ਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਨਾਲ ਕੀਤਾ ਪੈਦਲ ਮਾਰਚ

ਹੈਦਰਾਬਾਦ (ਸਮਾਜ ਵੀਕਲੀ): ਅਦਾਕਾਰਾ ਅਤੇ ਫਿਲਮਸਾਜ਼ ਪੂਜਾ ਭੱਟ ਨੇ ਅੱਜ ਇਥੇ ਭਾਰਤ ਜੋੜੋ ਯਾਤਰਾ ’ਚ ਸ਼ਮੂਲੀਅਤ ਕਰਦਿਆਂ ਰਾਹੁਲ ਗਾਂਧੀ ਨਾਲ ਪੈਦਲ ਮਾਰਚ ਕੀਤਾ। ਪੂਜਾ ਭੱਟ ਬੌਲੀਵੁੱਡ ਦੀ ਪਹਿਲੀ ਹਸਤੀ ਬਣ ਗਈ ਹੈ ਜੋ ਕਾਂਗਰਸ ਦੀ ਯਾਤਰਾ ’ਚ ਸ਼ਾਮਲ ਹੋਈ ਹੈ। ਉਸ ਨੂੰ ਮਾਰਚ ਦੌਰਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਰਾਹੁਲ ਨਾਲ ਕੁਝ ਦੂਰੀ ਤੱਕ ਤੇਜ਼ ਕਦਮ ਚੱਲਣ ਦੌਰਾਨ ਲੋਕਾਂ ਨੇ ਖੂਬ ਹੱਲਾਸ਼ੇਰੀ ਦਿੱਤੀ। ਫਿਲਮਸਾਜ਼ ਮਹੇਸ਼ ਭੱਟ ਦੀ ਧੀ ਪੂਜਾ ਲਗਾਤਾਰ ਸੋਸ਼ਲ ਮੀਡੀਆ ’ਤੇ ਵੱਖ ਵੱਖ ਮੁੱਦਿਆਂ ’ਤੇ ਆਪਣੀ ਰਾਏ ਦਿੰਦੀ ਰਹੀ ਹੈ। ਭਾਰਤ ਜੋੜੋ ਯਾਤਰਾ ਅੱਜ ਸਵੇਰੇ ਹੈਦਰਾਬਾਦ ਸ਼ਹਿਰ ਤੋਂ ਆਰੰਭ ਹੋਈ। ਯਾਤਰਾ ਦੇ 56ਵੇਂ ਦਿਨ ਰਾਹੁਲ ਨਾਲ ਭਾਰਤ ਯਾਤਰੀ ਵੀ ਹਾਜ਼ਰ ਸਨ। ਰਾਹੁਲ ਤਾਮਿਲ ਨਾਡੂ, ਕੇਰਲਾ, ਕਰਨਾਟਕ ਅਤੇ ਆਂਧਰਾ ਪਦੇਸ਼ ’ਚ ਯਾਤਰਾ ਮੁਕੰਮਲ ਕਰ ਚੁੱਕੇ ਹਨ। ਤਿਲੰਗਾਨਾ ਪ੍ਰਦੇਸ਼ ਕਾਂਗਰਸ ਨੇ ਯਾਤਰਾ ਦੇ ਤਾਲਮੇਲ ਲਈ 10 ਵਿਸ਼ੇਸ਼ ਕਮੇਟੀਆਂ ਬਣਾਈਆਂ ਹਨ।

ਜ਼ਿਕਰਯੋਗ ਹੈ ਕਿ ਪੂਜਾ ਭੱਟ ਨੇ ਕਈ ਮਸ਼ਹੂਰ ਫਿਲਮਾਂ ’ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ ਜਿਨ੍ਹਾਂ ’ਚ ‘ਦਿਲ ਹੈ ਕਿ ਮਾਨਤਾ ਨਹੀਂ’, ‘ਸੜਕ’, ‘ਫਿਰ ਤੇਰੀ ਕਹਾਨੀ ਯਾਦ ਆਈ’, ‘ਸਰ’ ਅਤੇ ‘ਜ਼ਖ਼ਮ’ ਸ਼ਾਮਲ ਹਨ। ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀਆਂ ‘ਤਮੰਨਾ’, ‘ਸੁਰ’, ‘ਪਾਪ’ ਅਤੇ ‘ਹੌਲੀਡੇਅ’ ਜਿਹੀਆਂ ਫਿਲਮਾਂ ਹਿਟ ਰਹੀਆਂ ਸਨ।

ਜਾਣਕਾਰੀ ਅਨੁਸਾਰ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਵਿੱਚ ਚੱਲਣ ਵਾਲੇ ਭਾਰਤ ਯਾਤਰੀ ਤੇ ਸੇਵਾ ਦਲ ਦੀ ਟੀਮ ਨੂੰ ਭਗਤ ਸਿੰਘ, ਸਰਦਾਰ ਵੱਲਭਭਾਈ ਪਟੇਲ ਅਤੇ ਬੀ.ਆਰ. ਅੰਬੇਡਕਰ ਵਰਗੇ ਆਜ਼ਾਦੀ ਘੁਲਾਟੀਆਂ ਅਤੇ ਪਾਰਟੀ ਆਗੂਆਂ ਦੇ ਨਾਂ ’ਤੇ  ਬਣਾਏ ਗਏ 14 ਸਮੂਹਾਂ ਵਿੱਚ     ਵੰਡਿਆ ਗਿਆ ਹੈ। ਹਰੇਕ ਸਮੂਹ ਦਾ ਬਦਲ-ਬਦਲ ਕੇ ਕੈਪਟਨ ਬਣਦਾ ਹੈ ਅਤੇ ਹਰੇਕ ਯਾਤਰੀ ਨੂੰ ਕੈਪਟਨ ਬਣਨ ਦਾ ਮੌਕਾ ਮਿਲੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲ ਸੈਨਾ ਦੇ ਸਾਬਕਾ ਮੁਖੀ ਰਾਮਦਾਸ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨਾਲ ਤੁਰੇ
Next articleSubramanian Swamy’s ‘Z’ category considered, security ensured: Centre to Delhi HC