ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 21ਜਨਵਰੀ (ਹਰਜਿੰਦਰ ਪਾਲ ਛਾਬੜਾ) –ਆਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਸਰਗਰਮ ਸ੍ਰ ਬਲਜਿੰਦਰ ਸਿੰਘ ਢਿੱਲੋਂ ਨੇ ਆਪਣੀਆਂ ਗਤੀਵਿਧੀਆ ਤੇਜ ਕਰ ਦਿੱਤੀਆਂ ਹਨ। ਅੱਜ ਉਹਨਾਂ ਹਲਕਾ ਦੇ ਸਭ ਤੋਂ ਵੱਡੇ ਕਸਬਾ ਘੱਗਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆ ਨੀਤੀਆਂ ਤੋਂ ਖੁਸ਼ ਹਨ। ਜੇਕਰ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤਾਂ ਉਹ ਸ਼ਾਨਦਾਰ ਜਿੱਤ ਦਰਜ ਕਰਨਗੇ। ਕਿਉਕਿ ਹਲਕੇ ਦੇ ਲੋਕਾਂ ਦਾ ਉਹਨਾਂ ਨੂੰ ਪੂਰਾ ਸਮਰਥਨ ਹੈ। ਇਸ ਮੌਕੇ ਅਮਨ ਘੱਗਾ, ਸੁਰਜੀਤ ਸਿੰਘ ਫੋਜੀ, ਜੱਸ ਘੱਗਾ, ਗੁਰੀ ਘੱਗਾ, ਵਿੱਕੀ ਲਾਲਕਾ, ਰਣਜੀਤ ਕਲੇਰ, ਕਾਲਾ ਢਿੱਲੋ, ਵਿੱਕੀ ਢਿੱਲੋ,ਹਨੀ ਮਾਨ,ਸਾਬਕਾ ਪ੍ਰਧਾਨ ਜਸਵੀਰ ਕੋਰ ਖੰਗੂੜਾ, ਸਰਦਾਰ ਹਰਜਿੰਦਰ ਸਿੰਘ ਖੰਗੂੜਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly