(ਸਮਾਜ ਵੀਕਲੀ)
ਭਾਵੇਂ ਰਾਸ਼ਟਰ ਪਾਰਟੀ ਤੇ ਭਾਵੇਂ ਆ ਕੋਈ ਖੇਤਰੀ
ਸਾਰਿਆਂ ਦੇ ਮੂੰਹ ਚ ਰਹਿੰਦੀ ਇੱਕੋ ਅਭਿਨੇਤਰੀ
ਪੁੱਠਾ ਸਿੱਧਾ ਬੋਲ ਕੇ ਉਹ ਰੋਜ਼ ਅਕਸਾਉਂਦੀ ਆ
ਕੋਈ ਦੇ ਕੇ ਬਿਆਨ ਮਸ਼ਹੂਰ ਹੋਣਾ ਚਾਹੁੰਦੀ ਆ
ਬੋਲੀ ਜਾਣ ਦਿਓ ਉਹਨੂੰ ਤੇ ਤੁਸੀਂ ਬੋਲੋ ਤੋਲ ਕੇ
ਚੁੱਪ ਕੀਤੇ ਰਹੋ ਨਾ ਜਵਾਬ ਦਿਓ ਮੋੜ ਕੇ
ਸਮਝੋ ਉਹ ਕਾਨਾ ਕਿਉਂ ਟਿੰਡ ਵਿੱਚ ਪਾਉਂਦੀ ਆ
ਕੋਈ ਦੇ ਕੇ ਬਿਆਨ ਮਸ਼ਹੂਰ ਹੋਣਾ ਚਾਹੁੰਦੀ ਆ
ਕੋਈ ਨਾ ਕੋਈ ਨਵਾਂ ਹੀ ਸਿਆਪਾ ਪਾਈ ਰੱਖਦੀ
ਪੰਜਾਬੀ ਸਰਦਾਰਾਂ ਨੂੰ ਇਹ ਅੱਤਵਾਦੀ ਦੱਸਦੀ
ਚਾਲ ਏਦੀ ਸਮਝੋ ਇਹ ਪੈਰ ਟਿਕਾਉਂਦੀ ਆ
ਕੋਈ ਦੇ ਕੇ ਬਿਆਨ ਮਸ਼ਹੂਰ ਹੋਣਾ ਚਾਹੁੰਦੀ ਆ
ਗੁਰਮੀਤ ਡਮਾਣੇ ਛੱਡ ਕਮਲੀ ਦੀ ਗੱਲ ਨੂੰ
ਫੇਰ ਪਛਤਾਉਣਾ ਪੈਂਦਾ ਉਸੇ ਘੜੀ ਪਲ ਨੂੰ
ਸਾਡੇ ਲੈਕੇ ਸਹਾਰੇ ਅੱਗੇ ਆਉਣਾ ਚਾਹੁੰਦੀ ਆ
ਕੋਈ ਦੇ ਕੇ ਬਿਆਨ ਮਸ਼ਹੂਰ ਹੋਣਾ ਚਾਹੁੰਦੀ ਹੈ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ