰੂਰ ਕਰਦਾ ਹੈ, ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਵੇ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਇਨਸਾਨ ਮਾਂ ਬੋਲੀ ਤੋਂ ਬਿਨ੍ਹਾਂ ਸਫਲ ਨਹੀਂ ਹੋ ਸਕਦਾ।

ਸਫਲ ਹੋਣ ਲਈ ਮਾਂ ਬੋਲੀ ਵਿੱਚ ਪ੍ਰਪੱਕ ਹੋਣਾ ਜਰੂਰੀ ਹੈ। ਇਸ ਦੌਰਾਨ ਸਭਾ ਦੇ ਨਵੇਂ ਪ੍ਰਕਾਸ਼ਿਤ ਹੋਣ ਵਾਲੇ ਸਾਂਝੇ ਕਾਵਿ ਸੰਗ੍ਰਹਿ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਅਤੇ ਜਲਦੀ ਹੀ ਪਾਠਕਾਂ ਦੀ ਝੋਲੀ ਵਿੱਚ ਹੋਵੇਗਾ। ਇਸ ਮੌਕੇ ਉੱਤੇ ਹਾਜ਼ਰ ਕਵੀਆਂ ਨੇ ਆਪਣੀਆਂ ਤਾਜੀਆਂ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਖ਼ੂਬਸੂਰਤ ਲਫ਼ਜ਼ਾਂ ਰਾਹੀਂ ਕਵਿਤਾਵਾਂ ਅਤੇ ਗ਼ਜ਼ਲਾਂ ਨਾਲ ਆਪੋ ਆਪਣੇ ਖ਼ਿਆਲ ਪੇਸ਼ ਕੀਤੇ। ਸਭਾ ਦੇ ਪ੍ਰਧਾਨ ਸ਼ਹਿਬਾਜ਼ ਖ਼ਾਨ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੇ ਹਮੇਸ਼ਾ ਹੀ ਕਿੱਸੇ, ਕਹਾਣੀਆਂ ਅਤੇ ਗੀਤਾਂ ਆਦਿ ਰਾਹੀਂ ਪਾਠਕਾਂ ਨੂੰ ਕੁੱਝ ਨਾ ਕੁੱਝ ਨਵਾਂ ਅਤੇ ਸਿੱਖਿਆਦਾਇਕ ਦਿੱਤਾ ਹੈ। ਪੰਜਾਬੀ ਸ਼ਾਇਰ ਅਤੇ ਲੇਖਕ ਇਸਦੇ ਲਈ ਹਮੇਸ਼ਾ ਹੀ ਯਤਨਸ਼ੀਲ ਰਹਿੰਦੇ ਨੇ। ਇਸ ਮੌਕੇ ਪ੍ਰੋਮਿਲਾ ਅਰੋੜਾ, ਨੀਤ ਨਰਿੰਦਰ, ਧਰਮਪਾਲ ਪੈਂਥਰ, ਅਵਤਾਰ ਸਿੰਘ ਅਸੀਮ, ਅੰਮ੍ਰਿਤਪਾਲ ਕੌਰ ਅੰਮ੍ਰਿਤ, ਬਲਵੰਤ ਸਿੰਘ ਬੱਲ ਆਦਿ ਨੇ ਮਾਂ ਬੋਲੀ ਬਾਰੇ ਕਵਿਤਾਵਾਂ ਨਾਲ ਕਾਵਿ ਮਹਿਫ਼ਿਲ ਵਿਚ ਖੂਬਸੂਰਤ ਰੰਗ ਬਿਖੇਰੇ।ਅਖ਼ੀਰ ਵਿੱਚ ਜਨਰਲ ਸਕੱਤਰ ਅਵਤਾਰ ਸਿੰਘ ਭੰਡਾਲ ਅਤੇ ਪ੍ਰਧਾਨ ਸ਼ਹਿਬਾਜ਼ ਖ਼ਾਨ ਨੇ ਹਾਜ਼ਰ ਕਵੀਆਂ ਦਾ ਧੰਨਵਾਦ ਕੀਤਾ।

 

Previous articleਸਮੇਂ ਅਤੇ ਪੈਸੇ ਦੀ ਕਦਰ ਕਰੋ
Next articleअखिल भारतीय ग्राहक पंचायत द्वारा एक विशेष बैठक का सफलता पूर्वक आयोजन