ਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ) ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦੇ 14 ਬੱਚਿਆਂ ਨੇ 90 ਪ੍ਰਤੀਸ਼ਤ ਤੋਂ ਅਤੇ 51 ਬੱਚਿਆਂ ਨੇ 80 ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੋਂ ਸਾਂਝੇ ਤੌਰ ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਬੇਟੀ ਨਵਜੋਤ ਕੌਰ ਨੇ 96% , ਨਵਨੀਤ ਕੌਰ 95%, ਅੰਮ੍ਰਿਤ ਸਿੰਘ ਥਿੰਦ 94.4%, ਗੁਰਲੀਨ ਕੌਰ 93%, ਬਬਲੀਨ ਕੌਰ 92%, ਜਸਕਿਰਨ ਕੌਰ 91.6%, ਹਰਮਨਪ੍ਰੀਤ ਸਿੰਘ 91.4%, ਕਾਰਤਿਕਾ ਸੂਦ 90.8%, ਹਰਸ਼ਦੀਪ  ਸਿੰਘ 90.2%, ਖੁਸ਼ਮੀਤ ਕੌਰ 89.8%, ਜਸਮੀਨ ਕੌਰ 89.8%, ਹਰਸ਼ਿਤਾ ਮਹਾਜਨ 89.6%, ਕਰਨ ਬਸਰਾ 89%, ਨਵਦੀਪ ਸਿੰਘ 88.8%, ਅਸ਼ਮੀਤ ਕੌਰ 88.4%, ਪਾਰਸਦੀਪ ਸਿੰਘ 87.8%, ਜਸਕਰਨ ਸਿੰਘ 87.4%, ਕੋਮਲਪ੍ਰੀਤ ਕੌਰ 87.2%, ਪਲਕ ਸੂਦ 87.2%, ਪਰਨੀਤ ਕੌਰ 87%, ਜੀਵਨ ਜੋਤ 86.6%, ਸੁਸ਼ੀਲਾ 89.2%, ਨਵਕੀਰਤ ਕੌਰ 86%, ਅਰਮਨਪ੍ਰੀਤ ਸਿੰਘ 86%, ਸ਼ਿਵਾਂਗ ਸ਼ਰਮਾ 85.8%, ਕਿਰਨਪ੍ਰੀਤ ਕੌਰ 85.4%, ਸ਼ਾਇਨਪ੍ਰੀਤ ਕੌਰ 85.2%, ਰਿਆ ਸ਼ਰਮਾਂ 85%, ਅਤੇ ਹਰਜੋਤ ਕੌਰ ਨੇ 84.8% ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ਼ ਕਰਵਾਇਆ। ਉਹਨਾਂ ਅੱਗੇ ਦੱਸਿਆ ਕਿ ਗਣਿਤ ਵਿਸ਼ੇ ਵਿੱਚ ਅੰਮ੍ਰਿਤ ਸਿੰਘ ਥਿੰਦ ਨੇ 100 ਵਿੱਚੋਂ 100, ਨਵਦੀਪ ਕੌਰ ਨੇ 100 ਵਿੱਚੋਂ 99 ਅੰਕ ਅਤੇ ਬਬਲੀਨ ਕੌਰ ਨੇ ਸਮਾਜਿਕ ਸਿੱਖਿਆ ਵਿਸ਼ੇ ਵਿੱਚ 100 ਵਿੱਚੋਂ 99 ਅੰਕ ਪ੍ਰਾਪਤ ਕਰਕੇ ਕੀਰਤੀਮਾਨ ਸਥਾਪਿਤ ਕੀਤਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਗਣਿਤ ਵਿਸ਼ੇ ਵਿੱਚ 16 ਬੱਚਿਆਂ ਨੇ, ਪੰਜਾਬੀ ਵਿਸ਼ੇ ਵਿੱਚ 46, ਹਿੰਦੀ ਵਿਸ਼ੇ ਵਿੱਚ 24, ਸਮਾਜਿਕ ਸਿੱਖਿਆ ਵਿਸ਼ੇ ਵਿੱਚ 12 ਅਤੇ ਇੰਗਲਿਸ਼ ਵਿਸ਼ੇ ਵਿੱਚ 9 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ। ਇਸ ਮੌਕੇ ਸਕੂਲ ਮੈਂਨਜਮੈਂਟ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ। ਇਸਦੇ ਨਾਲ ਹੀ ਉਹਨਾਂ ਆਪਣੇ ਮਿਹਨਤੀ ਅਤੇ ਤਜ਼ਰਬੇਕਾਰ ਸਟਾਫ਼  ਨੂੰ ਵੀ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਮੈਂਨਜਮੈਂਟ ਤੋਂ ਸਰਦਾਰ ਦਲਜੀਤ ਸਿੰਘ, ਵਾਇਸ ਪ੍ਰਿੰਸੀਪਲ ਸਮੀਕਸ਼ਾ ਸ਼ਰਮਾ, ਬਲਾਕ ਕੋਆਰਡੀਨੇਟਰ ਸ਼੍ਰੀਮਤੀ ਸਵਪਨਦੀਪ ਕੌਰ, ਬਲਾਕ ਸੁਪਰਵਾਈਜ਼ਰ ਸ਼੍ਰੀਮਤੀ ਚੇਤਨਾ ਅਰੋੜਾ, ਸਟਾਫ਼ ਵਿੱਚੋਂ ਸ਼੍ਰੀਮਤੀ ਦਲਵੀਰ ਕੌਰ, ਦੀਪਤੀ ਕਵਾਤਰਾ, ਬਿਨੇਸ਼ ਚੰਦਰ ਸ਼ਰਮਾਂ, ਰਣਜੋਤ ਸਿੰਘ, ਚੰਦਨ ਸਿੰਘ, ਪੂਨਮ ਸ਼ਰਮਾਂ, ਜਸਪ੍ਰੀਤ ਕੌਰ, ਰੇਖਾ ਸ਼ਰਮਾਂ ਅਤੇ  ਸੰਦੀਪ ਅਲੀ ਹਾਜ਼ਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੀ. ਬੀ. ਐੱਸ. ਈ ਦੇ 10ਵੀਂ ਕਲਾਸ ਦੇ ਐਲਾਨੇ ਨਤੀਜਿਆਂ ‘ਚ ਫਿਲੌਰ ਦੀ ਦਿਵਿਆ ਆਹੂਜਾ ਨੇ ਦੇਸ਼ ਭਰ ‘ਚ ਪ੍ਰਾਪਤ ਕੀਤਾ ਪਹਿਲਾ ਸਥਾਨ
Next articleਮਿੰਨੀ ਕਹਾਣੀ/ ਬਾਪੂ