
ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਿਥਵੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਿੰਦਰ ਸਿੰਘ ਤੇ ਸੰਤ ਸਰੋਵਰ ਸੋਸਾਇਟੀ ਵਲੋਂ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸੀਨੀਅਰ ਵਰਗ ਦੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ । ਇਸ ਵਿਚ ਫਾਈਨਲ ਮੁਕਾਬਲਾ ਉਸਤਾਦ ਗੁਰਮੇਲ ਸਿੰਘ ਤੇ ਲੈਕਚਰਾਰ ਗੁਰਿੰਦਰ ਸਿੰਘ ਦੀ ਕਪਤਾਨੀ ਵਾਲੀ ਟੀਮ ਵਿਚਕਾਰ ਹੋਇਆ । ਫਸਵੇਂ ਮੁਕਾਬਲੇ ਵਿਚ ਦੋਨੋਂ ਪਾਸਿਆਂ ਦੇ ਖਿਡਾਰੀਆਂ ਨੇ ਤਕਨੀਕ ਤੇ ਜੋਰ ਦੀ ਵਰਤੋਂ ਕੀਤੀ । ਦਰਸ਼ਕਾਂ ਨੇ ਇਸ ਰੱਸਾਕਸ਼ੀ ਮੁਕਾਬਲੇ ਦਾ ਤਾੜੀਆਂ ਮਾਰ ਕੇ ਆਨੰਦ ਮਾਣਿਆ । ਉਸਤਾਦ ਗੁਰਮੇਲ ਸਿੰਘ ਦੀ ਟੀਮ ਨੇ ਇਸ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕਰਦਿਆਂ ਸਿਲਵਰ ਮੈਡਲ ਤੇ ਨਗਦ ਇਨਾਮ ਜਿੱਤਿਆ । ਜੇਤੂ ਟੀਮ ਦੇ ਕਪਤਾਨ ਗੁਰਿੰਦਰ ਸਿੰਘ ਨੇ ਗੋਲਡ ਮੈਡਲ ਤੇ ਚਾਰ ਹਜਾਰ ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ । ਇਨਾਮਾਂ ਦੀ ਵੰਡ ਉਲੰਪੀਅਨ ਤੇ ਸਾਬਕਾ ਪੁਲਿਸ ਅਫਸਰ ਸੁਰਿੰਦਰ ਸਿੰਘ ਸੋਢੀ ਵਲੋਂ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ , ਪ੍ਰਬੰਧਕ ਕਮੇਟੀਆਂ ਦੇ ਆਹੁਦੇਦਾਰ ਤੇ ਖੇਡ ਕੋਚ ਹਾਜਿਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj